ਸਦੀਵੀ ਪੰਜਾਬੀ ਸਾਹਿਤ ਨੂੰ ਸਦੀਵੀ ਸਾਹਿਤ ਦੇਨ ਦੇਣ ਵਾਲੇ ਸਵਰਗੀ ਕਵੀ ਪ੍ਰੋਫੈਸਰ ਮੋਹਨ ਸਿੰਘ ਜੀ ਮਰਦਾਰ ਹੋਤੀ ਜੋ ਹੁਣ ਪਾਕਿਸਤਾਨ ਵਿੱਚ ਹੈ ਸਰਹੱਦੀ ਸੂਬੇ ਵਿੱਚ ਡਾਕਟਰ ਜੋਧ ਸਿੰਘ ਜੀ ਦੇ ਘਰ 1905 ਈਸਵੀ ਵਿੱਚ ਜਨਮ ਲੈ ਕੇ ਘਰ ਨੂੰ ਰੋਸ਼ਨ ਕੀਤਾ ।1927ਈਸਵੀ ਵਿੱਚ ਉਰੀਐਂਟਲ ਕਾਲਜ ਲਾਹੌਰ ਵਿਖੇ ਮੁਨਸ਼ੀ ਫਾਜਲ ਵਿੱਚ ਪਾਸ ਕੀਤੀ । ਐਮ . ਏ (1 )ਫਾਰਸੀ ਵਿੱਚ ਪੜਦੇ ਅਮ੍ਰਿਤਸਰ ਖਾਲਸਾ ਕਾਲਜ ਵਿੱਚ ਨੋਕਰੀ ਕੀਤੀ ।
ਪ੍ਰੋਫੈਸਰ ਮੋਹਨ ਸਿੰਘ ਜੀ ਨੇ ਪੰਜਾਬੀ ਸਾਹਿਤ ਵਿੱਚ ਬਹੁਤ ਯੋਗਦਾਨ ਪਾਇਆ ।" ਨਿੱਕੀ - ਨਿੱਕੀ ਵਾਸਨਾ " ਕਹਾਣੀ ਸੱਜਰੀ ਰਚਨਾ ਨਾਨਕਾਇਣ ਇੱਕ ਮਹਾਕਾਂਵਿ ਹੈ ।ਸਤਿਕਾਰ ਯੋਗ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਾਬਰ ਬਾਣੀ ਦੇ ਅਧਾਰ ਤੇ ਲਿੱਖਿਆਂ ਇਹਨਾਂ ਆਪਣੀਆਂ ਰਚਨਾਵਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ।
ਨਿੱਜੀ ਪਿਆਰ ,ਲੋਕ ਪਿਆਰ , ਸਮਾਜਿਕ ਪਿਆਰ ।ਕਵੀ ਬਣਨ ਦਾ ਮੁੱਖ ਕਾਰਨ ਪਤਨੀ ਬਸੰਤ ਕੋਰ ਦੀ ਮੌਤ ਤੇ ਚਾਰ ਕਵਿਤਾਵਾਂ ਜਿੰਨਾ ਨੂੰ" ਚਾਰ- ਹੰਝੂ " ਦਾ ਨਾਮ ਦਿੱਤਾ ਗਿਆ ।ਆਪਣੇ ਯਾਰਾ ਦੀ ਫਰਮਾਇਸ਼ ਤੇ ਕਿੱਸਾ ਲਿਖਿਆ । " ਕੁੜੀ ਪੋਠੋਹਾਰ ਦੀ" ,"ਛਤੋ ਦੀ ਬੇਰੀ ", "ਅੰਬੀ ਦੇ ਬੂਟੇ ਥੱਲੇ ।" ਕਰਾਂਤੀਕਾਰੀ ਆਦਿ ਕਵਿਤਾਵਾਂ ਲਿਖਿਆ ।ਕਿਰਤ ਦੀ ਜੈ- ਜੈ ਕਾਰ ,ਜਾਲਮਾ ਦੀ ਹਾਰ ਹੋਵੇ ਅਤੇ ਹੋਰ ਰੋਮਾਂਟਿਕ ਕਵਿਤਾਵਾਂ ਲਿਖਿਆ । ਪੰਜ ਦਰਿਆ ਮਾਸਿਕ ਪੱਤਰ ਕੱਢਿਆ । (ਏਸ਼ੀਆ ਦਾ ਚਾਨਣ ਮਹਾਕਾਂਵਿ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕੀਤਾ । ਪੰਜਾਬੀ ਵਿਰਸੇ ਨਾਲ ਪਿਆਰ ਹੀ ਨਹੀ ਸਗੋਂ , ਗੁਣਾ ਦਾ ਵੀ ਵਿਕਾਸ ਹੋਇਆ । ਮਾਨਵਤਾ ਦੇ ਆਧਾਰਿਤ ਮਿਲਵਰਤਨ ਸਦੀਵੀਂ ਅਤੇ ਸਰਵ -ਵਿਆਪਕ ਰਹੇ। ਪ੍ਰੋਫੈਸਰ ਮੋਹਨ ਸਿੰਘ ਜੀ ਦੇ ਜਨਮ- ਦਿਹਾੜੇ ਤੇ ਜਿਹੜੇ ਕਿ ਸਾਨੂੰ 3 ਮਈ 1978 ਈਸਵੀ ਵਿੱਚ ਪੰਜਾਬੀ ਮਾਂ ਬੋਲੀ ਦਾ ਇੱਕ ਅਨਮੋਲ ਰਤਨ ਸਦੀਵੀ- ਵਿਛੋੜਾ ਦੇ ਗਏ ਸਨ ।ਪਰ ਉਹਨਾਂ ਜੋ ਪੰਜਾਬੀ ਕਵਿਤਾਵਾਂ ਵਿੱਚ ਸਾਨੂੰ ਉਹਨਾਂ ਦੀ ਰੂਹ ਜਿੰਦਾ ਦਿਲੀ ਬੋਲਦੀ ਨਜਰ ਆਉਂਦੀ ਹੈ ।ਪੰਜਾਬੀ ਮਾਂ ਬੋਲੀ ਦੇ ਵਿਰਸੇ ਨੂੰ ਸੰਭਾਲ ਕੇ ਉਹ ਪੰਜਾਬੀ ਵਿੱਚ ਇੱਕ ਵੱਡੀ ਛਾਪ ਸਾਡੈ ਕੋਲ ਛੱਡ ਗਏ ਹਨ ।ਪ੍ਰੋਫੈਸਰ ਮੋਹਨ ਸਿੰਘ ਜੀ ਨੇ ਰਵਾਇਤੀ ਕਵਿਤਾਵਾਂ ਦੀ ਦਹਲੀਜ ਟੱਪ ਕੇ ਨਵੀ ਵਿਸਵ -ਵਿਆਪੀ ਚੇਤਨਾ ਨਾਲ ਪੰਜਾਬੀ ਪਾਠਕ ਜਗਤ ਨੂੰ ਜੋੜਿਆ । ਅੱਜ ਅਸੀ ਇਸ ਮਹਾਨ ਸ਼ਖਸੀਅਤ ਸਵਰਗੀ ਪ੍ਰੋਫੈਸਰ ਮੋਹਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਨਿੱਘੀ ਯਾਦ ਨੂੰ ਤਾਜ਼ਾ ਕਰਦੇ ਹਾਂ ।
ਬਬੀਤਾ ਘਈ
ਮਿੰਨੀ ਛਪਾਰ
ਜਿਲ੍ਹਾ ਲੁਧਿਆਣਾ
ਫੋਨ ਨੰਬਰ 6239083668