ਪਟਿਆਲਾ : ਪਟਿਆਲਾ ਕਾਲਜ ਆਫ਼ ਐਜੂਕੇਸ਼ਨ ਵਿਖੇ ਸੱਤ ਰੋਜਾ N.S.S ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੀ.ਐਡ ਅਤੇ ਈ.ਟੀ.ਟੀ ਦੇ ਵਿਦਿਆਰਥੀਆਂ ਨੇ ਸੱਤ ਦਿਨਾਂ ਵਿੱਚ ਅੱਲਗ-ਅੱਲਗ ਗਤੀ ਵਿਧੀਆਂ ਵਿੱਚ ਭਾਗ ਲਿਆ। ਸੱਤ ਰੋਜ ਕੈਂਪ ਦੀ ਸੁਰੂਆਤ NSS ਦੇ ਪ੍ਰੋਗਰਾਮ ਆਫਸਰ ਪ੍ਰੋ: ਅਮਨਦੀਪ ਸਿੰਘ ਨੇ ਕਲੈਪ ਨਾਲ ਕਰਵਾਈ। ਸਾਰੇ ਵਿਦਿਆਰਥੀਆਂ ਨੇ ਆਲੇ-ਦੁਆਲੇ ਦੇ ਪਿੰਡ ਦੇ ਲੋਕਾਂ ਨੂੰ ਸਫਾਈ ਸੰਬੰਧੀ ਜਾਗਰੂਕ ਕੀਤਾ। ਅਤੇ ਵਿਦਿਆਰਥੀਆਂ ਨੇ ਪਿੰਡ ਵਿੱਚ ਔਰਤਾਂ ਨੂੰ ਸਿੱਖਿਆ ਦੀ ਮੱਹਤਤਾ ਬਾਰੇ ਸਮਝਾਇਆ। ਕੈਂਪ ਦੇ ਸੱਤਾ ਦਿਨਾਂ ਦੌਰਾਨ ਇਕ ਦਿਨ ਬਿਰਧ ਆਸ਼ਰਮ ਜਾ ਕੇ ਔਰਤਾਂ ਅਤੇ ਬੁਜਰਗਾਂ ਨਾਲ ਸਮਾਂ ਗੁਜਾਰਿਆ ਅਤੇ ਉਨ੍ਹਾਂ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਵਿਚ ਸਹਿਯੋਗ ਦਿੱਤਾ। ਅਗਲੇ ਦਿਨ N.S.S ਕੈਂਪ ਦੌਰਾਨ ਸਪੋਰਟਸ ਮੀਟ ਦਾ ਆਯੋਜਨ ਕੀਤਾ। ਜਿਸ ਵਿੱਚ ਬੱਚਿਆਂ ਨੇ ਖੇਡ ਭਾਵਨਾਂ ਵਿਖਾਉਦੇ ਹੋਏ ਥ੍ਰੀ ਲੈਗ ਰੇਸ, 100 ਮੀਟਰ ਰੇਸ, ਮਟਕਾ ਰੇਸ, ਚਮਚਾ ਰੇਸ ਆਦਿ ਖੇਡਾ ਵਿੱਚ ਭਾਗ ਲਿਆ।
ਇਸ ਤੋ ਬਾਅਦ ਸਿੱਖਿਆ ਦੀ ਮੱਹਤਤਾ ਨੂੰ ਦੱਸਦੇ ਹੋਏ ਇੰਟਰਨੈਟ ਐਮਜ ਸੋਰਸ ਆਫ਼ ਇਨਫਾਰਸੈਸ਼ਨ ਤੇ ਭਾਸ਼ਣ ਪ੍ਰਤੀਯੋਗਿਤਾ ਕਰਵਾਈ ਗਈ। N.S.S ਕੈਂਪ ਦੇ ਅੰਤਿਮ ਦਿਨ ਵਿਦਿਆਰਥੀਆਂ ਨੇ ਇਸ ਕੈਪ ਵਿੱਚ ਜੋ ਕੁਝ ਵੀ ਸਿੱਖਿਆ ਉਸ ਬਾਰੇ ਵਿਚਾਰ ਸਾਂਝੇ ਕੀਤੇ। ਕੈਂਪ ਦੇ ਅੰਤਿਮ ਦਿਨ ਵਿਦਿਆਰਥੀਆਂ ਨੇ ਰੰਗਾਂ ਰੰਗ ਪ੍ਰੋਗਰਾਮ ਜਿਵੇਂ ਗਿੱਧਾ ਭੰਗੜਾ, ਸੋਲੋ ਗੀਤ, ਨਾਟਕ ਆਦਿ ਵਿੱਚ ਭਾਗ ਲਿਆ। ਇਸ ਮੌਕੇ ਕਾਲਜ ਦੇ ਪ੍ਰੋ: ਗਗਨਦੀਪ ਕੌਰ ਨੇ ਸਾਰੇ N.S.S ਦੇ ਸਾਰੇ ਵਲੰਟੀਅਰਾਂ ਅਤੇ ਸਟਾਫ ਮੈਬਰਾਂ ਨੂੰ ਵਧਾਈ ਦਿੱਤੀ, ਅਤੇ ਕਿਹਾ ਕਿ ਇਸੇ ਤਰ੍ਹਾਂ ਸਭ ਵਿਦਿਆਰਥੀਆਂ ਨੂੰ ਹਰ ਵਾਰ ਕੈਂਪ ਵਿੱਚ ਵੱਧ ਚੜ੍ਹਕੇ ਹਿੱਸਾ ਲੈਣਾ ਚਾਹੀਦਾ ਹੈ।ਇਸ ਤੋਂ ਇਲਾਵਾਂ ਕਾਲਜ ਸਾਰੇ ਸਟਾਫ਼ ਮੈਬਰਾਂ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ।