ਸਮਾਣਾ : ਪਬਲਿਕ ਕਾਲਜ ਸਮਾਣਾ ਦੇ ਖੇਡ ਸਟੇਡੀਅਮ ਵਿਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ਪਬਲਿਕ ਕਾਲਜ ਸਮਾਣਾ ਦੀਆਂ 55 ਵੀਆਂ ਅਤੇ ਪਬਲਿਕ ਕਾਲਜ ਆਫ਼ ਐਜੂਕੇਸ਼ਨ ਸਮਾਣਾ ਦੀਆਂ 15ਵੀਆਂ ਸਲਾਨਾ ਖੇਡਾਂ ਆਯੋਜਿਤ ਕਰਵਾਈਆਂ ਗਈਆਂ।
ਇਨ੍ਹਾਂ ਖੇਡਾਂ ਵਿਚ ਮਾਨਯੋਗ ਵਾਈਸ ਚੇਅਰਪਰਸਨ ਕਾਲਜ ਮੈਨੇਜਮੇਜ਼ਟ ਸੋਸਾਇਟੀ ਅਤੇ ਉਪ-ਮੰਡਲ ਮੈਜਿਸਟਰੇਟ ਸਮਾਣਾ ਮੈਡਮ ਰਿਚਾ ਗੋਇਲ, ਪੀ.ਸੀ.ਐਸ. ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਵਿਿਦਆਰਥੀਆਂ ਨੂੰ ਖੇਡਾਂ ਦੌਰਾਨ ਹੌਜ਼ਸਲਾ ਪ੍ਰਦਾਨ ਕਰਨ ਲਈ ਸਕੱਤਰ ਕਾਲਜ ਮੈਨੇਜਮੈਜ਼ਟ ਸ੍ਰ. ਇੰਦਰਜੀਤ ਸਿੰਘ ਵੜੈਚ ਉਚੇਚੇ ਤੌਰ ਤੇ ਸ਼ਾਮਲ ਹੋਏ।
ਝੰਡੇ ਦੀ ਰਸਮ ਅਦਾ ਕਰਨ ਉਪਰੰਤ ਖੇਡਾਂ ਪ੍ਰਤੀ ਸੁਹਿਰਦਤਾ ਦਿਖਾਉਜ਼ਦੇ ਹੋਏ ਕਾਲਜ ਵਿਿਦਆਰਥੀਆਂ ਦੇ ਵੱਖ-ਵੱਖ ਹਾਊਸਾਂ ਅਤੇ ਐਨ.ਸੀ.ਸੀ. ਯੂਨਿਟ ਵਲੋ ਮਾਰਚ ਪਾਸਟ ਕੀਤਾ ਗਿਆ ਅਤੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਗਈ। ਕਾਲਜ ਪ੍ਰਿੰਸੀਪਲ ਸ਼੍ਰੀ ਰਤਨ ਕੁਮਾਰ ਗਰਗ ਵਲੋਜ਼ ਸਾਰਿਆਂ ਨੂੰ ਜੀ ਆਇਆ ਕਿਹਾ ਗਿਆ ਅਤੇ ਖੇਡਾਂ ਦੀ ਸਲਾਨਾ ਰਿਪੋਰਟ ਪੜ੍ਹਦੇ ਹੋਏ ਇੱਕ ਪਾਸੇ ਕਾਲਜ ਵਿਚਲੇ ਖੇਡ ਢਾਂਚੇ ਦੀ ਸ਼ਲਾਘਾ ਕੀਤੀ ਅਤੇ ਦੂਜੇ ਪਾਸੇ ਵਿਿਦਆਰਥੀਆਂ ਦੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਪ੍ਰਾਪਤੀਆਂ ਤੇ ਚਾਨਣਾ ਪਾਇਆ। ਮੁੱਖ ਮਹਿਮਾਨ ਅਤੇ ਸਕੱਤਰ ਕਾਲਜ ਮੈਨੇਜਮੈਜ਼ਟ ਵਲੋਜ਼ ਖਿਡਾਰੀਆ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਮੁੱਖ ਮਹਿਮਾਨ ਮੈਡਮ ਰਿਚਾ ਗੋਇਲ ਨੇ ਆਪਣੇ ਭਾਸ਼ਣ ਵਿਚ ਵਿਿਦਆਰਥੀਆਂ ਨੂੰ ਵੱਧ ਤੋਜ਼ ਵੱਧ ਖੇਡਾਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਖੇਡਾਂ ਦਾ ਜੀਵਨ ਵਿਚ ਅਹਿਮ ਰੋਲ ਹੁੰਦਾ ਹੈ।ਇਹ ਵਿਿਦਆਰਥੀ ਦਾ ਸ਼ਰੀਰਕ ਅਤੇ ਬੌਧਿਕ ਵਿਕਾਸ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਵਿਿਦਆਰਥੀਆਂ ਅੰਦਰ ਨੈਤਿਕ ਗੁਣਾਂ ਜਿਵੇਜ਼ ਕਿ ਸ਼ਹਿਣਸ਼ੀਲਤਾ, ਅਨੁਸਾਸ਼ਨ, ਸਦਾਚਾਰ, ਜਿਤੱਣ ਦੀ ਤਾਂਘ, ਆਪਣੀ ਪ੍ਰੇਮ-ਪਿਆਰ, ਇੱਕਜੁਟੱਤਾ ਅਤੇ ਸਬਰ ਆਦਿ ਕੁੱਟ-ਕੁੱਟ ਕੇ ਭਰਦੀਆਂ ਹਨ।
ਅੱਜ ਜਦੋਜ਼ ਨੌਜਵਾਨ ਪੀੜ੍ਹੀ ਨਸ਼ਿਆਂ ਵਿਚ ਗਲਤਾਨ ਹੋ ਕੇ ਆਪਣੀ ਜਿੰਦਗੀ ਨੂੰ ਬਰਬਾਦ ਕਰ ਰਹੀ ਹੈ, ਉੱਥੇ ਖੇਡਾਂ ਦੀ ਅਹਿਮੀਅਤ ਹੋਰ ਵੀ ਜਿਆਦਾ ਵੱਧ ਜਾਂਦੀ ਹੈ। ਇਸ ਮੌਕੇ ਅਮਨ ਸਦਭਾਵਨਾ ਦਾ ਪਹਿਰਾ ਦਿੰਦੇ ਹੋਏ ਕਬੂਤਰ ਵੀ ਛੱਡੇ ਗਏ।
ਖੇਡਾਂ ਪ੍ਰਤੀ ਸਮਰਪਿਤ ਭਾਵਨਾ ਨੂੰ ਦਰਸਾਉਣ ਲਈ ਵਿਿਦਆਰਥੀਆਂ ਦੁਆਰਾ ਸਹੁੰ ਵੀ ਚੁੱਕੀ ਗਈ। ਇਸ ਮੌਕੇ ਦੌੜਾਂ, ਡਿਸਕਸ ਥਰੋ, ਗੋਲਾ ਸੁੱਟਣ, ਲੰਬੀ ਛਾਲ ਆਦਿ ਦੇ ਮੁਕਾਬਲੇ ਕਰਵਾਏ ਗਏ। ਜੇਤੂ ਵਿਿਦਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਆਫ਼ ਐਜੂਕੇਸ਼ਨ ਸਮਾਣਾ ਤੋਜ਼ ਹਰਪ੍ਰੀਤ ਕੌਰ ਅਤੇ ਕਰਨਵੀਰ ਸਿੰਘ, ਕਾਲਜ ਅਧੀਨ ਚਲਾਏ ਜਾ ਰਹੇ ਪਬਲਿਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਤੋਜ਼ ਅਮਨਦੀਪ ਕੌਰ, ਸੁਖਸਹਿਜ ਸਿੰਘ ਅਤੇ ਪਬਲਿਕ ਕਾਲਜ ਸਮਾਣਾ ਤੋਜ਼ ਰੀਤੂ ਰਾਣੀ ਅਤੇ ਰਿਿਸਤ ਬੈਸਟ ਐਥਲੀਟ ਚੁਣੇ ਗਏ। ਸਮੂਹ ਸਟਾਫ ਮੈਜ਼ਬਰਜ ਅਤੇ ਵਿਿਦਆਰਥੀਆਂ ਨੇ ਇਨ੍ਹਾਂ ਖੇਡਾਂ ਦਾ ਖੂਬ ਆਨੰਦ ਲਿਆ।