ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਰਮਾਸਊਟੀਕਲ ਸਾਇੰਸ ਐਂਡ ਡਰੱਗ ਰਿਸਰਚ ਵਿਭਾਗ ਦੇ ਬਾਨੀ ਸਵ. ਮਨਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਜ ਭਲਾਈ ਸੰਸਥਾ ਪਬਲਿਕ ਯੂਨੀਸਨ ਫਾਰ ਸੋਸ਼ਲ ਹੈਲਪ (ਪੁਸ਼) ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਇਸ 260ਵੇਂ ਕੈਂਪ ਦਾ ਉਦਘਾਟਨ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਕੀਤਾ। ਇਸ ਕੈਂਪ ਵਿੱਚ 50 ਤੋਂ ਵੱਧ ਖੂਨਦਾਨੀਆਂ ਵੱਲੋਂ ਸਹਿਯੋਗ ਕੀਤਾ ਗਿਆ।ਇਹ ਕੈਂਪ ਰਾਜਿੰਦਰਾ ਹਸਪਤਾਲ ਪਟਿਆਲਾ, ਲਾਈਫ ਲਾਈਨ ਬਲੱਡ ਬੈਂਕ ਦੇ ਸਹਿਯੋਗ ਨਾਲ਼ ਲਗਾਇਆ ਗਿਆ। ਪੁਸ਼ ਐਨ.ਜੀ.ਓ ਦੇ ਚੇਅਰਮੈਨ ਨੈਬ ਸਿੰਘ ਸਰਾਉ ਨੇ ਦੱਸਿਆ ਕਿ ਇਸ ਸੰਸਥਾ ਵੱਲੋਂ 260 ਕੈਂਪ ਲਗਾਏ ਗਏ ਹਨ ਜਿਨ੍ਹਾਂ ਵਿਚ ਹੁਣ ਤੱਕ 69000 ਲੋਕਾਂ ਨੂੰ ਜਨਰਲ ਮੈਡੀਕਲ ਸੇਵਾਵਾਂ ਦਿੱਤੀਆਂ ਗਈਆਂ। 1100 ਲੋਕਾਂ ਦੀਆਂ ਅੱਖਾਂ ਵਿੱਚ ਲੈਂਜ਼ ਪਵਾਏ ਗਏ। 900 ਮਰੀਜ਼ਾਂ ਦੀ ਈ.ਸੀ.ਜੀ. ਕਰਵਾਈ ਗਈ। 1000 ਮਰੀਜ਼ਾਂ ਦਾ ਸੂਗਰ ਲੈਵਲ ਟੈਸਟ ਕਰਵਾਇਆ ਗਿਆ। 700 ਮਰੀਜ਼ਾਂ ਦੇ ਦੰਦਾਂ ਦਾ ਚੈੱਕਅਪ ਕਰਵਾਇਆ ਗਿਆ ਅਤੇ ਵਾਤਾਵਰਣ ਨੂੰ ਬਚਾਉਣ ਲਈ 15000 ਬੂਟੇ ਵੀ ਲਗਾਏ ਗਏ। ਫਾਰਮਾਸਊਟੀਕਲ ਸਾਇੰਸ ਐਂਡ ਡਰੱਗ ਰਿਸਰਚ ਵਿਭਾਗ ਦੇ ਮੁਖੀ ਡਾ.ਗੁਲਸ਼ਨ ਬਾਂਸਲ ਅਤੇ ਡਾ.ਸੁਰੇਸ਼ ਕੁਮਾਰ, ਡਾ. ਗੁਰਪ੍ਰੀਤ ਕੌਰ,ਡਾ. ਯੋਗਿਤਾ ਬਾਂਸਲ, ਅਮੀਤਾ ਸਰਮਾ, ਡਾ. ਭਾਰਤੀ ਸਪਰਾ ਇਸ ਮੌਕੇ ਹਾਜ਼ਰ ਰਹੇ। ਕੈਂਪ ਵਿੱਚ ਜਨਰਲ ਸੱਕਤਰ ਪੁਸ਼ ਕਰਮਿੰਦਰ ਕਲੇਰ ,ਗੁਰਿੰਦਰਪਾਲ ਬੱਬੀ ਪ੍ਰਧਾਰ ਏ ਕਲਾਸ, ਸਾਬਕਾ ਪ੍ਰਧਾਨ ਪੁਸ਼ਪਿੰਦਰ ਬਰਾੜ,ਰਿਸੂ ਸਰਮਾ, ਡਾ. ਬਲਜੀਤ ਸਿੰਘ, ਜਸਪਾਲ ਸਿੰਘ, ਬਿਰੇਦਰ ਸਿੰਘ, ਅਨੂਪ ਸਿੰਘ,ਸੁਖਜਿੰਦਰ ਗਿੱਲ, ਯੂਨੀ ਵਿਦਿਆਰਥੀ ਪ੍ਰਧਾਨ ਸਿਮਰਨ ਸਿੱਧੂ , ਪਰਮਵੀਰ ਰੁਪਰਾਏ ,ਹਰਪ੍ਰੀਤ ਜਵੰਧਾ, ਹਰਨੂਰ ਸਿੰਘ, ਰਿਪਰਜੀਤ ਸਿੰਘ, ਪੱਪਨ ਗਿੱਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਕੈਂਪ ਫਾਰਮੇਸੀ ਵਿਦਿਆਰਥੀ ਰਜਤ ਗੁਪਤਾ, ਸੋਨਾਲੀ, ਪਾਇਲ, ਸੋਹਰਾਬ, ਅਭਿਨਵ, ਪਵਨ ਕੁਮਾਰ ਵੱਲੋਂ ਸਹਿਯੋਗ ਕੀਤਾ ਗਿਆ।