ਪਟਿਆਲਾ : ਸ਼੍ਰੀ ਵਰੁਣ ਸ਼ਰਮਾ ਆਈ.ਪੀ.ਐਸ. ਐਸ.ਐਸ.ਪੀ. ਸਾਹਿਬ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸ਼੍ਰੀ ਯੋਗੇਸ਼ ਸ਼ਰਮਾ ਪੀ.ਪੀ.ਐਸ. ਐਸ.ਪੀ.(ਡੀ) ਪਟਿਆਲਾ ਤੇ ਸ੍ਰੀਮਤੀ ਨੇਹਾ ਅਗਰਵਾਲ ਡੀ.ਐਸ.ਪੀ. ਸਮਾਣਾ ਦੀ ਨਿਗਰਾਨੀ ਹੇਠ ਭੈੜੇ ਪੁਰਸ਼ਾ/ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਕਾਬੂ ਕਰਨ ਦੀ ਚਲਾਈ ਮੁਹਿਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ
ਅੱਜ ਐਸ.ਐਚ.ਓ. ਅਵਤਾਰ ਸਿੰਘ ਮੁੱਖ ਅਫਸਰ ਥਾਣਾ ਸਦਰ ਸਮਾਣਾ ਜਿਲ੍ਹਾ ਪਟਿਆਲਾ ਨੇ ਪ੍ਰੈਸ ਨੂੰ ਬਰੀਫ ਕਰਦੇ ਹੋਏ ਦੱਸਿਆ ਕਿ ਕੱਲ ਮਿਤੀ 23.3.2024 ਏ.ਐਸ.ਆਈ ਰਣਜੀਤ ਸਿੰਘ 19/ਪਟਿ ਸਮੇਤ ਪੁਲਿਸ ਪਾਰਟੀ ਦੇ ਬਾ ਸਿਲਸਿਲਾ ਗਸ਼ਤ ਬਾ ਤਲਾਸ਼ ਅਤੇ ਸ਼ੱਕੀ ਪੁਰਸ਼ਾ ਦੇ ਸਬੰਧ ਵਿਚ ਪਿੰਡ ਧਨੇਠਾ ਮੌਜੂਦ ਸੀ ਤਾਂ ਮੁਖਬਰ ਖਾਸ ਇਤਲਾਹ ਦਿੱਤੀ ਕਿ ਜਾਮਾ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਮਰੋੜੀ ਨਜਾਇਜ ਸ਼ਰਾਬ ਕਸੀਦ ਕਰਕੇ ਵੇਚਣ ਦਾ ਕੰਮ ਕਰਦੇ ਹਨ। ਜਿਸ ਪਰ ਏ.ਐਸ.ਆਈ. ਰਣਜੀਤ ਸਿੰਘ 19/ਪਟਿ' ਨੇ ਉਕਤ ਦੋਸ਼ੀ ਦੇ ਘਰ ਪਰ ਰੇਡ ਕੀਤੀ ਅਤੇ 400 ਲੀਟਰ ਲਾਹਣ ਬ੍ਰਾਮਦ ਕੀਤੀ ।
ਜਿਸ ਪਰ ਮੁਕੱਦਮਾ ਨੰਬਰ 46 ਮਿਤੀ 23.3.2024 ਅ/ਧ 61/1/14 ਐਕਸਾਇਜ ਐਕਟ ਥਾਣਾ ਸਦਰ ਸਮਾਣਾ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ਣ ਜਾਮਾ ਪੁੱਤਰ ਦਲੀਪ ਸਿੰਘ ਨੂੰ ਮੌਕਾ ਪਰ ਗ੍ਰਿਫਤਾਰ ਕੀਤਾ। ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਦੋਸ਼ੀਆ ਦਾ ਨਾਮ ਅਤੇ ਪਤਾ:- 1. ਜਾਮਾ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਮਰੋੜੀ ਥਾਣਾ ਸਦਰ ਸਮਾਣਾ (ਮੌਕਾ ਪਰ ਗ੍ਰਿਫਤਾਰ)
ਬ੍ਰਾਮਦਗੀ:- 400 ਲੀਟਰ ਲਾਹਣ
ਸਾਬਕਾ ਕਰੀਮੀਨਲ ਰਿਕਾਰਡ:- ਜਾਮਾ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਮਰੋੜੀ ਥਾਣਾ ਸਦਰ ਸਮਾਣਾ 1.