ਸੰਦੌੜ : ਨਵਾਬ ਸ਼ਾਹੀ ਰਿਆਸਤ ਦੇ ਇਤਿਹਾਸਕ ਪਿੰਡ ਕੁਠਾਲਾ ਵਿਖੇ ਮੁਸਲਿਮ ਭਾਈਚਾਰੇ ਦੇ ਪਵਿੱਤਰ ਰਮਜ਼ਾਨ ਦੇ ਮਹੀਨੇ ਰੋਜ਼ਿਆਂ ਦੇ ਦਿਨਾਂ ਨੂੰ ਮੁੱਖ ਰੱਖਦਿਆਂ ਸਿੱਖ ਭਾਈਚਾਰੇ ਵੱਲੋਂ ਵੱਡੇ ਘੱਲੂਘਾਰੇ ਦੇ ਸ਼ਹੀਦ ਸਿੰਘਾਂ ਦੀ ਯਾਦ 'ਚ ਬਣੇ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਤਪ ਅਸਥਾਨ ਬਾਬਾ ਸੁਧਾ ਸਿੰਘ ਜੀ ਦੇ ਤਪ ਅਸਥਾਨ ਤੇ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਖ਼ਾਲਸਾ ਤੇ ਖਜ਼ਾਨਚੀ ਗੋਬਿੰਦ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਆਪਸੀ ਧਰਮਾਂ ਦੇ ਤਾਲਮੇਲ, ਭਾਈਚਾਰਕ ਸਾਂਝ ਤੇ ਸੁੱਖ-ਦੁੱਖ ਦੇ ਮੇਲ ਮਿਲਾਪ ਤੇ ਪਿਆਰ ਦੀਆਂ ਤੰਦਾਂ ਨੂੰ ਧਾਰਮਿਕ ਤੇ ਸਮਾਜਿਕ ਤੌਰ ਤੇ ਇਨਸਾਨੀਅਤ ਕਦਰਾਂ ਕੀਮਤਾਂ ਨੂੰ ਸਮਝਦੇ ਹੋਏ ਰਮਜ਼ਾਨ ਦੇ ਇਸ ਪਵਿੱਤਰ ਮਹੀਨੇ ਵਿੱਚ ਜੋ ਮੁਸਲਿਮ ਲੋਕ ਅੱਲਹਾ ਦੀ ਇਬਾਦਤ ਕਰਦੇ ਹਨ ਉਹਨਾਂ ਲਈ ਰੋਜ਼ਾ ਇਫ਼ਤਾਰ ਪਾਰਟੀ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਵਿਖੇ ਫ਼ਲ-ਫਰੂਟ ਤੇ ਸੁੱਕੇ ਮੇਵਿਆਂ ਨਾਲ ਰੋਜ਼ਾ ਖੁਲਵਾਇਆ ਗਿਆ ਤੇ ਰੋਜ਼ਾ ਇਫ਼ਤਾਰ ਪਾਰਟੀ 'ਚ ਆਏ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਬੰਧਕਾਂ ਵੱਲੋਂ 'ਜੀ ਆਇਆਂ' ਕਿਹਾ ਗਿਆ ਜਿਸ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਰੋਜ਼ਾ ਖੋਲ੍ਹ ਕੇ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਵੇਲੇ ਦੀ ਮਗਰਵ ਦੀ ਨਮਾਜ਼ ਅਦਾ ਕੀਤੀ ਗਈ ਅਤੇ ਮਸਜਿਦ ਦੇ ਮੌਲਵੀ ਮੁਹੰਮਦ ਤਸੱਬਰ ਵੱਲੋਂ ਸਰਬੱਤ ਦੇ ਭਲੇ ਲਈ ਦੁਆ ਕੀਤੀ ਗਈ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਵੀ ਮਸਜਿਦ ਕੁਠਾਲਾ ਦੇ ਇਮਾਮ ਸਾਹਿਬ ਮੁਹੰਮਦ ਤਸੱਬਰ ਵੱਲੋਂ ਕਾਮਨਾ ਕਰਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਤੇ ਸਮੂਹ ਮੁਸਲਿਮ ਭਾਈਚਾਰੇ ਦੇ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਤੇ ਹਾਜ਼ਰੀਨ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਤੇ ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਦੇ ਮੁੱਖ ਗ੍ਰੰਥੀ ਭਾਈ ਗਗਨਦੀਪ ਸਿੰਘ ਜੀ ਵੱਲੋਂ ਅਤੇ ਪ੍ਰਬੰਧਕੀ ਕਮੇਟੀ ਵੱਲੋਂ ਰੋਜ਼ਾ ਇਫ਼ਤਾਰ ਪਾਰਟੀ ਦਾ 'ਚ ਸ਼ਮੂਲੀਅਤ ਕਰਨ ਲਈ ਪਹੁੰਚੇ ਸਮੂਹ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਮੁਬਾਰਕਬਾਦ ਵੀ ਦਿੱਤੀ ਗਈ ਅਤੇ ਗੁਰਬਾਣੀ ਦੇ ਮਹਾਂ ਵਾਕ ਅਨੁਸਾਰ "ਅੱਵਲ ਅੱਲਹਿ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਸੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ" ਦੇ ਮਹਾਂ ਵਾਕ ਅਨੁਸਾਰ ਵਿਆਖਿਆ ਵੀ ਕੀਤੀ ਗਈ ਤੇ ਕਿਹਾ ਅਸੀਂ ਸਭ ਉਸ ਰੱਬ ਦੇ ਬੰਦੇ ਹਨ ਤੇ ਬਸ ਰੱਬ ਦਾ ਨਾਂ ਲੈਣ ਦੇ ਤਰੀਕੇ ਵੱਖਰੇ-ਵੱਖਰੇ ਹਨ ਅਤੇ ਸਾਨੂੰ ਬੁਰੇ ਕਰਮ ਕਰਨ ਤੋਂ ਬਚਣਾ ਚਾਹੀਦਾ ਹੈ ਤੇ ਰੱਬ ਦੀ ਇਬਾਦਤ ਕਰਨੀ ਚਾਹੀਦੀ ਹੈ ਤੇ ਹਰ ਕੰਮ ਦੇ ਵਿੱਚ ਉਸ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਤੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਉਪਦੇਸ਼ ਤੇ ਚੱਲਣਾ ਚਾਹੀਦਾ ਹੈ। ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ ਖ਼ਾਲਸਾ ਵੱਲੋਂ ਮਸਜ਼ਿਦ ਦੇ ਮੌਲਵੀ ਨੂੰ ਤੇ ਇੱਕ ਹੋਰ ਰੋਜ਼ੇਦਾਰ ਨੂੰ ਸਿਰੋਪਾਓ ਤੇ ਮੋਮੈਂਟੋ ਨਾਲ ਸਨਮਾਨ ਕੀਤਾ।ਇਸ ਤੋਂ ਬਾਅਦ ਰੋਜ਼ਾ ਇਫ਼ਤਾਰ ਪਾਰਟੀ 'ਚ ਪਹੁੰਚੇ ਸਾਰੇ ਪ੍ਰਾਣੀਆਂ ਅਤੇ ਮਾਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦਾ ਪੜਾਅ ਦਰ ਪੜਾਅ ਪਿੰਡਾਂ ਵਿੱਚ ਰੂਹਾਨੀ ਪ੍ਰਚਾਰ ਕਰ ਰਹੀ ਜਾਮਾਤ ਨੇ ਵੀ ਰੋਜ਼ਾ ਇਫ਼ਤਾਰ ਪਾਰਟੀ 'ਚ ਸ਼ਮੂਲੀਅਤ ਕੀਤੀ ਤੇ ਉਸ ਦਾ ਵੀ ਤਹਿ-ਦਿਲੋਂ ਧੰਨਵਾਦ ਕੀਤਾ।ਇਸ ਸਮੇਂ ਬਾਬਾ ਜਗਦੀਪ ਸਿੰਘ ਬਿੱਟੂ, ਜਗਦੇਵ ਸਿੰਘ ਚਹਿਲ, ਸਰਪੰਚ ਗੁਰਲਵਲੀਨ ਸਿੰਘ ਕੁਠਾਲਾ, ਮਾਸਟਰ ਗੁਰਮੀਤ ਸਿੰਘ ਸੰਧੂ, ਕਿਸਾਨ ਆਗੂ ਤੇਜਵੰਤ ਸਿੰਘ ਕੁੱਕੀ ਕੁਠਾਲਾ, ਗੁਰਜੰਟ ਸਿੰਘ ਕੁਠਾਲਾ, ਚਰਨਜੀਤ ਸਿੰਘ ਚੰਨਾ ਗਿੱਲ, ਲਖਵੀਰ ਸਿੰਘ ਚਹਿਲ, ਬਾਬਾ ਰਾਮ ਸਿੰਘ ਚਹਿਲ, ਮਨਪ੍ਰੀਤ ਸਿੰਘ ਮਨੂ, ਮਿਸਤਰੀ ਸਤਨਾਮ ਸਿੰਘ, ਕੁਲਵੰਤ ਸਿੰਘ ਸੰਧੂ, ਸਤਿੰਦਰ ਸਿੰਘ ਰੰਧਾਵਾ, ਜਸਪ੍ਰੀਤ ਸਿੰਘ ਚਹਿਲ, ਅੰਮ੍ਰਿਤਪਾਲ ਸਿੰਘ ਮਹਿਰਾ, ਪਰਮਜੀਤ ਸਿੰਘ ਪੰਮਾ ਧਾਲੀਵਾਲ, ਯੂਸਫ ਖਾਂ, ਮੁਹੰਮਦ ਪਰਵੇਜ਼, ਡਾਕਟਰ ਇਮਰਾਨ ਕੁਠਾਲਾ, ਨਵੀ ਸਹੋਤਾ, ਰਾਜੂ ਖਾਂ, ਗੋਲਾ, ਮੀਦਾ ਖਾਂ ਅਕਬਰ ਅਲੀ ਕਾਲਾ, ਭੰਗੂ ਖਾਂ, ਫੋਟੋਗਰਾਫ਼ਰ ਫ਼ਰਿਆਦ ਮਲਿਕ, ਕਾਲੀ, ਡਾਕਟਰ ਸਤਾਰ, ਜੀਤਾ ਖਾਂ, ਰਾਜੂ ਖਾਂ, ਸੁਖਦੀਪ ਸਿੰਘ ਚਹਿਲ, ਘੋਗਾ ਖਾਂ, ਸਦੀਕ ਖਾਂ ਆਦਿ ਵੱਲੋਂ ਰੋਜ਼ਾ ਇਫ਼ਤਾਰ ਪਾਰਟੀ 'ਚ ਸ਼ਮੂਲੀਅਤ ਕੀਤੀ।