Thursday, November 21, 2024

Malwa

ਪਿੰਡ ਬੁੱਗਾ ਕਲਾਂ ਦੇ ਕਤਲ ਕੇਸ ਵਿੱਚ ਭਗੌੜੇ ਮੁਲਜ਼ਮ 04 ਘੰਟੇ ਵਿੱਚ ਕਾਬੂ

March 28, 2024 05:30 PM
SehajTimes

ਫ਼ਤਹਿਗੜ੍ਹ ਸਾਹਿਬ : ਡਾ: ਰਵਜੋਤ ਗਰੇਵਾਲ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਤਹਿਗੜ੍ਹ ਸਾਹਿਬ ਜੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਨਰਿੰਦਰ ਕੌਰ ਪਤਨੀ ਹਰਭਜਨ ਸਿੰਘ ਵਾਸੀ ਵਾਸੀ # 9-ਸੀ, ਰਣਜੀਤ ਨਗਰ ਭਾਦਸੋਂ ਰੋਡ, ਪਟਿਆਲਾ ਨੇ ਇੰਸਪੈਕਟਰ ਅੰਮ੍ਰਿਤਵੀਰ ਸਿੰਘ ਮੁੱਖ ਅਫਸਰ, ਥਾਣਾ ਅਮਲੋਹ ਪਾਸ ਆਪਣਾ ਬਿਆਨ ਲਿਖਾਇਆ ਕਿ ਉਸਦੇ ਘਰਵਾਲੇ ਦਾ ਆਪਣੇ ਭਰਾ ਕੁਲਦੀਪ ਸਿੰਘ ਪੁੱਤਰ ਬੰਤ ਸਿੰਘ ਵਾਸੀ # 22, ਨੇੜੇ ਗਰੀਨ ਪਾਰਕ, ਸਪਰਿੰਗ ਡੇਲ ਪਬਲਿਕ ਸਕੂਲ, ਖੰਨਾ, ਜਿਲ੍ਹਾ ਲੁਧਿਆਣਾ ਨਾਲ ਪਿੰਡ ਬੁੱਗਾ ਕਲਾਂ, ਥਾਣਾ ਅਮਲੋਹ, ਜਿਲ੍ਹਾ ਫਤਹਿਗੜ੍ਹ ਸਾਹਿਬ ਵਾਲੀ ਜਮੀਨ ਦਾ ਰੌਲਾ ਸੀ, ਤੇ ਕਈ ਵਾਰ ਇਸ ਸਬੰਧੀ ਪੰਚਾਇਤੀ ਰਾਜੀਨਾਮੇ ਵੀ ਹੋਏ ਸਨ, ਪਰ ਕੁਲਦੀਪ ਸਿੰਘ ਹਰ ਵਾਰ ਮੁੱਕਰ ਜਾਂਦਾ ਸੀ। ਮਿਤੀ 27-03-2024 ਨੂੰ ਉਹਨਾਂ ਨੂੰ ਪਤਾ ਲੱਗਾ ਕਿ ਕੁਲਦੀਪ ਸਿੰਘ ਸਮੇਤ ਆਪਣੀ ਘਰਵਾਲੀ ਜਸਵੀਰ ਕੌਰ ਅਤੇ ਮਜਦੂਰਾਂ ਦੀ ਮਦਦ ਨਾਲ ਸਾਡੀ ਰੋਲੇ ਵਾਲੀ ਜਮੀਨ ਦੀ ਮਿਣਤੀ ਕਰ ਰਿਹਾ ਹੈ, ਜਦੋਂ ਉਹ ਮੌਕਾ ਪਰ ਪੁੱਜੇ ਤਾਂ ਇਹ ਵੱਟ ਪਾ ਰਹੇ ਸਨ ਅਤੇ ਗੱਲ ਕਰਨ 'ਤੇ ਉਨ੍ਹਾਂ ਨਾਲ ਗਾਲੀ ਗਲੋਚ ਕਰਨ ਲੱਗੇ। ਨਰਿੰਦਰ ਕੌਰ ਨੇ ਦੱਸਿਆ ਕਿ ਉਸਦੇ ਭਾਣਜੇ ਹਰਕੀਰਤ ਸਿੰਘ ਅਤੇ ਜੀਜਾ ਦਲਬਾਰਾ ਸਿੰਘ ਵੀ ਉਹਨਾਂ ਦੇ ਨਾਲ ਸੀ, ਜਿਨ੍ਹਾਂ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕੁਲਦੀਪ ਸਿੰਘ ਨੇ ਹਰਕੀਰਤ ਸਿੰਘ ਤੇ ਕਹੀ ਦਾ ਵਾਰ ਕੀਤਾ ਤਾਂ ਉਸਨੇ ਕਹੀ ਫੜ ਕੇ ਸੁੱਟ ਦਿਤੀ, ਇੰਨੇ ਵਿੱਚ ਜਸਵੀਰ ਕੌਰ ਨੇ ਲਲਕਾਰਾ ਮਾਰ ਕੇ ਆਪਣੀ ਗੱਡੀ ਵਿੱਚੋਂ ਰਿਵਾਲਵਰ ਕੱਢ ਕੇ ਆਪਣੇ ਘਰਵਾਲੇ ਕੁਲਦੀਪ ਸਿੰਘ ਨੂੰ ਫੜ੍ਹਾ ਦਿੱਤਾ ਤੇ ਕਿਹਾ ਕਿ ਅੱਜ ਹਰ ਰੋਜ ਦਾ ਕਲੇਸ਼ ਖਤਮ ਕਰ ਦਿਉ ਤਾਂ ਕੁਲਦੀਪ ਸਿੰਘ ਨੇ ਰਿਵਾਲਵਰ ਨਾਲ ਮਾਰ ਦੇਣ ਦੀ ਨੀਅਤ ਨਾਲ ਮੇਰੇ ਘਰਵਾਲੇ ਹਰਭਜਨ ਸਿੰਘ ਤੇ ਸਿੱਧਾ ਫਾਇਰ ਕੀਤਾ, ਜੋ ਉਸਦੇ ਖੱਬੇ ਪੱਟ ਪਰ ਵੱਜਿਆ ਅਤੇ ਉਹ ਜਮੀਨ ਪਰ ਡਿੱਗ ਪਿਆ, ਫਿਰ ਉਸਨੇ ਦੂਜਾ ਫਾਇਰ ਮੇਰੇ ਪਤੀ ਦੇ ਗੁਪਤ ਅੰਗ ਵਿੱਚ ਮਾਰਿਆ। ਉਨ੍ਹਾਂ ਦੇ ਰੌਲਾ ਪਾਉਣ ਤੇ ਇਹ ਦੋਵੇਂ ਜਾਣੇ ਆਪਣੀ ਕਾਰ ਨੰਬਰੀ ਪੀ ਬੀ 10. ਡੀ  ਵਾਈ 6717 ਮਾਰਕਾ ਵਰਨਾ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ। ਅਸੀਂ ਮੇਰੇ ਪਤੀ ਨੂੰ ਸਿਵਲ ਹਸਪਤਾਲ ਅਮਲੋਹ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।



ਮੁਦੱਈ ਮੁਕੱਦਮਾ ਦੇ ਬਿਆਨ ਦੇ ਅਧਾਰ ਤੇ ਕੁਲਦੀਪ ਸਿੰਘ ਅਤੇ ਉਸਦੀ ਪਤਨੀ ਜਸਵੀਰ ਕੌਰ ਖਿਲਾਫ ਮੁਕੱਦਮਾ ਨੰਬਰ 37 ਮਿਤੀ 27-03-2024 ਅ/ ਧ 302,506,447,511,34 ਆਈ ਪੀ ਸੀ, 27/54/59 ਆਰਮਜ਼ ਐਕਟ ਥਾਣਾ ਅਮਲੋਹ ਦਰਜ ਰਜਿਸਟਰ ਕੀਤਾ ਗਿਆ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਮੁਦੱਈ ਮੁਕੱਦਮਾ ਨਰਿੰਦਰ ਕੌਰ ਦੀ ਇਤਲਾਹ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਸ੍ਰੀ ਰਾਕੇਸ਼ ਯਾਦਵ ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸ਼ਨ, ਸ੍ਰੀ ਕ੍ਰਿਸ਼ਨ ਕੁਮਾਰ ਪਾਂਥੇ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਡੀ) ਫਤਹਿਗੜ੍ਹ ਸਾਹਿਬ, ਸ਼੍ਰੀ ਰਾਜੇਸ਼ ਕੁਮਾਰ ਛਿੱਬਰ, ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਬ: ਡਵੀਜਨ ਅਮਲੋਹ ਦੀ ਰਹਿਨੁਮਾਈ ਹੇਠ ਇੰਸਪੈਕਟਰ ਅੰਮ੍ਰਿਤਵੀਰ ਸਿੰਘ, ਮੁੱਖ ਅਫਸਰ ਥਾਣਾ ਅਮਲੋਹ ਨੇ ਦੋਸ਼ੀ ਕੁਲਦੀਪ ਸਿੰਘ ਪੁੱਤਰ ਬੰਤ ਸਿੰਘ ਅਤੇ ਉਸਦੀ ਪਤਨੀ ਜਸਵੀਰ ਕੌਰ ਵਾਸੀਆਨ ਉਕਤਾਂਨ ਨੂੰ ਹਰਭਜਨ ਸਿੰਘ ਦੇ ਕਤਲ ਕੇਸ ਵਿੱਚ 04 ਘੰਟੇ ਵਿੱਚ ਹੀ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਅਤੇ ਵਾਰਦਾਤ ਵਿਚ ਵਰਤੀ ਗਈ ਉਕਤ ਕਾਰ ਵੀ ਬ੍ਰਾਮਦ ਕੀਤੀ। ਮੁਕੰਦਮਾ ਵਿੱਚ ਦੋਸ਼ੀਆਨ ਨੂੰ ਪੇਸ਼ ਅਦਾਲਤ ਵਿੱਚ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ। ਵਾਰਦਾਤ ਵਿਚ ਵਰਤਿਆ ਗਿਆ ਅਸਲਾ ਰਿਵਾਲਵਰ 32 ਬੋਰ ਮੁਲਜ਼ਮ ਕੁਲਦੀਪ ਸਿੰਘ ਦੀ ਪਤਨੀ ਮੁਲਜ਼ਮ ਜਸਵੀਰ ਕੌਰ ਦੇ ਨਾਮ 'ਤੇ ਹੈ ਅਤੇ ਅਸਲਾ ਲਾਇਸੰਸ ਸਾਲ 2026 ਤੱਕ ਵੈਲਿਡ ਹੈ। ਇਸ ਕੇਸ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਸਬੰਧੀ ਸਾਡੀ ਟੈਕਨੀਕਲ ਟੀਮ ਅਤੇ ਸੀ.ਆਈ.ਏ ਸਟਾਫ, ਸਰਹਿੰਦ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ। ਮੁਲਜ਼ਮ ਕੁਲਦੀਪ ਸਿੰਘ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 62 ਮਿਤੀ 07-10-1998 ਅ/ ਧ 302,34, 120-ਬੀ ਆਈ ਪੀ ਸੀ, 27/54/59 ਆਰਮਜ ਐਕਟ ਦਰਜ ਹੈ, ਜੋ ਕੇਸਰ ਸਿੰਘ ਵਾਸੀ ਬੁੱਗਾ ਕਲਾਂ ਦੇ ਕਤਲ ਕੇਸ ਵਿੱਚ ਕਰੀਬ 05 ਸਾਲ ਸੈਂਟਰਲ ਜੇਲ ਪਟਿਆਲਾ ਬੰਦ ਰਿਹਾ ਹੈ ਅਤੇ ਬਰੀ ਹੋ ਚੁੱਕਾ ਹੈ।



ਨਾਮ/ਪਤਾ ਮੁਲਜ਼ਮਾਂ, ਗ੍ਰਿਫਤਾਰੀ ਦੀ ਮਿਤੀ ਅਤੇ ਸਥਾਨ ਤੇ ਬ੍ਰਾਮਦਗੀ:-

1. ਕੁਲਦੀਪ ਸਿੰਘ ਪੁੱਤਰ ਬੰਤ ਸਿੰਘ

2. ਜਸਵੀਰ ਕੌਰ ਪਤਨੀ ਕੁਲਦੀਪ ਸਿੰਘ

-ਵਾਸੀਆਨ # 22, ਨੇੜੇ ਗਰੀਨ ਪਾਰਕ, ਸਪਰਿੰਗ ਡੇਲ ਪਬਲਿਕ ਸਕੂਲ, ਖੰਨਾ, ਜ਼ਿਲ੍ਹਾ ਲੁਧਿਆਣਾ।

-ਮਿਤੀ 27-03-2024, ਵਕਤ ਕਰੀਬ 01:00 ਪੀ.ਐੱਮ.
-ਸਥਾਨ:- ਮੈਨ ਰੋਡ, ਪਿੰਡ ਫਤਹਿਪੁਰ ਰਾਈਆਂ।

-ਮਿਤੀ 28-03-2024 ਨੂੰ ਮੁਲਜ਼ਮ
ਕੁਲਦੀਪ ਸਿੰਘ ਨੇ ਜੇਰ ਧਾਰਾ 27 ਐਵੀਡੈਂਸ ਐਕਟ ਤਹਿਤ ਬਿਆਨ ਦੇ ਕੇ ਆਪਣੇ ਘਰ ਬੈਡ ਰੂਮ ਪਏ ਬੈਡ ਬੌਕਸ ਵਿੱਚੋਂ ਵਾਰਦਾਤ ਅਸਲਾ ਐਮੀਨੀਸ਼ਨ ਦੀ ਬ੍ਰਾਮਦਗੀ ਕਰਵਾਈ।

ਬ੍ਰਾਮਦਗੀ:- ਵਰਨਾ ਕਾਰ ਨੰਬਰੀ ਪੀ ਬੀ 10 ਡੀ ਵਾਈ 6717

-ਇੱਕ 32 ਬੋਰ ਰਿਵਾਲਵਰ ਸਮੇਤ 4 ਵਰਤੇ ਹੋਏ ਖਾਲੀ ਰੋਂਦ ਇੱਕ 12 ਬੋਰ ਡਬਲ ਬੈਰਲ ਗੰਨ, ਹੌਕੀ ਟਾਈਪ ਸਮੇਤ 06 ਜਿੰਦਾ ਰੋਂਦ।

Have something to say? Post your comment

 

More in Malwa

ਡੀਟੀਐੱਫ ਦੇ ਸੱਦੇ ਤੇ ਸੈਂਕੜੇ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਦੇ ਦਫ਼ਤਰ ਦੇ ਅੱਗੇ ਲਗਾਇਆ ਧਰਨਾ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ

ਪਿੰਡ ਮੰਡੋਫਲ ਦੇ ਕਿਸਾਨ ਜਸਵਿੰਦਰ ਸਿੰਘ ਨੇ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ ਵਰਤਕੇ ਕੀਤੀ ਕਣਕ ਦੀ ਬਿਜਾਈ

ਊੜਾ ਅਤੇ ਜੂੜਾ ਬਚਾਉ ਲਹਿਰ’ ਵਲੋਂ ਕਰਵਾਏ ਕੁਇਜ ਮੁਕਾਬਲਿਆਂ ਵਿਚ ਬਾਬਾ ਸਾਹਿਬ ਦਾਸ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ

ਕਰਜ਼ਾ ਵਸੂਲੀ ਬਦਲੇ ਕਿਸੇ ਦੀ ਜਾਇਦਾਦ ਕੁਰਕ ਨਹੀਂ ਹੋਣ ਦੇਵਾਂਗੇ : ਉਗਰਾਹਾਂ

ਸੰਤ ਰਤਨ ਸਿੰਘ ਜੀ ਗੁ: ਅਤਰਸਰ (ਰਾੜਾ ਸਾਹਿਬ) ਵਾਲਿਆਂ ਦੀ ਤੀਸਰੀ ਬਰਸੀ ਮਨਾਈ 

ਸੁਨਾਮ ਵਿਖੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਾ ਦਫ਼ਤਰ  ਘੇਰਿਆ 

ਸਵਰਗੀ ਹਰਭਜਨ ਸਿੰਘ ਥਿੰਦ ਨੂੰ ਸ਼ਰਧਾਂਜਲੀਆਂ ਭੇਟ 

ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋ

ਸੁਨਾਮ ਪੁਲਿਸ ਵੱਲੋਂ ਸੱਤ ਮੈਂਬਰੀ ਲੁਟੇਰਾ ਗਿਰੋਹ ਕਾਬੂ