Friday, November 22, 2024

Malwa

ਭਾਰਤੀ ਜਨਤਾ ਪਾਰਟੀ ਪੰਜਾਬ ਵਿਰੋਧੀ : ਬਰਸਟ

March 29, 2024 04:44 PM
SehajTimes

ਪਟਿਆਲਾ : ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ.ਹਰਚੰਦ ਸਿੰਘ ਬਰਸਟ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਰੋਧੀ ਪਾਰਟੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਹੋਏ ਹੜਾ ਦੇ ਨੁਕਸਾਨ ਲਈ ਕੋਈ ਪੈਕਜ ਨਹੀ ਦਿੱਤਾ। ਇੱਥੋ ਤੱਕ ਕਿ ਪੰਜਾਬ ਦਾ ਹੱਕ ਜੋ ਰੂਰਲ ਡਿਵੈਲਪਮੈਂਟ ਫੰਡ ਤਕਰੀਬਨ 5700 ਕੋਰੜ ਪੰਜਾਬ ਨੂੰ ਜਾਰੀ ਨਹੀ ਕੀਤਾ ਇਸ ਫੰਡ ਦੀ ਵਰਤੋਂ ਨਾਲ ਪੰਜਾਬ ਦੀਆਂ ਲਿੰਕ ਸੜਕਾਂ ਦੀ ਉਸਾਰੀ ਅਤੇ ਮੁਰੰਮਤ ਕੀਤੀ ਜਾਣੀ ਹੈ ਮੰਡੀਆਂ ਦੀ ਡਿਵੈਲਪਮੈਂਟ ਕੀਤੀ ਜਾਣੀ ਹੁੰਦੀ ਹੈ। ਖੇਤੀ ਹਾਦਸਿਆਂ ਦੋਰਾਨ ਨੁਕਸਾਨ ਹੋਣ ਕਾਰਨ ਕਿਸਾਨ ਮਜਦੂਰਾਂ ਨੂੰ ਆਰਥਿਕ ਮਦਦ ਦਿੱਤੀ ਜਾਣੀਹੁੰਦੀ ਹੈ । ਵੱਖਰਾ ਪੈਕਜ ਦੇਣ ਦੀ ਬਜਾਏ ਪੰਜਾਬੀਆਂ ਦਾ ਪੈਸਾਂ ਰੋਕ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਨੇ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਇਸੇ ਤਰਾਂ ਹੈਲਥ ਮਿਸ਼ਨ ਅਤੇ ਹੋਰ ਫੰਡ ਜੋ ਕਿ ਪੰਜਾਬ ਦਾ ਹੱਕ ਹੈ ਕੇਂਦਰ ਨੇ ਤਕਰੀਬਨ 8000 ਕਰੋੜ ਤੋ ਵੱਧ ਦੇ ਫੰਡ ਰੋਕ ਰੱਖੇ ਹਨ। ਦੂਜੇ ਪਾਸੇ ਪੰਜਾਬ ਦੇ ਕਿਸਾਨ ਮਜਦੂਰ ਜਦੋਂ ਦਿੱਲੀ ਜਾ ਕੇ ਰੋਸ ਵਿਖਾਵਾ ਕਰਨ ਲਈ ਸੰਘਰਸ਼ ਕਰਦੇ ਹਨ ਤਾਂ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਅੱਥਰੂ ਗੈਸ ਦੇ ਗੋਲਿਆ, ਬੰਬਾਂ ਅਤੇ ਕੰਕਰੀਟ ਦੀਆਂ ਕੰਧਾਂ ਦੇ ਨਾਲ ਨਾਲਸੜਕਾਂ ਤੇ ਨੁਕੀਲੇ ਕਿੱਲ ਲਗਾ ਕੇ ਰੋਕ ਦਿੱਤਾ ਜਾਂਦਾ ਹੈ। ਜੋ ਕਿ ਪੰਜਾਬ ਵਿਰੋਧੀ ਹੋਣ ਦਾ ਵੱਡਾ ਸਬੂਤ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 20 ਸਾਲਾ ਤੋਂ ਕਾਂਗਰਸ ਪਾਰਟੀ ਵਿੱਚ ਰਹਿ ਕੇ ਪੰਜਾਬ ਦੇ ਮੁੱਖ ਮੰਤਰੀ ਬਣ ਕੇ, ਸ੍ਰੀ ਮਤੀ ਪ੍ਰਨੀਤ ਕੋਰ ਮੈਂਬਰ ਪਾਰਲੀਮੈਂਟ ਨੇ ਤਿੰਨ ਵਾਰੀ ਐਮ.ਪੀ. ਅਤੇ ਵਿਦੇਸ਼ ਮੰਤਰੀ ਬਣ ਕੇ ਪੰਜਾਬ ਅਤੇ ਪਟਿਆਲੇ ਦੇ ਸੁਧਾਰ ਅਤੇ ਵਿਕਾਸ ਵੱਲ ਕੋਈ ਧਿਆਨ ਨਹੀ ਦਿੱਤਾ। ਇਸੀ ਕਾਰਨ ਅੱਜ ਦਰ ਦਰ ਭਟਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਟਿਆਲੇ ਦੇ ਲੋਕ ਸਾਰੇ ਹਾਲਤ ਨੂੰ ਚੰਗੀ ਤਰਾਂ ਦੇਖ ਰਹੇ ਹਨ। ਸ੍ਰੀ ਮਤੀ ਪ੍ਰਨੀਤ ਕੋਰ ਨੇ ਅੱਜ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਪਰੰਤੂ ਜਮੀਨੀ ਹਾਲਤ ਦੱਸ ਰਹੇ ਹਨ ਕਿ ਭਾਜਪਾ ਦੀ ਟਿਕਟ ਤੋਂ ਪ੍ਰਨੀਤ ਕੋਰ ਕਦੇ ਵੀ ਪਾਰਲੀਮੈਂਟ ਦੀ ਚੋਣ ਨਹੀ ਜਿੱਤ ਸਕਦੇ। ਜਿਹੜੀ ਪਾਰਟੀ ਪੰਜਾਬ ਵਿਰੋਧੀ ਹੈ ਜਿਸ ਪਾਰਟੀ ਨੇ ਪੰਜਾਬ ਨੂੰ ਆਰਥਿਕ, ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਤੋਰ ਤੇ ਬਰਬਾਦ ਕਰਨ, ਵਿਰਸੇ ਨੂੰ ਵੰਡਣ ਤੇ ਭਾਈਚਾਰਕ ਸਾਂਝ ਖਤਮ ਕਰਨ ਲਈ ਨੀਤੀਆਂ ਅਪਣਾਈਆਂ ਹੋਣ ਪੰਜਾਬ ਅਤੇ ਪਟਿਆਲਾ ਦੇ ਲੋਕ ਉਸ ਪਾਰਟੀ ਦੇ ਉਮੀਦਵਾਰ ਨੂੰ ਮੂੰਹ ਨਹੀ ਲਾਉਣਗੇ।

ਆਮ ਆਦਮੀ ਪਾਰਟੀ ਨੇ ਦੋ ਸਾਲਾ ਦੋਰਾਨ ਪੰਜਾਬ ਵਿੱਚ ਇੱਕ ਬਦਲਾਅ ਦੀ ਲਹਿਰ ਚਲਾ ਕੇ ਹਰ ਪਰਿਵਾਰ ਲਈ 600 ਯੂਨਿਟ ਮੁਫ਼ਤ ਬਿਜਲੀ, ਚੰਗੀ ਵਿੱਦਿਆਂ ਲਈ ਵਧੀਆਂ ਸਕੂਲ, ਹਜ਼ਾਰਾ ਮੁਹੱਲਾ ਕਲੀਨਿਕ 42,000 ਤੋਂ ਵੱਧ ਰੈਗੂਲਰ ਨੋਕਰੀਆਂ, ਸਿੰਚਾਈ ਲਈ ਨਹਿਰਾਂ ਦਾ ਪਾਣੀ ਟੈਲਾਂ ਤੱਕ ਪਹੁੰਚਣਾ, ਬਿਜਲੀ ਘਰ ਖਰੀਦਣਾ, ਨਿਰਵਿਘਨ ਬਿਜਲੀ ਸਪਲਾਈ ਦੇਣਾ, ਫਰਿਸਤੇ ਸਕੀਮ ਚਲਾਉਣਾ, ਫੋਰਸਾ ਵਿੱਚ ਸ਼ਹੀਦ ਪਰਿਵਾਰਾ ਨੂੰ 1 ਕਰੋੜ ਰੁਪਏ ਦੀ ਆਰਥਿਕ ਮਦਦ ਦੇਣਾ, ਖਿਡਾਰੀਆਂ ਨੂੰ ਮਦਦ ਦੇ ਕੇ ਖੇਡਾਂ ਦਾ ਪੱਧਰ ਉੱਚਾ ਚੁੱਕਣਾ ਅਤੇ ਪੰਜਾਬ ਵਿੱਚ ਭਾਈਚਾਰਕ ਸਾਂਝ ਮਜਬੂਤ ਕਰਕੇ ਕਿਸਾਨਾ, ਮਜਦੂਰਾਂ, ਬੇਰੁਜਗਾਰਾਂ, ਵਪਾਰੀਆਂ ਕਾਰਖਾਨੇਦਾਰਾ ਲਈ ਵਿਕਾਸ ਦੀ ਲੀਹਾਂ ਤੇ ਤੋਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪ੍ਰਾਪਤੀਆਂ ਹਨ। ਅੱਜ ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਦੀਆਂ ਦਮਨਕਾਰੀ ਨੀਤੀਆਂ ਤੋਂ ਤੰਗ ਹਨ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਤਤਪਰ ਹਨ। 

Have something to say? Post your comment

 

More in Malwa

ਡੀਟੀਐੱਫ ਦੇ ਸੱਦੇ ਤੇ ਸੈਂਕੜੇ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਦੇ ਦਫ਼ਤਰ ਦੇ ਅੱਗੇ ਲਗਾਇਆ ਧਰਨਾ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ

ਪਿੰਡ ਮੰਡੋਫਲ ਦੇ ਕਿਸਾਨ ਜਸਵਿੰਦਰ ਸਿੰਘ ਨੇ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ ਵਰਤਕੇ ਕੀਤੀ ਕਣਕ ਦੀ ਬਿਜਾਈ

ਊੜਾ ਅਤੇ ਜੂੜਾ ਬਚਾਉ ਲਹਿਰ’ ਵਲੋਂ ਕਰਵਾਏ ਕੁਇਜ ਮੁਕਾਬਲਿਆਂ ਵਿਚ ਬਾਬਾ ਸਾਹਿਬ ਦਾਸ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ

ਕਰਜ਼ਾ ਵਸੂਲੀ ਬਦਲੇ ਕਿਸੇ ਦੀ ਜਾਇਦਾਦ ਕੁਰਕ ਨਹੀਂ ਹੋਣ ਦੇਵਾਂਗੇ : ਉਗਰਾਹਾਂ

ਸੰਤ ਰਤਨ ਸਿੰਘ ਜੀ ਗੁ: ਅਤਰਸਰ (ਰਾੜਾ ਸਾਹਿਬ) ਵਾਲਿਆਂ ਦੀ ਤੀਸਰੀ ਬਰਸੀ ਮਨਾਈ 

ਸੁਨਾਮ ਵਿਖੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਾ ਦਫ਼ਤਰ  ਘੇਰਿਆ 

ਸਵਰਗੀ ਹਰਭਜਨ ਸਿੰਘ ਥਿੰਦ ਨੂੰ ਸ਼ਰਧਾਂਜਲੀਆਂ ਭੇਟ 

ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋ

ਸੁਨਾਮ ਪੁਲਿਸ ਵੱਲੋਂ ਸੱਤ ਮੈਂਬਰੀ ਲੁਟੇਰਾ ਗਿਰੋਹ ਕਾਬੂ