ਸਮਾਣਾ : ਐੱਸ ਆਰ ਐੱਸ ਵਿੱਦਿਆਪੀਠ ਸਮਾਣਾ ਵਿੱਚ ਅਧਿਆਪਕਾਂ ਦੇ ਗਿਆਨ ਵਿੱਚ ਹੋਰ ਵਾਧਾ ਕਰਨ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਐੱਸ ਆਰ ਐੱਸ ਵਿੱਦਿਆਪੀਠ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਰਿਹਾ ਹੈ।
ਇਸ ਵਾਰ ਜਤਿੰਦਰ ਕੁਮਾਰ ਸੈਨੀ ਦੁਆਰਾ ਕਲਾਸਰੂਮ ਮੈਨੇਜਮੈਂਟ ਤੇ ਇੱਕ ਇੰਟਰਐਕਟਿਵ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਅਧਿਆਪਕਾਂ ਨੂੰ ਬਹੁਤ ਕੁਝ ਨਵਾਂ ਸਿੱਖਣ ਲਈ ਮਿਲਿਆ।
ਇਸ ਵਿੱਚ ਜਤਿੰਦਰ ਕੁਮਾਰ ਸੈਨੀ ਵੱਲੋਂ ਸਾਰੇ ਅਧਿਆਪਕਾਂ ਨੂੰ ਕਈ ਪ੍ਰਕਾਰ ਦੀਆਂ ਉਦਾਹਰਨਾਂ ਦੇ ਕੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸਮਝਾਇਆ ਗਿਆ। ਇਸ ਵਰਕਸ਼ਾਪ ਵਿੱਚ ਮਿਲੇ ਗਿਆਨ ਨੂੰ ਅਪਨਾ ਕੇ ਅਧਿਆਪਕ ਆਪਣੇ ਪੇਸ਼ੇ ਅਤੇ ਆਪਣੀ ਜਮਾਤ ਦੇ ਮਾਹੌਲ ਨੂੰ ਹੋਰ ਵੀ ਨਿਖਾਰ ਸਕਦਾ ਹੈ। ਇਹ ਇੱਕ ਸੱਚਮੁੱਚ ਮਦਦਗਾਰ ਅਤੇ ਪ੍ਰਭਾਵਸ਼ਾਲੀ ਵਰਕਸ਼ਾਪ ਸੀ।
ਇਸ ਵਰਕਸ਼ਾਪ ਤੋਂ ਮਿਲੇ ਗਿਆਨ ਤੋਂ ਪ੍ਰਭਾਵਿਤ ਹੋ ਕੇ ਸਕੂਲ ਦੀ ਮੁੱਖ ਅਧਿਆਪਕਾ ਮਿਸ ਮਿਲੀ ਬੋਸ, ਚੇਅਰਮੈਨ ਅਮਿਤ ਸਿੰਗਲਾ ਅਤੇ ਸੈਕਟਰੀ ਲਲਿਤ ਸਿੰਗਲਾ ਨੇ ਵਰਕਸ਼ਾਪ ਦੀ ਤਾਰੀਫ਼ ਕਰਦਿਆਂ ਹੋਇਆਂ ਜਤਿੰਦਰ ਕੁਮਾਰ ਸੈਨੀ ਨੂੰ ਭਵਿੱਖ ਵਿੱਚ ਵੀ ਅਜਿਹੀਆਂ ਗਿਆਨ ਨਾਲ਼ ਭਰਪੂਰ ਵਰਕਸ਼ਾਪਾਂ ਲਗਾਉਣ ਲਈ ਕਿਹਾ ਅਤੇ ਸਨਮਾਨਿਤ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।