ਪਟਿਆਲਾ : ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਡੀਕਲ ਟੈਕਨੋਲੋਜੀ ਪਟਿਆਲਾ ਵਿਖੇ ਫਸਟ ਏਡ ਫਾਇਰ ਸੇਫਟੀ ਆਵਾਜਾਈ ਸੁਰੱਖਿਆ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਦੀ ਟ੍ਰੇਨਿੰਗ ਸ਼ੁਰੂ ਕਰਵਾਈ ਗਈ।ਇੰਸਟੀਚਿਊਟ ਦੇ ਡਾਇਰੈਕਟਰ ਡਾ.ਸੁਭਾਸ਼ ਡਾਵਰ ਜੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਅੱਜ਼ ਦੇਸ਼ ਦੁਨੀਆਂ ਵਿੱਚ ਹਸਪਤਾਲਾਂ ਦੇ ਇਲਾਜਾਂ ਤੋਂ ਵੱਧ ਜਰੂਰੀ, ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਜੰਗਾਂ, ਮਹਾਂਮਾਰੀਆਂ ਹਾਦਸਿਆਂ ਘਰੇਲੂ ਘਟਨਾਵਾਂ, ਦਿਲ ਦੇ ਦੌਰੇ ਅਨਜਾਇਨਾ ਕਾਰਡੀਅਕ ਅਰੈਸਟ ਬੇਹੋਸ਼ੀ ਸਦਮੇਂ ਸਮੇਂ ਪੀੜਤਾਂ ਦੀ ਜਾਨਾਂ ਬਚਾਉਣ ਦੀ ਫ਼ਸਟ ਏਡ ਸੀ ਪੀ ਆਰ ਰਿਕਵਰੀ ਪੁਜੀਸ਼ਨ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਫਾਇਰ ਸੇਫਟੀ ਅਤੇ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਦੀ ਟ੍ਰੇਨਿੰਗ ਪਟਿਆਲਾ ਵਿਖੇ ਸ਼ੁਰੂ ਹੋ ਚੁੱਕੀ ਹੈ ਅਤੇ ਇੱਕ ਸਾਲ ਦਾ ਫਸਟ ਏਡ ਦਾ ਡਿਪਲੋਮਾ ਅਤੇ ਟ੍ਰੇਨਿੰਗ ਲੈਣ ਵਾਲੇ ਸਿੱਖਿਆਰਥੀਆਂ ਨੂੰ ਭਾਰਤ ਸਰਕਾਰ ਰਾਹੀਂ ਸਰਕਾਰੀ ਯੂਨੀਵਰਸਿਟੀ ਦਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਹਸਪਤਾਲਾਂ ਸਿੱਖਿਆ ਸੰਸਥਾਵਾਂ, ਫੈਕਟਰੀਆਂ ਕਾਰੋਬਾਰੀ ਅਦਾਰਿਆਂ ਵਿਖੇ ਨੋਕਰੀਆ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਦੱਸਿਆ ਉਨ੍ਹਾਂ ਦੀ ਸੰਸਥਾ ਪਿਛਲੇ 33 ਸਾਲਾਂ ਤੋਂ ਨੋਜਵਾਨਾਂ ਨੂੰ ਮੈਡੀਕਲ, ਪੈਰਾ ਮੈਡੀਕਲ ਦੇ ਮਾਨਤਾ ਪ੍ਰਾਪਤ ਕੋਰਸ ਕਰਵਾਕੇ ਹਸਪਤਾਲਾਂ ਅਤੇ ਦੂਸਰੇ ਅਦਾਰਿਆਂ ਅਤੇ ਵਿਦੇਸ਼ਾਂ ਵਿਖੇਵਿਦਿਅਰਥੀਆ ਨੂੰ ਨੋਕਰੀਆ ਵੀ ਮਿਲ ਰਹੀਆਂ ਹਨ। ਇਸ ਮੌਕੇ ਤੇ ਗੁਰੂ ਨਾਨਕ ਇੰਸਟੀਚਿਊਟ ਵਿਖੇ ਫਸਟ ਏਡ ਕੋਰਸ ਦੇ ਵਿਦਿਆਰਥੀਆ ਨੂੰ ਸ੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਟ੍ਰੇਨਰ ਨੇ ਫ਼ਸਟ ਏਡ ਸੀ ਪੀ ਆਰ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਦੀ ਟ੍ਰੇਨਿੰਗ ਦੀ ਮਹੱਤਤਾ ਦੱਸੀ ਅਤੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਬੇਰੋਜ਼ਗਾਰ ਨੋਜਵਾਨਾਂ ਅਤੇ ਵਿਦੇਸ਼ਾਂ ਵਿੱਖੇ ਨੋਕਰੀਆ ਲਈ ਜਾ ਰਹੇ ਨੋਜਵਾਨਾਂ ਲਈ ਇਹ ਕੋਰਸ ਰੋਜ਼ਗਾਰ ਕਰਨ ਅਤੇ ਮਾਨਵਤਾ ਨੂੰ ਬਚਾਉਣ ਦੀ ਸੇਵਾ ਸੰਭਾਲ ਦੀ ਟਰੇਨਿੰਗ ਬਹੁਤ ਲਾਭਦਾਇਕ ਸਿੱਧ ਹੋ ਰਹੀ ਹੈ ।ਇਸ ਤੋਂ ਇਲਾਵਾ ਘਰਾਂ ਵਿਖੇ ਪਏ, ਮਰੀਜ਼ਾਂ ਦੀ ਦੇਖਭਾਲ ਲਈ ਹਜ਼ਾਰਾਂ ਫਸਟ ਏਡ ਵਰਕਰਾਂ ਦੀ ਜ਼ਰੂਰਤ ਹੈ ਜਿਸ ਦੇ ਹਿੱਤ ਲਈ ਵਧੀਆ ਟਰੇਨਿੰਗ ਲਈ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨਾਲੋਜੀ ਪਟਿਆਲਾ ਇੱਕ ਬੇਹਤਰੀਨ ਕੰਮ ਕਰਨ ਵਾਲੀ ਸੰਸਥਾਂ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿਖੇ ਨੋਕਰੀਆ ਕਰਦੇ ਲੋਕਾਂ ਅਤੇ ਘਰਾਂ ਵਿੱਚ ਰਹਿੰਦੀਆਂ ਇਸਤਰੀਆਂ ਲਈ ਵੀ ਆਪਣੇ ਘਰ ਪਰਿਵਾਰਾਂ , ਮੁਹੱਲਿਆਂ ਸੰਸਥਾਵਾਂ ਵਿਖੇ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਵਾਲੇ ਮਦਦਗਾਰ ਫਰਿਸਤਿਆ ਦੀ ਸੰਕਟ ਸਮੇਂ ਜ਼ਰੂਰਤ ਹੁੰਦੀ ਹੈ ਕਿਉਂਕਿ ਪੀੜਤਾਂ ਨੂੰ ਮੈਡੀਕਲ ਸਹਾਇਤਾ ਮਿਲਣ ਤੱਕ ਜਿਉਂਦੇ ਰੱਖਣਾ ਕੇਵਲ ਇੱਕ ਮਾਹਿਰ ਫ਼ਸਟ ਏਡ ਅਤੇ ਮੈਡੀਕਲ ਸਿੱਖਿਆਰਥੀਆਂ ਦੇ ਹੱਥਾਂ ਵਿੱਚ ਸੰਜੀਵਨੀ ਬੂਟੀ ਭਾਵ ਫ਼ਸਟ ਏਡ ਦੇ ਗੁਰੂ ਹੁੰਦੇ ਹਨ। ਡਾਕਟਰ ਰਾਹੁਲ ਡਾਵਰ ਜੀ ਨੇ ਦੱਸਿਆ ਕਿ ਕੋਰਸ ਕਰਨ ਵਾਲੇ ਗਰੁੱਪ ਮੈਂਬਰਾਂ ਨੂੰ 80 ਪ੍ਰਤੀਸ਼ਤ ਪ੍ਰੈਕਟਿਕਲ ਕਰਵਾਕੇ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਤਿਆਰ ਕੀਤਾ ਜਾਵੇਗਾ। ਕਿਉਂਕਿ 80 ਪ੍ਰਤੀਸ਼ਤ ਲੋਕਾਂ ਬੱਚਿਆਂ ਨੋਜਵਾਨਾਂ ਦੀਆਂ ਮੌਤਾਂ ਅਚਾਨਕ ਹੁੰਦੀਆਂ ਹਨ ਅਤੇ ਉਸ ਸਮੇਂ ਕੇਵਲ ਠੀਕ ਫਸਟ ਏਡ ਸੀ ਪੀ ਆਰ ਰਿਕਵਰੀ ਪੁਜੀਸ਼ਨ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਆਦਿ ਦੇ ਮਾਹਿਰ ਹੀ ਸੱਚੇ ਆਮ ਪਬਲਿਕ ਦੇ ਫਸਟ ਏਡਰ (ਫਰਿਸ਼ਤੇ)ਮਦਦਗਾਰ ਬਣ ਸਕਦੇ ਹਨ। ਡਾ. ਰਾਹੁਲ ਡਾਵਰ ਜੀ ਦੁਆਰਾ ਫਸਟ ਏਡ ਕੋਰਸ ਦੇ ਵਿਦਿਆਰਥੀਆ ਨੂੰ ਮਰੀਜਾਂ ਨੂੰ ਸੀ. ਪੀ. ਆਰ ਦੇਣ ਦਾ ਪ੍ਰੈਕਟਿਕਲ ਵੀ ਕਰਵਾਇਆ ਗਿਆ, ਜਿਸ ਨਾਲ ਵਿਦਿਆਰਥੀਆਂ ਨੇ ਬਹੁਤ ਖੁਸ਼ੀ ਪ੍ਰਗਟ ਕੀਤੀ। ਉਹਨਾਂ ਦੁਆਰਾ ਇਹ ਵੀ ਦੱਸਿਆ ਗਿਆ ਕਿ ਫਸਟ ਏਡ ਕੋਰਸ ਇੱਕ ਸਾਲ ਦਾ ਡਿਪਲੋਮਾ ਕੋਰਸ ਹੈ ਅਤੇ ਇਸ ਕੋਰਸ ਨੂੰ 12ਵੀਂ ਪਾਸ ਕਿਸੇ ਵੀ ਸਟਰੀਮ ਦਾ ਵਿੱਦਿਆਰਥੀ ਬਹੁਤ ਹੀ ਘੱਟ ਫੀਸ ਤੇ ਕਰ ਸਕਦਾ ਹੈ ਅਤੇ ਇਹ ਡਿਪਲੋਮਾ ਕਰਨ ਤੋਂ ਬਾਅਦ ਆਪਣਾ ਫਸਟ ਏਡ ਸੈਂਟਰ ਖੋਲ ਕੇ ਲੋਕਾਂ ਦੀਆ ਕੀਮਤੀ ਜਾਨਾਂ ਬਚਾ ਸਕਦੇ ਹਨ ਅਤੇ ਇਸ ਤਰ੍ਹਾਂ ਉਹ ਸਮਾਜ ਦੀ ਸੇਵਾ ਕਰ ਸਕਦੇ ਹਨ। ਫਸਟ ਏਡ ਕੋਰਸ ਦੇ ਵਿਦਿਆਰਥੀਆ ਦੇ ਲਈ ਸਮੂਹ ਮਸ਼ੀਨਾਂ ਇੰਸਟੀਚਿਊਟ ਵਿਖੇ ਹੀ ਉਪਲਬੱਧ ਹਨ ਜਿਵੇਂ ਕਿ:- ਈ. ਸੀ. ਜੀ. ਮਸ਼ੀਨ, ਕਾਰਡੀਅਕ ਮੋਨੀਟਰ, ਇਲੈਕਟਰੀਕਲ ਡਮਿਜ਼, ਬੀ. ਪੀ. ਆਪਰੇਟਰ, ਡਰੱਗ ਐਡਮਿਨਸਟ੍ਰੇਸਨ ਡਮਿਜ਼ , ਫ਼ਾਇਵ ਫੰਕਸ਼ਨਲ ਬੈਡ, ਟੂ ਫੰਕਸ਼ਨਲ ਬੈਡ, ਬੰਡੇਜਿਨਿੰਗ ਮਟਿਰੀਅਲ ਆਦਿ। ਜਿਸ ਨਾਲ ਵਿਦਿਆਰਥੀਆਂ ਨੂੰ ਪ੍ਰੈਕਟਿਕਲ ਸਿੱਖਣ ਲਈ ਬਾਹਰ ਨਹੀਂ ਜਾਣਾ ਪਵੇਗਾ ਅਤੇ ਉਹਨਾਂ ਨੂੰ ਪੂਰੀ ਟ੍ਰੇਨਿੰਗ ਇੱਥੇ ਹੀ ਮਿਲੇਗੀ।