ਮਾਲੇਰਕੋਟਲਾ : ਨੇੜਲੇ ਪਿੰਡ ਆਦਮਪਾਲ ਤੋਂ ਮਾਲੇਰਕੋਟਲਾ ਦੇ ਜੈਨ ਪਰਿਵਾਰ ਦੇ ਸਹਿਯੋਗ ਨਾਲ ਪੀ.ਜੀ.ਆਈ. ਚੰਡੀਗੜ੍ਹ ਲਈ ਅੱਜ ਲੰਗਰਾਂ ਦੀ ਸੇਵਾ ਸ਼ੁਰੂ ਕੀਤੀ ਗਈ ਅਤੇ ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਆਦਮਪਾਲ ਤੋਂ ਲੰਗਰ ਤਿਆਰ ਕਰਕੇ ਪੀ.ਜੀ.ਆਈ. ਲਈ ਰਵਾਨਾ ਕੀਤਾ ਗਿਆ। ਲੰਗਰ ਚੰਡੀਗੜ੍ਹ ਲਈ ਰਵਾਨਾ ਕਰਨ ਤੋਂ ਪਹਿਲਾਂ ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਵੱਲੋਂ ਇਸ ਨਿਸ਼ਕਾਮ ਸੇਵਾ ਦੀ ਸਫਲਤਾ ਲਈ ਅਰਦਾਸ ਕੀਤੀ ਗਈ। ਪਿੰਡ ਵਾਸ਼ੀਆਂ ਮੁਤਾਬਿਕ ਮਾਲੇਰਕੋਟਲਾ ਤੋਂ ਜੈਨ ਪਰਿਵਾਰ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਇਹ ਲੰਗਰ ਸੇਵਾ ਵੱਖ ਵੱਖ ਪਿੰਡਾਂ ਵਿਚੋਂ ਲੜੀਵਾਰ ਜਾਰੀ ਰੱਖੀ ਜਾਵੇਗੀ ਅਤੇ ਪਿੰਡ ਆਦਮਪਾਲ ਦੇ ਹਿੱਸੇ ਵੀ ਵਾਰੀ ਸੇਵਾ ਲਈ ਆਉਦੀ ਰਹੇਗੀ। ਸੇਵਾਦਾਰ ਆਗੂਆਂ ਮੁਤਾਬਿਕ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸਮੀਰ ਅਤੇ ਉਤਰਾਖੰਡ ਆਦਿ ਰਾਜਾਂ ਦੇ ਦੂਰ ਦੁਰਾਡੇ ਇਲਾਕਿਆਂ ਵਿਚੋਂ ਇਲਾਜ ਲਈ ਪੀ.ਜੀ.ਆਈ. ਪਹੁੰਚਦੇ ਆਮ ਲੋਕਾਂ ਵਿਚ ਵੱਡੀ ਗਿਣਤੀ ਲੋਕ ਬਹੁਤ ਗਰੀਬ ਹੁੰਦੇ ਹਨ ਜਿੰਨ੍ਹਾਂ ਲਈ ਮਰੀਜਾਂ ਦਾ ਇਲਾਜ ਕਰਵਾਉਣਾ ਵੀ ਮੁਸ਼ਕਿਲ ਹੁੰਦਾ ਹੈ। ਅਜਿਹੇ ਲੋਕਾਂ ਨੂੰ ਤਿੰਨ ਵਕਤ ਦਾ ਖਾਣਾ ਮੁਫ਼ਤ ਮੁਹੱਈਆ ਕਰਵਾਉਣ ਦੀ ਸੇਵਾ ਨੂੰ ਇਕ ਵੱਡੇ ਪੁੰਨ ਦਾ ਕਾਰਜ ਦਸਦਿਆਂ ਪਿੰਡ ਵਾਸ਼ੀਆਂ ਨੇ ਦੱਸਿਆ ਕਿ ਲੰਗਰ ਸੇਵਾ ਲਈ ਪਿੰਡ ਵਾਸ਼ੀਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਇਕ ਗੋਲਕ ਸਥਾਪਤ ਕਰ ਦਿਤੀ ਗਈ ਜਿਸ ਵਿਚ ਕੋਈ ਵੀ ਦਾਨੀ ਸੱਜਣ ਆਪਣਾ ਦਸਵੰਧ ਪਾ ਕੇ ਇਸ ਸੇਵਾ ਦੇ ਪੁੰਨ ਦਾ ਭਾਗੀਦਾਰ ਬਣ ਸਕਦਾ ਹੈ। ਲੰਗਰਾਂ ਦੀਆਂ ਗੱਡੀਆਂ ਪੀ.ਜੀ.ਆਈ. ਚੰਡੀਗੜ੍ਹ ਲਈ ਰਵਾਨਾ ਕਰਨ ਮੌਕੇ ਜੈਨ ਪਰਿਵਾਰ ਦੇ ਨਾਲ ਹੈੱਡ ਗਰੰਥੀ ਭਾਈ ਸੁਰਜੀਤ ਸਿੰਘ, ਗੁਰੁਦੁਆਰਾ ਕਮੇਟੀ ਮੈਂਬਰ ਨੰਬਰਦਾਰ ਬਲਵੀਰ ਸਿੰਘ, ਅਵਤਾਰ ਸਿੰਘ, ਪਰਗਟ ਸਿੰਘ, ਆਤਮਾ ਸਿੰਘ, ਨਰਿੰਦਰ ਸਿੰਘ ਸੋਹੀ, ਸੁਖਵਿੰਦਰ ਸਿੰਘ ਨੰਬਰਦਾਰ, ਦਲਜਿੰਦਰ ਸਿੰਘ ਕਲਸੀ, ਗੁਰਮੀਤ ਸਿੰਘ ਖ਼ਾਲਸਾ, ਗੁਰਜੰਟ ਸਿੰਘ, ਸੁਖਪਾਲ ਸਿੰਘ ਸਾਬਕਾ ਸਰਪੰਚ ,ਜਗਦੇਵ ਸਿੰਘ ਮਾਨ, ਵਰਿੰਦਰ ਸਿੰਘ ਸੋਹੀ, ਗੁਰਦੀਪ ਸਿੰਘ ਮਾਨ, ਮੁਕੰਦ ਸਿੰਘ ਗਰੇਵਾਲ, ਅੱਛਰਾ ਸਿੰਘ, ਜਗਤਾਰ ਸਿੰਘ ਸੋਹੀ, ਸੁਖਪਾਲ ਸਿੰਘ ਗਿੱਲ, ਕੁਲਦੀਪ ਸਿੰਘ ਸੋਹੀ, ਸਮਸੇਰ ਸਿੰਘ ਗਿੱਲ, ਕੁਲਦੀਪ ਕੁਮਾਰ ਵਰਮਾ, ਕੁਲਵੰਤ ਸਿੰਘ ਸੋਹੀ, ਸੇਵਾ ਸਿੰਘ, ਕੁਲਵੰਤ ਸਿੰਘ ਲਾਇਨਮੈਨ ਅਤੇ ਦਰਵਾਰਾ ਸਿੰਘ ਸਮੇਤ ਵੱਡੀ ਗਿਣਤੀ ਸੇਵਾਦਾਰ ਬੀਬੀਆਂ ਮੌਜੂਦ ਸਨ।