ਸਮਾਣਾ : ਮਿਲੇਨੀਅਮ ਵਰਲਡ ਸਕੂਲ ਸਮਾਣਾ ਦਾ ਵੱਲੋਂ ਇਸ ਸਾਲ ਦਾ ਸਾਲਾਨਾ ਸਮਾਗਮ ਬਹੁਤ ਹੀ ਖ਼ੂਬਸੂਰਤ ਅਤੇ ਆਕਰਸ਼ਕ ਢੰਗ ਨਾਲ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਸ ਚੇਤਨ ਸਿੰਘ ਜੌੜਾਮਾਜਰਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਅਗਰਵਾਲ ਧਰਮਸ਼ਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਧਾਨ ਮਦਨ ਮਿੱਤਲ ਅਤੇ ਸੀ ਏ ਅਮਿਤ ਸਿੰਗਲਾ ਨੇ ਸ਼ਿਰਕਤ ਕੀਤੀ ਅਤੇ ਸ਼ਮ੍ਹਾਂ ਰੌਸ਼ਨ ਕਰਨ ਉਪਰੰਤ ਉਨ੍ਹਾਂ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਵਿੱਚ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਤੇ ਕਈ ਤਰ੍ਹਾਂ ਦੀਆਂ ਆਈਟਮਾਂ ਦੀ ਪੇਸ਼ਕਾਰੀ ਕੀਤੀ ਜਿਨ੍ਹਾਂ ਵਿਚੋਂ ਗਿਧਾ, ਭੰਗੜਾ, ਕ੍ਰਿਸਨ-ਕਾਲ ਐਕਟ, ਗਰਵਾ, ਸਕਿਟਾਂ ਤੇ ਛੋਟੇ ਬਚਿਆਂ ਦੀ ਫੈਂਨਸੀ ਡਰੈਸ ਆਈਟਮ ਵੀ ਪੇਸ਼ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਬੱਚਿਆਂ ਵੱਲੋਂ ਪੇਸ਼ ਕੀਤੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚੇ ਸਾਡਾ ਦੇਸ਼ ਦਾ ਆਉਣ ਵਾਲਾ ਭਵਿੱਖ ਹਨ ਇਹਨਾਂ ਨੂੰ ਖੇਡਾਂ ਨਾਲ ਨਾਲ ਵਧੀਆ ਪੜ੍ਹਾਈ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਹ ਨਸ਼ਿਆਂ ਤੋਂ ਦੂਰ ਰਹਿ ਕੇ ਦੇਸ਼ ਦੇ ਚੰਗੇ ਨਾਗਰਿਕ ਬਣ ਸਕਣ ਅਤੇ ਵੱਡੀਆਂ ਪੋਸਟਾਂ ਤੇ ਲੱਗ ਕੇ ਦੇਸ਼ ਅਤੇ ਮਨੁੱਖਤਾ ਦੀ ਸੇਵਾ ਕਰ ਸਕਣ । ਉਹਨਾਂ ਕਿਹਾ ਕਿ ਸਾਨੂੰ ਮਾਂ ਬਾਪ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਬੱਚਿਆਂ ਵਿੱਚ ਮਾਂ ਬਾਪ ਦੀ ਸੇਵਾ ਕਰਨ ਦੀ ਭਾਵਨਾ ਹੁਣ ਤੋਂ ਹੀ ਪੈਦਾ ਕਰਨੀ ਚਾਹੀਦੀ ਹੈ ਕਿਉਂਕਿ ਮਾਂ ਬਾਪ ਦਾ ਅਸ਼ੀਰਵਾਦ ਰੱਬ ਦੇ ਆਸ਼ੀਰਵਾਦ ਨਾਲੋਂ ਘੱਟ ਨਹੀਂ ਹੁੰਦਾ , ਮਾਂ ਬਾਪ ਰੱਬ ਦਾ ਦੂਜਾ ਰੂਪ ਹੁੰਦੇ ਹਨ ਇਸ ਲਈ ਉਹਨਾਂ ਦਾ ਸਤਿਕਾਰ ਜਰੂਰ ਕਰਨਾ ਚਾਹੀਦਾ ਹੈ। ਇਸ ਮੌਕੇ ਡਾ ਕੇ ਕੇ ਜੌਹਰੀ ਨੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਕੈਬਿਨਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਅਤੇ ਜੀ ਆਇਆ ਆਖਿਆ, ਬੱਚਿਆਂ ਦੇ ਮਾਪਿਆਂ ਅਤੇ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ । ਇਸ ਮੌਕੇ ਡਾਕਟਰ ਸੁਰਿੰਦਰਾ ਜੌਹਰੀ, ਡਾਕਟਰ ਅਮਨ ਜੌਹਰੀ, ਸਤਪਾਲ ਜੌਹਰੀ, ਪ੍ਰਿੰਸੀਪਲ ਸਲੀਨਾ ਛਾਜਲਾ, ਐਡਵੋਕੇਟ ਵਿਕਾਸ ਸ਼ਰਮਾ ਐਡਵੋਕੇਟ, ਅਨਰੂਪ ਗਰਗ,ਇਸ ਮੌਕੇ ਪ੍ਰਦੀਪ ਗੋਇਲ ਮਿੰਕਾ, ਅੰਕੁਸ਼ ਗੋਇਲ ਕ੍ਰਿਸ਼ਨ ਗੋਇਲ, ਨੀਰਜ ਬਾਂਸਲ, ਹੁਸਨ ਲਾਲ ਗਰਗ, ਵਿਸ਼ਾਲ ਗਰਗ, ਰਮਨ ਗੁਪਤਾ ਅਤੇ ਰਵੀ ਗਰਗ ਟੀਮਾ ਆਦਿ ਵੀ ਮੌਜੂਦ ਰਹੇ।