ਸਮਾਣਾ : ਸਮਾਣਾ ਸ਼ਹਿਰ ਦਾਨੀ ਸੱਜਣਾਂ ਵਜੋ ਜਾਣਿਆ ਜਾਂਦਾ ਹੈ ਇਥੇ ਵੱਡੇ ਵੱਡੇ ਦਾਨੀ ਸੱਜਣ ਬੈਠੇ ਹਨ ਜਿਹੜੇ ਕੁਦਰਤੀ ਆਫਤਾਂ ਮੌਕੇ ਸਰਕਾਰ ਨੂੰ ਅਤੇ ਜਿੱਥੇ ਕੁਦਰਤੀ ਆਫਤਾਂ ਆਈਆ ਹੁੰਦੀਆਂ ਹਨ ਉਥੇ ਰਾਸ਼ਣ ਅਤੇ ਦਾਨ ਰੂਪੀ ਰਾਸ਼ੀ ਭੇਜਦੇ ਹਨ ਇਹਨਾਂ ਦਾਨੀ ਸੱਜਣਾ ਕਰਕੇ ਸਮਾਣਾ ਵਿੱਚ ਤਿੰਨ ਗਊਸਲਾਵਾਂ ਚੱਲ ਰਹੀਆਂ ਹਨ, ਦਾਨੀ ਸੱਜਣਾਂ ਸਦਕਾ ਗਊਸ਼ਾਲਾਵਾਂ ਬਹੁਤ ਸੁੰਦਰ ਬਣੀਆਂ ਹੋਈਆਂ ਹਨ। ਸਮਾਣਾ ਸ਼ਹਿਰ ਵਿੱਚ ਗਊ ਭਗਤ ਵੀ ਬਹੁਤ ਹਨ ਜੋ ਗਊਆਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ ਇਹਨਾਂ ਗਊ ਭਗਤਾਂ ਵਿੱਚੋਂ ਗਊ ਭਗਤ ਪੰਡਿਤ ਪਰਮਾਨੰਦ ਵੀ ਸਨ ਜਿਨ੍ਹਾਂ ਦੀ ਯਾਦ ਵਿੱਚ ਓਹਨਾਂ ਦੇ ਪੋਤਰੇ ਮਨੂੰ ਸ਼ਰਮਾ ਵਲੋ ਗਾਜੀਪੁਰ ਗਊਸ਼ਾਲਾ ਦੀ ਸੇਵਾ ਵਿੱਚ ਇੱਕ ਟਰਾਲੀ ਇੱਟਾਂ ਦੀ ਦਾਨ ਕੀਤੀ। ਇਸ ਮੌਕੇ ਐਮ ਸੀ ਟਿੰਕਾ ਗਾਜੇਵਾਸ, ਲਵਲੀ ਸਾਂਦਰ, ਸੁਰਿੰਦਰ ਚਾਵਲਾ, ਅਜੇ ਬੇਕਰੀ, ਵਿਕੀ ਘਾਰੂ ਆਦਿ ਹਾਜਰ ਸਨ