ਸੁਨਾਮ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਸੁਨਾਮ ਤੋਂ ਸੇਵਾ ਮੁਕਤ ਹੋਏ ਲੈਕਚਰਾਰ ਨਰੇਸ਼ ਕੁਮਾਰ ਸ਼ਰਮਾ ਨੂੰ ਸਕੂਲ ਦੇ ਸਟਾਫ ,ਕਮੇਟੀ ਮੈਂਬਰਜ਼ ਅਤੇ ਬੱਚਿਆਂ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਸਕੂਲ ਦੇ ਵਿਹੜੇ ਵਿੱਚ ਆਯੋਜਿਤ ਕੀਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਨਰੇਸ਼ ਸ਼ਰਮਾ ਨੂੰ ਸਨਮਾਨਿਤ ਗਿਆ।ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਸ਼ਬਦ ਰਾਹੀਂ ਕੀਤੀ ਗਈ। ਅਧਿਆਪਕ ਸੁਖਵਿੰਦਰ ਸਿੰਘ ਨੇ ਸੁਆਗਤੀ ਸ਼ਬਦ ਕਹੇ।ਅਧਿਆਪਕ ਸਾਰੀ ਜ਼ਿੰਦਗੀ ਗਿਆਨ ਦੀ ਜੋਤ ਜਗਾਊਂਦਿਆਂ ਵਿਦਿਆਰਥੀਆਂ ਨੂੰ ਸਿਖਾਊਂਦੈ ਬਿਹਤਰ ਜ਼ਿੰਦਗੀ ਜਿਊਣ ਦੇ ਨੁਕਤੇ।ਸੀਨੀਅਰ ਲੈਕਚਰਾਰ ਯਾਦਵਿੰਦਰ ਸਿੰਘ ਸਿੱਧੂ ਨੇ ਤਕਰੀਰ ਕਰਦਿਆਂ ਨਰੇਸ਼ ਸ਼ਰਮਾਂ ਦੇ ਜੀਵਨ ਤੇ ਝਾਤ ਮਾਰਦਿਆਂ ਵਿਦਿਆਰਥੀਆਂ ਨਾਲ ਖਾਸ ਲਗਾਊ ਦੀ ਗੱਲ ਆਖੀ।ਵਿਰਸੇ 'ਚੋਂ ਮਿਲੇ ਜਥੇਬੰਦਕ ਸੂਝ ਦੀ ਬਦੌਲਤ ਨਰੇਸ਼ ਸ਼ਰਮਾਂ ਜਮਾਤੀ ਘੋਲਾਂ ਵਿੱਚ ਵੀ ਮੋਹਰੀ ਰੋਲ ਨਿਭਾਊਂਦਾ ਰਿਹੈ।ਮੈਡਮ ਵਿਜੇ ਕੁਮਾਰੀ ਨੇ ਬੋਲਦਿਆਂ ਦੱਸਿਆ ਕਿ ਲੈਕਚਰਾਰ ਨਰੇਸ਼ ਸ਼ਰਮਾਂ ਨਿੱਘੇ ਸੁਭਾਅ ਦੇ ਹੋਣ ਸਦਕਾ ਸਭ ਨਾਲ ਘੁਲ ਮਿਲਕੇ ਰਹਿਣਾ ਪਸੰਦ ਕਰਦੇ ਰਹੇ ਨੇ। ਮੈਡਮ ਸੁਮਿਤਾ ਸ਼ਰਮਾਂ ਨੇ ਸਨਮਾਨ ਪੱਤਰ ਪੜਿਆ। ਲੈਕਚਰਾਰ ਨਿਰਭੈ ਸਿੰਘ,ਤਾਰਾ ਸਿੰਘ,ਮੈਡਮ ਮਿਨਾਕਸ਼ੀ ਤੇ ਸੁਮਿਤਾ ਰਾਣੀ ਨੇ ਨਰੇਸ਼ ਸ਼ਰਮਾਂ ਨਾਲ ਬਿਤਾਏ ਯਾਦਗਾਰੀ ਪਲਾਂ ਨੂੰ ਚੇਤੇ ਕੀਤਾ। ਪ੍ਰਿੰਸੀਪਲ ਨੀਲਮ ਰਾਣੀ ਨੇ ਨਰੇਸ਼ ਕੁਮਾਰ ਸ਼ਰਮਾਂ ਦੇ ਪਰਿਵਾਰਕ ਮੈਂਬਰਾਂ ,ਰਿਸ਼ਤੇਦਾਰਾਂ ਤੇ ਹੋਰ ਪਤਵੰਤਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਅਸ਼ੋਕ ਤਿਵਾਰੀ, ਵਿਜੇ ਲਕਸ਼ਮੀ ਮਿਸ਼ਟੀ ਅਤੇ ਸ਼ਰੁਤੀ ਨੇ ਵੀ ਆਪਣੇ ਮਨ ਦੇ ਵਲਵਲੇ ਸਾਂਝੇ ਕੀਤੇ।ਅਖੀਰ 'ਚ ਭਾਵੁਕ ਹੁੰਦਿਆਂ ਨਰੇਸ਼ ਕੁਮਾਰ ਨੇ ਮਾਨ ਸਨਮਾਨ ਕਰਨ ਲਈ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ ਅਤੇ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਮੈਰਿਟ ਵਿੱਚ ਆਉਣ ਵਾਲੇ ਸਾਰੇ ਵਿਦਿਆਰਥੀਆਂ ਨੂੰ 2100 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ।