ਖਨੌਰੀ : ਢਾਬੀ ਗੁੱਜਰਾਂ ਸਥਿਤ ਗੰਗਾ ਡਿਗਰੀ ਕਾਲਜ ਵਿੱਚ ਫੇਅਰਵੈਲ ਪਾਰਟੀ ਆਯੋਜਿਤ ਗਈ।ਜਿਸ ਵਿਚ ਮੁੱਖ ਮਹਿਮਾਨ ਵਜੋਂ ਸੰਸਥਾ ਦੀ ਵਾਈਸ ਚੇਅਰਪਰਸਨ ਮੈਡਮ ਰੀਨਾ ਕੌਰ ਚੀਮਾ ਜੀ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਵਲੋਂ ਕਈ ਤਰਾਂ ਦੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ,ਜਿਵੇਂ ਕਿ ਡਾਂਸ, ਗਰੁੱਪ ਡਾਂਸ, ਗਿੱਧਾ,ਭੰਗੜਾ, ਆਦਿ।ਇਸ ਮੌਕੇ ਮੁੱਖ ਮਹਿਮਾਨ ਮੈਡਮ ਰੀਨਾ ਕੌਰ ਚੀਮਾ ਜੀ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਆਪਣੀਆਂ ਸ਼ੁਭ ਇੱਛਾਵਾਂ ਦਿੱਤੀਆਂ ਅਤੇ ਅਸ਼ੀਰਵਾਦ ਦਿੱਤਾ। ਓਹਨਾਂ ਵਿਦਿਆਰਥੀਆਂ ਨੂੰ ਚੰਗੇ ਆਚਰਨ ਵਿਚ ਰਹਿ ਕੇ ਪੜ੍ਹਾਈ ਕਰਨ ਅਤੇ ਆਪਣੇ ਕਾਲਜ,ਇਲਾਕੇ,ਅਤੇ ਦੇਸ਼ ਦਾ ਨਾਂ ਉੱਚਾ ਕਰਨ ਦਾ ਸੁਨੇਹਾ ਦਿੱਤਾ। ਸਟੇਜ ਸੰਚਾਲਨ ਦੀ ਭੂਮਿਕਾ ਬੀ ਏ ਭਾਗ ਦੂਜੇ ਦੀਆਂ ਵਿਦਿਆਰਥਣਾ ਮਨੀਸ਼ਾ ਅਤੇ ਰਾਧਿਕਾ ਵਲੋਂ ਬਾਖੂਬੀ ਨਿਭਾਈ ਗਈ। ਜੱਜ ਦੀ ਭੂਮਿਕਾ ਡਾ. ਹਰਵਿੰਦਰ ਕੌਰ, ਮੈਡਮ ਰਵਿੰਦਰ ਕੌਰ ਅਤੇ ਮੈਡਮ ਪੱਲਵੀ ਵਲੋਂ ਨਿਭਾਈ ਗਈ। ਬੀ.ਕਾਮ ਭਾਗ ਤੀਜਾ ਦੀ ਵਿਦਿਆਰਥਣ ਕਿਰਨਦੀਪ ਕੌਰ ਮਿਸ ਫੇਅਰਵੈਲ ਅਤੇ ਬੀ. ਭਾਗ ਤੀਜਾ ਦਾ ਵਿਦਿਆਰਥੀ ਕਰਨਪ੍ਰੀਤ ਸਿੰਘ ਮਿਸਟਰ ਫੇਅਰਵੈਲ ਵੱਜੋਂ ਚੁਣੇ ਗਏ| ਚੁਣੇ ਗਏ ਵਿੱਦਿਆਰਥੀਆਂ ਨੂੰ ਚੇਅਰਪਰਸਨ ਮੈਡਮ ਰੀਨਾ ਕੌਰ ਚੀਮਾ ਜੀ ਅਤੇ ਪ੍ਰਿੰਸੀਪਲ ਡਾ਼ ਸੁਮਨ ਮਿੱਤਲ ਜੀ ਨੇ ਮੋਮੈਂਟੋ ਅਤੇ ਗਿਫ਼ਟ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਪ੍ਰਿੰਸੀਪਲ ਡਾ਼ ਸੁਮਨ ਮਿੱਤਲ ਜੀ ਨੇ ਵਿਦਿਆਰਥੀਆਂ ਨਾਲ ਆਪਣੇ ਤਜ਼ਰਬੇ ਦੇ ਕੁਝ ਨੁਕਤੇ ਸਾਂਝੇ ਕੀਤੇ ਤਾਂ ਜੋ ਭਵਿੱਖ ਵਿਚ ਇਹ ਵਿਦਿਆਰਥੀ ਸਫ਼ਲ ਹੋ ਸਕਣ| ਇਸ ਮੌਕੇ ਡਾ਼ ਹਰਵਿੰਦਰ ਕੌਰ,ਪ੍ਰੋ ਕਿਰਪਾਲ ਸਿੰਘ,ਪ੍ਰੋ ਸੁਰਿੰਦਰ ਕੁਮਾਰ,ਪ੍ਰੋ ਰੇਣੂ ਰਾਣੀ,ਪ੍ਰੋ ਸਿਮਰੀਤ ਸਿੰਘ,ਪ੍ਰੋ ਕੁਸ਼ ਕੁਮਾਰ,ਪ੍ਰੋ ਅਨੁ,ਪ੍ਰੋ ਕੁਲਦੀਪ,ਪ੍ਰੋ ਕਰਨਦੀਪ,ਪ੍ਰੋ ਸੰਦੀਪ,ਪ੍ਰੋ ਸੁਨੀਲ ਕੁਮਾਰ ਅਤੇ ਸਮੂਹ ਸਟਾਫ ਹਾਜ਼ਰ ਸਨ।