ਸਮਾਣਾ : ਕਾਲਜ ਦੇ ਕਾਮਰਸ ਅਤੇ ਮੈਨੇਜਮੈਜ਼ਟ ਵਿਭਾਗ ਵਲੋਂ ਕਾਲਜ ਕੈਂਪਸ ਵਿਖੇ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ। ਕਾਲਜ ਦੇ ਕਾਮਰਸ ਅਤੇ ਮੈਨੇਜਮੈਜ਼ਟ ਵਿਭਾਗ ਦੇ ਸਮੂਹ ਵਿਦਆਰਥੀਆਂ ਨੇ ਇਸ ਸੈਮੀਨਾਰ ਵਿਚ ਭਾਗ ਲਿਆ। ਇਸ ਮੌਕੇ ਲਗਭਗ 16 ਵਿਦਆਰਥੀਆਂ ਨੇ ਅਜੋਕੇ ਯੁੱਗ ਨਾਲ ਸਬੰਧਤ ਵਿਸ਼ਆਂ ਉੱਤੇ ਆਪਣੇ ਵਿਚਾਰ ਪੇਸ਼ ਕੀਤੇ। ਕਾਲਜ ਪਿੰ੍ਰਸੀਪਲ ਸ੍ਰੀ ਰਤਨ ਕੁਮਾਰ ਗਰਗ ਨੇ ਵਿਦਆਰਥੀਆਂ ਅਤੇ ਵਿਭਾਗਾਂ ਨੂੰ ਇਹ ਸੈਮੀਨਾਰ ਕੰਡਕਟ ਕਰਵਾਉਣ ਤੇ ਮੁਬਾਰਕਬਾਦ ਦਿੱਤੀ। ਕਾਲਜ ਪ੍ਰਿੰਸੀਪਲ ਨੇ ਵਿਦਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਨਿਕਤਾ ਨੇ ਬਾਖੂਬੀ ਨਿਭਾਈ। ਕਾਮਰਸ ਵਿਭਾਗ ਦੇ ਮੁੱਖੀ ਡਾ. ਹਰਕੀਰਤਨ ਕੌਰ ਨੇ ਕਾਲਜ ਪ੍ਰਿੰਸੀਪਲ, ਸਟਾਫ ਅਤੇ ਵਿਦਆਰਥੀਆਂ ਦਾ ਇਸ ਸੈਮੀਨਾਰ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਜੱਜ ਦੀ ਭੂਮਿਕਾ ਪ੍ਰੋH.ਰਮਾ ਰਾਣੀ, ਪ੍ਰੋ. ਦੀਪਸ਼ਿਖਾ ਗੁਪਤਾ ਅਤੇ ਪ੍ਰੋ. ਡਿੰਪਲ ਰਾਣੀ ਨੇ ਨਿਭਾਈ। ਇਸ ਮੌਕੇ ਪ੍ਰੋ. ਨਛੱਤਰ ਸਿੰਘ, ਪ੍ਰੋ. ਅਨਿਲ ਕੁਮਾਰ, ਪੋ੍ਰ.ਪਲਵਿੰਦਰ ਕੌਰ ਅਤੇ ਪ੍ਰੋ. ਰੁਪਿੰਦਰ ਕੌਰ ਵੀ ਮੌਜੂਦ ਰਹੇ।