ਸੁਨਾਮ : ਜਿਲਾ ਪਲਾਨਿੰਗ ਬੋਰਡ ਸੰਗਰੂਰ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਚੇਅਰਮੈਨ ਵੇਰਕਾ ਮਿਲਕ ਪਲਾਂਟ ਸੰਗਰੂਰ ਰਜਿੰਦਰ ਸਿੰਘ ਰਾਜਾ ਬੀਰਕਲਾਂ ਅੱਜ ਕੱਲ ਆਸਟ੍ਰੇਲੀਆ ਦੇ ਦੌਰੇ ਤੇ ਗਏ ਹੋਏ ਹਨ। ਜਿਸ ਦੇ ਚਲਦਿਆਂ ਪਹਿਲਾਂ ਉਨਾਂ 36ਵੀਆਂ ਸਿੱਖ ਖੇਡਾਂ ਵਿੱਚ ਸ਼ਮੂਲੀਅਤ ਕੀਤੀ ਉਥੇ ਹੀ ਰਸਲ ਵਾਟਲੇ( ਐਮ. ਐਲ. ਸੀ) ਦੇ ਸੱਦੇ ਤੇ ਸਾਉਥ ਆਸਟ੍ਰੇਲੀਆ ਦੀ ਪਾਰਲੀਮੈਂਟ ਜੋ ਕਿ ਐਡੀਲੇਡ ਵਿੱਖੇ ਸਥਿਤ ਹੈ ਵਿੱਖੇ ਪਹੁੰਚੇ ਜਿੱਥੇ ਰਸਲ ਵਾਟਲੇ ਨੇ ਰਾਜਾ ਬੀਰਕਲਾਂ ਤੇ ਸਹਿਯੋਗੀਆਂ ਦਾ ਪਾਰਲੀਮੈਂਟ ਵਿੱਖੇ ਪੁੱਜਣ ਤੇ ਨਿੱਘਾ ਸੁਆਗਤ ਕੀਤਾ । ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਸਲ ਵਾਟਲੇ ਨੇ ਉਨ੍ਹਾਂ ਨੂੰ ਪਾਰਲੀਮੈਂਟ ਦਾ ਦੌਰਾ ਕਰਦਿਆਂ ਦੋਵੇਂ ਸਦਨਾਂ ਦਾ ਦੌਰਾ ਕਰਵਾਇਆ ਤੇ ਆਸਟ੍ਰੇਲੀਆ ਦੀ ਰਾਜਨੀਤੀ ਦੇ ਵੱਖ ਵੱਖ ਪਹਿਲੂਆਂ ਤੇ ਚਰਚਾ ਕੀਤੀ, ਇਸ ਮੌਕੇ ਪਾਰਲੀਮੈਂਟ ਦੇ ਦੌਰੇ ਦੌਰਾਨ ਰਸਲ ਵਾਟਲੇ ਨੇ ਆਸਟ੍ਰੇਲੀਆ ਤੇ ਭਾਰਤੀ ਰਾਜਨੀਤੀ ਤੇ ਚਰਚਾ ਕੀਤੀ।ਇਸ ਦੌਰਾਨ ਰਾਜਿੰਦਰ ਰਾਜਾ ਨੇ ਆਪਣੇ ਸੰਬੌਧਨ ਵਿੱਚ ਕਿਹਾ ਕਿ ਉਨਾਂ ਨੂੰ ਆਸਟ੍ਰੇਲੀਆ ਦੇ ਦੌਰੇ ਜੋ ਪਿਆਰ ਸਤਿਕਾਰ ਮਿਲਿਆ ਹੈ ਉਹ ਸ਼ਬਦਾਂ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ ਤੇ ਪਾਰਲੀਮੈਂਟ ਵਿੱਚ ਰਸਲ ਵਾਟਲੇ ਹੋਰਾਂ ਵਲੋ ਦਿੱਤੇ ਪਿਆਰ ਤੇ ਸਤਿਕਾਰ ਲਈ ਧੰਨਵਾਦ ਵੀ ਕੀਤਾ। ਰਾਜਾ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਪੰਜਾਬੀਆਂ ਦੀ ਤਰੱਕੀ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਤੇ ਆਪਣੀ ਸਖ਼ਤ ਮਿਹਨਤ ਦੇ ਸਦਕਾ ਜਿੱਥੇ ਉਨਾਂ ਚੰਗੇ ਕਾਰੋਬਾਰ ਸਥਾਪਿਤ ਕੀਤੇ ਹਨ ਉੱਥੇ ਹੀ ਵੱਖ ਵੱਖ ਖੇਤਰਾਂ ਚ ਚੰਗਾ ਨਾਮਣਾ ਖੱਟ ਰਹੇ ਹਨ। ਰਾਜਾ ਨੇ ਕਿਹਾ ਕਿ ਭਵਿੱਖ ਵਿੱਚ ਆਸਟ੍ਰੇਲੀਆ ਵਿੱਚ ਆਉਣ ਵਾਲਿਆਂ ਨੂੰ ਇਹੋ ਸਲਾਹ ਹੈ ਕਿ ਪੜਾਈ ਦੇ ਨਾਲ ਨਾਲ ਕੋਈ ਵੀ ਹੱਥੀਂ ਕੰਮ ਜਰੂਰ ਸਿੱਖਕੇ ਆਉਣ ਜੋ ਕਿ ਭਵਿੱਖ ਪੀ.ਆਰ ਅਤੇ ਆਪਣਾ ਕਾਰੋਬਾਰ ਸਥਾਪਿਤ ਕਰਨ ਵਿੱਚ ਬਹੁਤ ਸਹਾਈ ਹੁੰਦਾ ਹੈ।ਇਸ ਮੌਕੇ ਉਨਾਂ ਦੇ ਨਾਲ ਸ੍ਰ: ਕੇਵਲ ਸਿੰਘ ਜਲਾਣ ਐਮ. ਡੀ (ਕੇ.ਟੀ ਰੋਇਲ ਸੰਗਰੂਰ,) ਮਨਜੀਤ ਸਿੰਘ ਕੁੱਕੀ ਕੋਚ, ਅਸਵਨੀ ਗਰਗ ਟਰਾਈਡੈਂਟ ਗਰੁੱਪ ਮੈਲਬੌਰਨ,ਤਰੁਣ ਗਰਗ,ਲਖਵੀਰ ਸਿੰਘ ਤੂਰ,ਕਿਰਨਦੀਪ ਸਿੰਘ ਤੂਰ,ਤੇ ਗੁਰਸੇਵਕ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ।