ਸੰਦੌੜ : ਸਿਵਲ ਸਰਜਨ ਮਾਲੇਰਕੋਟਲਾ ਡਾ.ਪਰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਜੀਵ ਬੈਂਸ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ . ਐਸ. ਭਿੰਡਰ ਦੀ ਅਗਵਾਈ ਹੇਠ ਸਬ ਸੈਂਟਰ ਮਿੱਠੇਵਾਲ ਵਿਖੇ ਮਮਤਾ ਦਿਵਸ ਮੌਕੇ ਬੱਚਿਆਂ ਅਤੇ ਔਰਤਾਂ ਦੇ ਟੀਕਾਕਰਣ ਕੀਤਾ ਗਿਆ ਅਤੇ ਪਿੰਡ ਦੇ ਲੋਕਾਂ ਨੂੰ ਸਿਹਤ, ਸਫ਼ਾਈ ਅਤੇ ਖੁਰਾਕ ਬਾਰੇ ਜਾਗਰੂਕ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਮਪਹਵ ਫੀਮੇਲ ਅਮਰਜੀਤ ਕੌਰ ਨੇ ਦੱਸਿਆ ਕਿ ਅੱਜ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਜਰੂਰੀ ਟੀਕਾਕਰਣ ਕੀਤਾ ਗਿਆ ਹੈ ਅਤੇ ਗਰਭਵਤੀ ਔਰਤਾਂ ਦੇ ਖੂਨ ਵਿੱਚ ਹੀਮੋਗਲੋਬਿਨ ਅਤੇ ਸ਼ੂਗਰ ਤੇ ਮਲੇਰੀਆ ਦੀ ਮੁਫ਼ਤ ਜਾਂਚ ਵੀ ਕੀਤੀ ਗਈ ਇਸ ਮੌਕੇ ਬਹੁਮੰਤਵੀ ਸਿਹਤ ਕਾਮੇ ਰਾਜੇਸ਼ ਰਿਖੀ ਵੱਲੋਂ ਕੈੰਪ ਵਿੱਚ ਆਉਣ ਵਾਲਿਆਂ ਨੂੰ ਸਿਹਤ, ਸਫ਼ਾਈ, ਖੁਰਾਕ ਅਤੇ ਮੌਸਮੀ ਬਿਮਾਰੀਆਂ ਤੋਂ ਬਚਾਅ ਦੇ ਲਈ ਜਾਗਰੂਕ ਕੀਤਾ ਗਿਆ ਅਤੇ ਐਚ. ਬੀ, ਸ਼ੂਗਰ ਤੇ ਮਲੇਰੀਆ ਦੇ ਟੈਸਟ ਕੀਤੇ ਗਏ ਤੇ ਲੋਕਾਂ ਨੂੰ ਸਿਹਤ ਸੰਭਾਲ ਸੰਬਧੀ ਜਾਗਰੂਕ ਕੀਤਾ ਗਿਆ ਇਸ ਮੌਕੇ ਆਸ਼ਾ ਪ੍ਰਵੀਨ ਬੇਗਮ, ਕਰਮਜੀਤ ਕੌਰ ਸਮੇਤ ਕਈ ਹਾਜ਼ਰ ਸਨ