ਸੰਦੌੜ : ਮਰੀਜ਼ਾਂ ਨੂੰ ਦਵਾਈਆਂ ਵੀ ਫ਼ਰੀ ਦਿੱਤੀਆਂ ਜਾਣਗੀਆਂ -ਕੰਨਾਂ ਦੇ ਸੁਣਾਈ ਦੇ, ਤੇ ਸ਼ੂਗਰ ਦੇ ਟੈਸਟ ਵੀ ਫ਼ਰੀ ਕੀਤੇ ਜਾਣਗੇ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਤਪ-ਅਸਥਾਨ ਸਿੰਘ ਸਾਹਿਬ ਜਥੇਦਾਰ ਸ਼ਹੀਦ ਬਾਬਾ ਸੁਧਾ ਸਿੰਘ ਜੀ ਦੇ ਪਵਿੱਤਰ ਅਸਥਾਨ ਪਿੰਡ ਕੁਠਾਲਾ ਵਿਖੇ ਮਿਤੀ 13 ਅਪ੍ਰੈਲ 2024 ਦਿਨ ਸ਼ਨੀਵਾਰ ਨੂੰ ਦੂਸਰਾ ਫ਼ਰੀ ਮੈਡੀਕਲ ਕੈਂਪ, 'ਤੱਥਗੁਰ ਹਸਪਤਾਲ ਬਰਨਾਲਾ ਦੇ ਐਮ.ਡੀ. ਡਾਕਟਰ ਗਗਨਦੀਪ ਸਿੰਘ ਐਮ.ਬੀ.ਬੀ.ਐਸ., ਐਮ.ਐਸ.(ਈਐਨਟੀ) ਵੱਲੋਂ ਆਪਣੀ ਟੀਮ ਸਮੇਤ ਸਵੇਰੇ 10 ਵਜੇ ਤੋਂ 2 ਵਜੇ ਤੱਕ ਡਾਕਟਰ ਰਵਨੀਤ ਕੌਰ ਐਮ. ਡੀ., ਮਾਨਸਿਕ ਰੋਗਾਂ ਦੇ ਮਾਹਿਰ ਤੇ ਡਾਕਟਰ ਅਪਰਨਾ ਚੌਰਾਸੀਆ ਬੀ.ਡੀ.ਐਸ., ਐਮ.ਡੀ.ਐਸ.,(ਪੀਡੋਡੋਨਟਿਸਟ) ਦੰਦਾਂ ਦੇ ਮਾਹਿਰ ਦੀ ਦੇਖ-ਰੇਖ ਹੇਠ ਲਗਾਇਆ ਜਾ ਰਿਹਾ ਹੈ ਇਸ ਕੈਂਪ ਵਿੱਚ ਨੱਕ, ਕੰਨ, ਗਲੇ, ਦੰਦ ਅਤੇ ਮਾਨਸਿਕ ਰੋਗਾਂ ਦੇ ਮਰੀਜ਼ਾਂ ਦਾ ਫ਼ਰੀ ਚੈੱਕਅਪ ਕਰਕੇ ਉਹਨਾਂ ਦਾ ਇਲਾਜ਼ ਕੀਤਾ ਜਾਵੇਗਾ ਅਤੇ ਨਸ਼ੇ ਦੀ ਦਲ-ਦਲ ਵਿੱਚ ਫ਼ਸੇ ਵਿਅਕਤੀਆਂ ਨੂੰ ਨਸ਼ੇ ਤੋਂ ਨਿਜਾਤ ਪਾਉਣ ਦੀ ਸਲਾਹ ਦਿੱਤੀ ਜਾਵੇਗੀ ਅਤੇ ਆਯੂਸ਼ਮਾਨ ਕਾਰਡ ਹੋਲਡਰਾਂ ਦੇ ਨੱਕ, ਕੰਨ, ਗਲੇ ਦੇ ਫ਼ਰੀ ਆਪ੍ਰੇਸ਼ਨ ਕੀਤੇ ਜਾਣਗੇ ਅਤੇ ਮਰੀਜ਼ਾਂ ਨੂੰ ਦਵਾਈਆਂ ਵੀ ਫ਼ਰੀ ਦਿੱਤੀਆਂ ਜਾਣਗੀਆਂ ਤੇ ਕੰਨਾਂ ਦੀ ਸੁਣਾਈ ਦੇ ਟੈਸਟ ਤੇ ਸ਼ੂਗਰ ਦੇ ਟੈਸਟ ਵੀ ਫ਼ਰੀ ਕੀਤੇ ਜਾਣਗੇ। ਇਸ ਸਾਰੇ ਪ੍ਰੋਗਰਾਮ ਦੀ ਜਾਣਕਾਰੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ ਖ਼ਾਲਸਾ ਅਤੇ ਖਜ਼ਾਨਚੀ ਗੋਬਿੰਦ ਸਿੰਘ ਫ਼ੌਜੀ ਨੇ ਦਿੱਤੀ । ਡਾਕਟਰ ਗਗਨਦੀਪ ਸਿੰਘ ਤੱਥਗੁਰ ਨੇ ਕਿਹਾ ਕਿ ਸਾਰੇ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਹੈ ਕਿ ਕੈਂਪ ਵਿੱਚ ਆਉਣ ਸਮੇਂ ਸਾਰੇ ਮਰੀਜ਼ ਆਪਣਾ ਆਧਾਰ ਕਾਰਡ ਅਤੇ ਆਯੂਸ਼ਮਾਨ ਕਾਰਡ ਨਾਲ ਲੈ ਕੇ ਆਉਣ ਅਤੇ ਜਿਸ ਮਰੀਜ਼ ਦਾ ਚੈੱਕਅਪ ਕਰਨ ਤੋਂ ਬਾਅਦ ਆਪਰੇਸ਼ਨ ਦੀ ਜ਼ਰੂਰਤ ਹੋਵੇਗੀ ਤਾਂ ਉਸ ਕੋਲ 5 ਲੱਖ ਵਾਲਾ ਕਾਰਡ ਨਹੀਂ ਹੈ ਤਾਂ ਉਸ ਦਾ ਕਾਰਡ ਕੈਂਪ ਤੇ ਹੀ ਅਪਲਾਈ ਕੀਤਾ ਜਾਵੇਗਾ ।