ਪਟਿਆਲਾ : ਯੁੱਗ ਪੁਰਸ਼ ਭਾਰਤ ਰਤਨ ਡਾ. ਬੀ.ਆਰ. ਅੰਬੇਦਕਰ ਜੇਯੰਤੀ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਡਾਂ ਬਲਬੀਰ ਸਿੰਘ ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਪੀ ਆਰ ਟੀ ਸੀ।ਚੇਅਰਮੈਨ ਰਣਜੋਧ ਸਿੰਘ ਹੜਾਣਾ ਨੇ ਸਥਾਨਕ ਬੱਸ ਸਟੈਂਡ ਕੋਲ ਡਾ ਬੀ ਆਰ ਅੰਬੇਡਕਰ ਚੋਂਕ ਵਿਖੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਡਾ ਬਲਬੀਰ ਸਿੰਘ ਨੇ ਕਿਹਾ ਕਿ ਡਾ ਅੰਬੇਡਕਰ ਜੀ ਨੂੰ ਮਹਿਜ਼ ਦਲਿਤਾਂ ਦੇ ਮਸੀਹਾ ਜਾਂ ਨਾਇਕ ਦੇ ਤੌਰ ’ਤੇ ਹੀ ਨਹੀਂ ਜਾਣਿਆ ਜਾਂਦਾ ਸਗੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਦੇ ਤੋਰ ਤੇ ਜਾਣਿਆ ਜਾਂਦਾ ਹੈ। ਉਹ ਇੱਕ ਨਾਮ ਦੇ ਨਾਲ ਨਾਲ ਇੱਕ ਯੁੱਗ ਵੀ ਹੈ। ਉਹ ਸਾਰੀ ਉਮਰ ਦਲਿਤਾਂ ਦੇ ਹੱਕਾਂ ਲਈ ਜੂਝਦੇ ਰਹੇ ਹਨ।ਵਿਧਾਇਕ ਅਜੀਤਪਾਲ ਸਿੰਘ ਨੇ ਕਿਹਾ ਕਿ ਡਾ ਬੀ ਆਰ ਅੰਬੇਡਕਰ ਨੂੰ ਇੱਕ ਮਹਾਨ ਚਿੰਤਕ ਵਜੋਂ ਵੀ ਸਤਿਕਾਰਿਆ ਜਾਂਦਾ ਹੈ। ਉਨ੍ਹਾਂ ਨੇ ਹਮੇਸ਼ਾ ਸੰਵਿਧਾਨ ਦੇ ਹੱਕ ਚ ਗੱਲ ਕੀਤੀ ਅਤੇ ਸੰਵਿਧਾਨ ਬਚਾਉਣ ਲਈ ਲੜਦੇ ਰਹੇ ਹਨ।
ਵਿਧਾਇਕ ਨੇ ਕਿਹਾ ਕਿ ਡਾ ਅੰਬੇਡਕਰ ਸਾਰੀ ਉਮਰ ਬੇਸਹਾਰਿਆਂ ਦਾ ਸਹਾਰਾ ਰਹੇ ਹਨ। ਡਾ ਅੰਬੇਡਕਰ ਇੱਕ ਅਜਿਹਾ ਤੂਫ਼ਾਨ ਬਣੇ ਜਿਸ ਨੇ ਸਮਾਜ ਦੀਆਂ ਬੇਇਨਸਾਫ਼ੀਆਂ ਬਰਦਾਸ਼ਤ ਨਾ ਕੀਤੀਆਂ। ਇੱਕ ਅਜਿਹਾ ਚਾਨਣ ਮੁਨਾਰਾ ਸਨ ਜਿਸ ਨੇ ਡਿੱਗੇ ਲੋਕਾਂ ਨੂੰ ਗਿਆਨ ਦੀ ਰੌਸ਼ਨੀ ਦੇ ਕੇ ਆਪਣੇ ਹੱਕਾਂ ਦੀ ਲੜਾਈ ਲੜਨ ਲਈ ਹਲੂਣਿਆ। ਉਹ ਧੁਰ ਅੰਦਰ ਤੱਕ ਲੋਕਤੰਤਰ ਪੱਖੀ ਸੋਚ ਅਤੇ ਅਮਲਾਂ ਵਾਲੇ ਅਜਿਹੇ ਇਨਸਾਨ ਸਨ ਜਿਸ ਨੇ ਨਿਆਂ, ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਹੱਲਾਸ਼ੇਰੀ ਦਿੱਤੀ।ਪੀ ਆਰ ਟੀ ਸੀ ਦੇ ਚੇਅਰਮਨ ਰਣਜੋਧ ਹੜਾਣਾ ਨੇ ਕਿਹਾ ਕਿ ਡਾ ਅੰਬੇਡਕਰ ਜੀ ਵਿਹਾਰਕ ਤੇ ਸਮਾਜਿਕ ਨਿਆਂ ਵਿੱਚ ਵਿਸ਼ਵਾਸ ਰੱਖਦੇ ਸਨ। ਇਸ ਮੌਕੇ ਅਮਰੀਕ ਸਿੰਘ ਬੰਗੜ, ਜਗਮੋਹਨ ਸਿੰਘ ਚੌਹਾਨ, ਸੰਜੀਵ ਕੁਮਾਰ, ਸਨੀ ਹਿਗਉਣਾ, ਸੋਨੀਆ ਦਾਸ, ਰਿੱਕੀ ਕੁਮਾਰ, ਸਾਗਰ, ਅਜੇ ਨਾਇਕ, ਸਨੀ ਢਾਬੀ ਅਤੇ ਸਰਦਾ ਰਾਣੀ ਵੀ ਮੌਜੂਦ ਸਨ।