ਸਮਾਣਾ : ਅਧਿਆਪਕ ਸੰਘਰਸ਼ਾਂ ਦੀ ਮੋਹਰੀ ਸਫਾਂ ਵਿੱਚ ਅਗਵਾਈ ਕਰਨ ਵਾਲੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋੰ ਸਮਾਣਾ ਬਲਾਕ ਦਾ ਚੋਣ ਇਜਲਾਸ ਬੀਤੀ 15 ਅਪ੍ਰੈਲ ਨੂੰ ਅਗਰਵਾਲ ਧਰਮਸ਼ਾਲਾ ਸਮਾਣਾ ਵਿਖੇ ਕੀਤਾ ਗਿਆ ਜਿਸ ਵਿੱਚ 16 ਮੈਂਬਰੀ ਬਲਾਕ ਕਮੇਟੀ ਦੀ ਚੋਣ ਕੀਤੀ ਗਈ। ਬਲਾਕ ਕਮੇਟੀ ਵਿੱਚ ਹਰਵਿੰਦਰ ਸਿੰਘ ਬੇਲੂਮਾਜਰਾ ਨੂੰ ਬਲਾਕ ਪ੍ਰਧਾਨ, ਮੈਡਮ ਮਨਦੀਪ ਕੌਰ ਨੂੰ ਜਨਰਲ ਸਕੱਤਰ, ਗੁਰਵਿੰਦਰ ਸਿੰਘ ਖੱਟੜਾ ਨੂੰ ਮੀਤ ਪ੍ਰਧਾਨ, ਜਸਵੀਰ ਸਿੰਘ ਧਨੇਠਾ ਨੂੰ ਪ੍ਰੈਸ ਸਕੱਤਰ, ਪਰਗਟ ਸਿੰਘ ਨੂੰ ਖਜ਼ਾਨਚੀ ਅਤੇ ਹਰਦੀਪ ਟੋਡਰਪੁਰ, ਰਜਿੰਦਰ ਸਮਾਣਾ, ਸਤਪਾਲ ਸਮਾਣਵੀ, ਪਰਗਟ ਸਿੰਘ ਕੁਲਾਰਾਂ, ਰਾਜ ਕੁਮਾਰ, ਮੈਡਮ ਸੁਖਦੀਪ ਕੌਰ ਬੁਢਲਾਡਾ, ਮੈਡਮ ਸੁਖਦੀਪ ਕੌਰ ਟਾਹਲੀਆਂ, ਹਰਮਿੰਦਰ ਸਿੰਘ, ਅਮਨਦੀਪ ਸਿੰਘ ਕੌੜਾ, ਗੁਰਵੀਰ ਸਿੰਘ ਟੋਡਰਪੁਰ ਅਤੇ ਕਰਨਵੀਰ ਸਿੰਘ ਨੂੰ ਬਲਾਕ ਕਮੇਟੀ ਮੈਂਬਰ ਵੱਜੋੰ ਚੁਣਿਆ ਗਿਆ। ਜ਼ਿਲਾ ਕਮੇਟੀ ਵੱਲੋਂ ਸਾਥੀ ਰਾਜੀਵ ਪਾਤੜਾਂ ਅਤੇ ਬਲਜਿੰਦਰ ਘੱਗਾ ਚੋਣ ਆਬਜ਼ਰਵਰ ਵੱਜੋੰ ਸ਼ਾਮਲ ਹੋਏ। ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਗਿੱਲ ਅਤੇ ਬਲਾਕ ਪ੍ਰਧਾਨ ਸ਼ੇਰ ਸਿੰਘ ਕਾਕੜਾ ਅਤੇ ਕੰਪਿਊਟਰ ਅਧਿਆਪਕ ਯੂਨੀਅਨ ਦੇ ਆਗੂ ਹਰਵਿੰਦਰ ਸਿੰਘ ਚਹਿਲ ਨੇ ਭਰਾਤਰੀ ਸੰਦੇਸ਼ ਦਿੱਤਾ। ਬਲਾਕ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਬੇਲੂਮਾਜਰਾ ਵੱਲੋਂ ਪਿਛਲੇ ਤਿੰਨ ਸਾਲਾਂ ਦੀਆਂ ਜੱਥੇਬੰਦਕ ਸਰਗਰਮੀਆਂ ਅਤੇ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ ਗਈ।
ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਸਕੱਤਰ ਹਰਦੀਪ ਟੋਡਰਪੁਰ, ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਡੀ.ਟੀ.ਐੱਫ ਦੇ ਜਿਲ੍ਹਾ ਪ੍ਰਧਾਨ ਅਤਿੰਦਰਪਾਲ ਸਿੰਘ ਘੱਗਾ ਨੇ ਡੀਟੀਐਫ ਵੱਲੋੰ ਨਵੀਂ ਸਿੱਖਿਆ ਨੀਤੀ 2020 ਖ਼ਿਲਾਫ਼ ਮੋਹਰੀ ਭੂਮਿਕਾ ਵਿੱਚ ਅਧਿਆਪਕ ਸਫਾਂ ਨੂੰ ਲਾਮਬੰਦ ਕਰਕੇ ਲਗਾਤਾਰ ਸੰਘਰਸ਼ੀ ਪਿੜ ਮਘਾਉਣ, ਕੱਚੇ ਅਤੇ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ਾਂ, ਜੁਝਾਰੂ ਅਧਿਆਪਕ ਲਹਿਰ ਉਸਾਰਕੇ ਓਡੀਐੱਲ ਅਧਿਆਪਕਾਂ ਅਤੇ ਦੋ ਸੰਘਰਸ਼ੀ ਅਧਿਆਪਕਾਂ ਦੇ ਸਫਲਤਾਪੂਰਨ ਰੈਗੂਲਰ ਆਰਡਰ ਜਾਰੀ ਕਰਵਾਉਣ, ਠੇਕਾ ਅਤੇ ਰੈਗੂਲਰ ਮੁਲਾਜ਼ਮ ਮੰਗਾਂ ਲਈ ਸਾਂਝੇ ਸੰਘਰਸ਼ਾਂ, ਪੁਰਾਣੀ ਪੈਨਸ਼ਨ ਦੀ ਬਹਾਲੀ ਲਈ,ਪੰਜਾਬ ਬੋਰਡ ਦੇ ਗੈਰਵਾਜਬ ਜੁਰਮਾਨਿਆਂ ਅਤੇ ਸਰਟੀਫਿਕੇਟ ਫ਼ੀਸਾਂ ਖ਼ਿਲਾਫ਼, ਵੱਖ ਵੱਖ ਮੁਲਾਜ਼ਮ ਵਿਰੋਧੀ ਸਥਾਨਕ ਪ੍ਰਸ਼ਾਸਨਿਕ ਫੈਸਲਿਆਂ ਖਿਲਾਫ ਅਤੇ ਹੋਰ ਅਧਿਆਪਕ ਮਸਲਿਆਂ ਤੇ ਅਣਥੱਕ ਸੰਘਰਸ਼ ਕਰਨ ਅਤੇ ਦਿੱਲੀ ਕਿਸਾਨ ਅੰਦੋਲਨ,ਪਾਤੜਾਂ ਹੜ ਰਾਹਤ ਕੈਂਪ ਵਿੱਚ ਡਟਵੀਂ ਭੂਮਿਕਾ ਨਿਭਾਉਣ ਅਤੇ ਮੋਦੀ ਸਰਕਾਰ ਦੇ ਫਾਸ਼ੀ ਹਮਲਿਆਂ ਖ਼ਿਲਾਫ, ਜਮਹੂਰੀ ਹੱਕਾਂ ਤੇ ਫੈਡਰਲ ਢਾਂਚੇ ਦੀ ਰਾਖੀ ਲਈ ਕੀਤੀਆਂ ਲਗਾਤਾਰ ਸਰਗਰਮੀਆਂ ਬਾਰੇ ਚਰਚਾ ਕੀਤੀ ਗਈ। ਇਜਲਾਸ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਵਿੱਚੋਂ ਵੱਡੀ ਗਿਣਤੀ ਸੁਹਿਰਦ ਅਤੇ ਚਿੰਤਨਸ਼ੀਲ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।