ਸਮਾਣਾ : ਸਮਾਣਾ ਪੁਲੀਸ ਨੇ ਮੋਬਾਈਲ ਚੋਰੀ ਕਰਨ ਵਾਲੇ ਗਰੋਹ ਨੂੰ ਕਾਬੂ ਕਰਕੇ ਕੇਸ ਦਰਜ ਕਰ ਲਿਆ ਹੈ। ਪੁਲੀਸ ਲੁਟੇਰਿਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਮੌਕੇ ਸਮਾਣਾ ਸਿਟੀ ਪੁਲੀਸ ਦੇ ਅਧਿਕਾਰੀ ਸਹਾਇਕ ਥਾਣੇਦਾਰ ਪੂਰਨ ਸਿੰਘ ਨੇ ਦੱਸਿਆ ਕਿ 14 ਅਪਰੈਲ ਨੂੰ ਸੰਜੇ ਆਪਣੇ ਦੋਸਤ ਸੌਰਵ ਨਾਲ ਸਮਾਣਾ ਤੋਂ ਖਰੀਦਦਾਰੀ ਕਰਨ ਮਗਰੋਂ ਪੈਦਲ ਹੀ ਰਾਜਲਾ ਟੋਡਰਪੁਰ ਰੋਡ ’ਤੇ ਸਥਿਤ ਫੈਕਟਰੀ ਵੱਲ ਜਾ ਰਿਹਾ ਸੀ ਤਾਂ ਮੁਲਜ਼ਮ ਦਾਰਾ ਸਿੰਘ ਵਾਸੀ ਪਿੰਡ ਸੌਂਦੇਵਾਲ, ਜੱਗੀ ਵਾਸੀ ਵੜੇਚਾ ਪੱਤੀ ਸਮਾਣਾ, ਵਾਸੀ ਰਾਜਵੀਰ, ਸ਼ਨੀ ਦੇਵ ਮੰਦਿਰ ਸਮਾਣਾ ਨੇ ਪੈਦਲ ਜਾ ਰਹੇ ਦੋ ਵਿਅਕਤੀਆਂ ਨੂੰ ਰਾਹ ਪੁੱਛਣ ਦੇ ਬਹਾਨੇ ਤੇਜ਼ਧਾਰ ਹਥਿਆਰ ੳਨਾਂ੍ਹ ਦੀ ਗਰਦਨ ਤੇ ਰੱਖਣ ਤੋਂ ਬਾਅਦ ਤਿੰਨੋਂ ਲੁਟੇਰੇ ਦੋਵਾਂ ਤੋਂ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਤਿੰਨੋਂ ਲੁਟੇਰਿਆਂ ਨੂੰ ਕੱਲ੍ਹ ਅਜ਼ੀਮਗੜ੍ਹ ਰੋਡ ’ਤੇ ਕਾਬੂ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹਨਾਂ ਤਿੰਨਾਂ ਖਿਲਾਫ ਮੁਕੱਦਮਾ ਨੰਬਰ 40 ਦਰਜ ਕਰਕੇ ਉਹਨਾਂ ਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਮੰਗਿਆ ਜਾਵੇਗਾ। ਅਤੇ ਜੋ ਮੋਬਾਈਲ ਲੈ ਕੇ ਭੱਜ ਗਏ ਸਨ, ਉਨ੍ਹਾਂ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਮੁਲਜ਼ਮ ਦਾਰਾ ਸਿੰਘ ਨੇ ਕਿਹਾ ਕਿ ਮੈਂ ਮਾੜੀ ਸੰਗਤ ਵਿੱਚ ਪੈ ਗਿਆ ਸੀ ਤੇ ਕੁਝ ਨਹੀਂ ਕੀਤਾ। ਗਲਤ ਮੁੰਡੇ ਹੀ ਮੈਨੂੰ ਨਾਲ ਲੈ ਜਾਂਦੇ ਸਨ।