ਸੰਦੌੜ : ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ 133ਵਾਂ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਦੇ ਮੀਟਿੰਗ ਹਾਲ ਵਿੱਚ ਸਰਕਲ ਸੰਦੌੜ ਦੇ ਅਹੁਦੇਦਾਰਾਂ ਵੱਲੋਂ ਮਨਾਇਆ ਗਿਆ। ਜਿਸ ਵਿੱਚ ਐਸੀ ਸਮਾਜ ਦੇ ਮਲੇਰ ਕੋਟਲਾ ਤੋਂ ਆਗੂ ਦਰਸ਼ਨ ਸਿੰਘ ਦਰਦੀ ਨੇ ਵਿਸ਼ੇਸ਼ ਹਾਜ਼ਰੀ ਲਗੋਣ ਲਈ ਪੁਹੰਚੇ ਅਤੇ ਹਰੀਪਾਲ ਸਿੰਘ ਕਸਬਾ, ਜਗਰਾਜ ਸਿੰਘ ਫੌਜੇਵਾਲ, ਲੇਖਕ ਬਲਵੰਤ ਸਿੰਘ ਫਰਵਾਲੀ, ਨਿਰਮਲ ਸਿੰਘ, ਸੁਖਜੀਤ ਸਿੰਘ ਸੰਦੌੜ ,ਹਰਪ੍ਰੀਤ ਸਿੰਘ ਸੰਦੌੜ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਤੇ ਜ਼ੋਰ ਦਿੱਤਾ। ਇਸ ਮੌਕੇ ਸਮਾਜ ਸੇਵੀ ਦਰਸ਼ਨ ਸਿੰਘ ਦਰਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦੇ ਮਿਸ਼ਨ ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ ਤੇ ਪਹਿਰਾ ਦੇ ਕੇ ਆਪਣੇ ਸਮਾਜ ਦੇ ਆਗੂਆਂ ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਐਸਸੀ ਸਮਾਜ ਦੇ ਭਾਈਚਾਰੇ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਦੀ ਤਸਵੀਰ ਤੇ ਹਾਰ ਅਤੇ ਫੁੱਲਾਂ ਦੀ ਮਾਲਾ ਭੇਂਟ ਕਰਕੇ ਉਹਨਾਂ ਦਾ ਜਨਮ ਦਿਹਾੜੇ ਦੀਆਂ ਖ਼ੁਸ਼ੀਆਂ ਮਨਾਇਆ ਗਈਆਂ। ਇੱਕ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਪਹੁੰਚੇ ਆਗੂਆਂ ਦਾ ਧੰਨਵਾਦ ਵੀ ਕਰਦਿਆਂ ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਸੰਤੋਖ ਸਿੰਘ ਦਸੌਂਦਾ ਸਿੰਘ ਵਾਲਾ ਨੇ ਕਿਹਾ ਕਿ ਸਾਨੂੰ ਅਜਿਹੇ ਸਮਾਗਮ ਹਰ ਮਹੀਨੇ ਕਰਨੇ ਚਾਹੀਦੇ ਹਨ ਤਾਂ ਜੋ ਦੱਬੇ ਹੋਏ ਕੁਚਲੇ ਲੋਕਾਂ ਦੀ ਆਵਾਜ਼ ਬਣ ਸਕੀਏ। ਇਸ ਮੌਕੇ ਕਲਵੀਰ ਸਿੰਘ ਫੌਜੀ ਖੁਰਦ, ਡਾ.ਲਾਭ ਸਿੰਘ ਕਲਿਆਣ, ਜਗਤਾਰ ਸਿੰਘ ਜੱਸਲ ਸੰਦੌੜ ,ਦਰਸ਼ਨ ਸਿੰਘ ਨੰਬਰਦਾਰ, ਗੁਰਜੰਟ ਸਿੰਘ ਭੋਰਾ ਸੰਦੌੜ, ਤਾਰਾ ਸਿੰਘ ਕਸ, ਨੰਬਰਦਾਰ ਬਲਵੀਰ ਸਿੰਘ ਕਸਬਾ, ਨੰਬਰਦਾਰ ਰਾਜ ਸਿੰਘ ਦੁਲਮਾ, ਸਤਿਗੁਰ ਸਿੰਘ ਕਲਿਆਣ, ਅਮਰਿੰਦਰ ਸਿੰਘ ਕੈਥ ,ਹਰਦੀਪ ਸਿੰਘ ਸਤਪਾਲ ਸਿੰਘ ਖੁਰਦ, ਲਖਵੀਰ ਸਿੰਘ ਖੁਰਦ, ਤਰਸੇਮ ਸਿੰਘ, ਜਸਵੀਰ ਸਿੰਘ ਫਰਵਾਲੀ ,ਪ੍ਰੇਮ ਸਿੰਘ, ਸੁਦਾਗਰ ਸਿੰਘ ਸੰਦੌੜ ,ਲਸਮਣ ਸਿੰਘ ਮਹੋਲੀ ਖੁਰਦ, ਜਰਨੈਲ ਸਿੰਘ, ਸੁਖਦੇਵ ਸਿੰਘ ਕਸਬਾ ,ਨਿਰਮਲ ਸਿੰਘ ਸੰਦੌੜ , ਗੱਗੀ ਸਿੰਘ ਫਰਵਾਲੀ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਮੌਜੂਦ ਸਨ