ਮਾਲੇਰਕੋਟਲਾ : ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵੱਲੋਂ ਲਾਗੂ ਆਦਰਸ਼ ਚੋਣ ਜਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾਂ ਚੋਣ ਅਫ਼ਸਰ ਮਾਲੇਰਕੋਟਲਾ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਵੱਲੋਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਜਿਲ੍ਹਾ ਚੋਣ ਅਫਸਰ ਕਮ-ਵਧੀਕ ਡਿਪਟੀ ਕਮਿਸ਼ਨਰ(ਜ) ਸ੍ਰੀ ਰਾਜਪਾਲ ਸਿੰਘ ,ਸਹਾਇਕ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ 12 ਸੰਗਰੂਰ (ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ) ਸ੍ਰੀਮਤੀ ਅਪਰਨਾ ਐਮ.ਬੀ. ਸਹਾਇਕ ਰਿਟਰਨਿੰਗ ਅਫਸਰ (ਅਸੈਂਬਲੀ ਸੈਗਮੈਂਟ 106 ਅਮਰਗੜ੍ਹ) ਕਮ ਐਸ. ਡੀ.ਐਮ ਅਹਿਮਦਗੜ੍ਹ ਸ਼੍ਰੀ ਗੁਰਮੀਤ ਕੁਮਾਰ ਬਾਂਸਲ, ਚੋਣ ਤਹਿਸੀਲਦਾਰ ਸ੍ਰੀ ਬ੍ਰਿਜ ਮੋਹਨ,ਸ੍ਰੀ ਮਨਪ੍ਰੀਤ ਸਿੰਘ , ਜ਼ਿਲ੍ਹਾ ਸਕੱਤਰ ਸੀ.ਪੀ.ਆਈ(ਐਮ) ਕਾਮਰੇਡ ਅਬਦਬਲ ਸਤਾਰ, ਮੁਹੰਮਦ ਹਲੀਮ, ਜ਼ਿਲ੍ਹਾ ਪ੍ਰਧਾਨ ਇੰਡੀਅਨ ਨੈਸ਼ਨਲ ਕਾਂਗਰਸ ਸ੍ਰੀ ਜਗਰੂਪ ਸਿੰਘ,ਸ੍ਰੋਮਣੀ ਅਕਾਲੀ ਦਲ (ਬ) ਤੋਂ ਸ੍ਰੀ ਜਗਸੀਰ ਸਿੰਘ, ਆਮ ਆਦਮੀ ਪਾਰਟੀ ਤੋਂ ਸਤਵੰਤ ਸਿੰਘ, ਜ਼ਿਲ੍ਹਾ ਪ੍ਰਧਾਨ ਬੀ.ਜੇ.ਪੀ. ਸ੍ਰੀ ਅਮਨ ਥਾਪਰ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ ।
ਡਿਪਟੀ ਕਮਿਸ਼ਨਰ ਨੇ ਚੋਣ ਪ੍ਰਕਿਰਿਆ ਅਮਨ ਸ਼ਾਂਤੀ ਨਾਲ ਮੁਕੰਮਲ ਕਰਨ ਲਈ ਸਮੂਹ ਪਾਰਟੀਆਂ ਦੇ ਸਹਿਯੋਗ ਦੀ ਮੰਗ ਕਰਦਿਆ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਰੈਲੀ ਕਰਨ ਲਈ ਸਹਾਇਕ ਰਿਟਰਨਿੰਗ ਅਫਸਰ ਤੋਂ ਅਗੇਤੀ ਪ੍ਰਵਾਨਗੀ (ਆਨਲਾਈਨ-ਆਫਲਾਈਨ ਮਾਧਿਅਮ ਰਾਹੀ) ਸਮੇਂ-ਸਿਰ ਲੈਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹਾ ਪੱਧਰ ਤੇ ਹੈਲੀਕਾਪਟਰ ਅਤੇ ਹੈਲੀਪੇਡ, ਵੀਡੀਓ/ ਡਿਜ਼ੀਟਲ ਵੈਨ ਅਤੇ ਵਹੀਕਲ ਪਰਮਿਟ ਆਦਿ ਸਬੰਧੀ ਪ੍ਰਵਾਨਗੀ ਲੈਣ ਦੀ ਅਰਜੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਹੋਰ ਦੱਸਿਆ ਕਿ ਲਾਊਡ ਸਪੀਕਰ, ਨੁੱਕੜ ਮੀਟਿੰਗ ਤੇ ਲਾਊਡ ਸਪੀਕਰ, ਪਰਮਿਟ ਟੂ ਟੇਕ ਆਊਟ ਪਰੋਸੇਸ਼ਨ ਤੇ ਲਾਊਡ ਸਪੀਕਰ, ਵਹੀਕਲ ਪਰਮਿਟ, ਟੈਂਪਰੇਰੀ ਪਾਰਟੀ ਦਾ ਦਫਤਰ ਖੋਲ੍ਹਣ ਸਬੰਧੀ, ਏਅਰ ਬਲੂਨ, ਵਹੀਕਲ ਵਿਚ ਲਾਊਡ ਸਪੀਕਰ ਪਰਮਿਟ, ਡੋਰ ਟੂ ਡੋਰ ਪ੍ਰਚਾਰ, ਪਰਚੇ ਵੰਡਣ,ਬੈਨਰ ਤੇ ਝੰਡੇ ਆਦਿ ਲਗਾਉਣ ਸਬੰਧੀ ਪ੍ਰਵਾਨਗੀਆਂ ਲਈ ਸਬੰਧਤ ਆਰ.ਓਜ਼ (ਰਿਟਰਨਿੰਗ ਅਫ਼ਸਰਾਂ) ਨੂੰ ਸੰਪਰਕ ਕੀਤਾ ਜਾ ਸਕਦੇ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਮਤਦਾਨ ਵਾਲੇ ਦਿਨ ਅਤੇ ਉਸ ਤੋਂ ਇਕ ਦਿਨ ਪਹਿਲਾਂ ਪ੍ਰਿੰਟ ਮੀਡੀਆ ਵਿਚ ਪੂਰਵ ਪ੍ਰਵਾਨਗੀ ਤੋਂ ਬਿਨਾਂ ਸਿਆਸੀ ਇਸ਼ਤਿਹਾਰ ਛਾਪਣ ’ਤੇ ਰੋਕ ਲਗਾਈ ਹੈ। ਉਨ੍ਹਾਂ ਇਸ ਮੌਕੇ ਵੱਖ ਵੱਖ ਪਾਰਟੀ ਨੁਮਾਇੰਦਿਆ ਨੂੰ ਹਦਾਇਤ ਕੀਤੀ ਕਿ ਉਹ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਸੈਲ ਤੋਂ ਉਮੀਦਵਾਰਾਂ ਦੀ ਹਰ ਤਰ੍ਹਾਂ ਦੇ ਸਿਆਸੀ ਪ੍ਰਚਾਰ ਲਈ ਵਰਤੀ ਜਾਣ ਵਾਲੀ ਹਰ ਤਰ੍ਹਾਂ ਦੇ ਕੰਟੈਂਟ ਦੀ ਪ੍ਰੀ-ਸਰਟੀਫਿਕੇਸ਼ਨ ਲੈਣ ਨੂੰ ਯਕੀਨੀ ਬਣਾਉਣ। ਉਨ੍ਹਾਂ ਅਪੀਲ ਕੀਤੀ ਕਿ ਉਹ ਸਿਆਸੀ ਚੋਣ ਪ੍ਰਚਾਰ ਲਈ ਥੋਕ ਵਿੱਚ ਭੇਜੇ ਜਾਣ ਵਾਲੇ ਐਸ.ਐਮ.ਐਸ. ਸੰਦੇਸਾਂ ਅਤੇ ਵਾਇਸ ਮੈਸੇਜ ਨੂੰ ਵੀ ਐਮ.ਸੀ.ਐਮ.ਸੀ. ਕਮੇਟੀ ਤੋਂ ਸਰਟੀਫਿਕੇਸ਼ਨ ਕਰਵਾਉਣ ਨੂੰ ਯਕੀਨੀ ਬਣਾਉਣ ।
ਉਨ੍ਹਾਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਰਾਜਸੀ ਪ੍ਰੋਗਰਾਮ ਦੌਰਾਨ ਕਿਸੇ ਵੀ ਧਰਮ/ਜਾਤ-ਪਾਤ ਅਤੇ ਕਿਸੇ ਵੀ ਰਾਜਸੀ ਆਗੂ ਤੇ ਟਿੱਪਣੀ ਕਰਨ ਤੋਂ ਗੁਰੇਜ਼ ਕਰਨ ।ਉਨ੍ਹਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਸਪਸੱਟ ਕਰਦਿਆ ਕਿਹਾ ਕਿ ਜੇਕਰ ਕੋਈ ਵੀ ਰਾਜਨੀਤਿਕ ਪਾਰਟੀ ਆਦਰਸ ਚੋਣ ਜਾਬਤੇ ਦੀ ਉਲਘੰਣਾ ਕਰਦੀ ਹੈ ਤਾਂ ਉਸ ਵਿਰੁੱਧ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਖ਼ਤ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ । ਉਨ੍ਹਾਂ ਦੱਸਿਆ ਕਿ 07 ਮਈ ਤੋਂ 14 ਮਈ, 2024 ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਮਈ ਨੂੰ ਅਤੇ ਵਾਪਸੀ 17 ਮਈ ਤੱਕ ਹੋ ਸਕੇਗੀ। ਮਤਦਾਨ 1 ਜੂਨ 2024 ਨੂੰ ਹੋਵੇਗਾ ਅਤੇ ਗਿਣਤੀ 4 ਜੂਨ, 2024 ਨੂੰ ਹੋਵੇਗੀ। ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਰਾਜਸੀ ਪਾਰਟੀਆਂ/ਉਮੀਦਵਾਰਾਂ ਵਲੋਂ ਦਰਖਾਸਤ ਪ੍ਰਾਪਤ ਹੋਣ ਤੇ ਮਿਥੇ ਸਮੇਂ ਅੰਦਰ ਪਰਮੀਸ਼ਨ ਜਾਰੀ ਕੀਤੀ ਜਾਵੇ। ਦੇਰੀ /ਦਰਖਾਸਤ ਦਾ ਨਿਪਟਾਰਾ ਸਮੇ ਸਿਰ ਨਾ ਹੋਣ ਦੀ ਸੂਰਤ ਵਿਚ ਸਬੰਧਤ ਅਧਿਕਾਰੀ/ ਕਰਮਚਾਰੀ ਖਿਲਾਫ ਚੋਣ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਮਾਡਲ ਕੋਡ ਆਫ ਕੰਡਕਟ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।