ਮੋਦੀ ਦਾ ਹਸ਼ਰ ਵੀ ਰਾਵਣ ਤੇ ਦੁਰਯੋਧਨ ਵਾਂਗ ਹੋਵੇਗਾ - ਗੁਰਨਾਮ ਸਿੰਘ ਚਡੂੰਨੀ
ਕੁਰਾਲੀ - ਪਿਛਲੇ 61 ਦਿਨਾਂ ਤੋਂ ਕੁਰਾਲੀ ਹੈਲਥ ਸੈਂਟਰ ਨੂੰ ਸਿਵਲ ਹਸਪਤਾਲ ਦਾ ਦਰਜਾ ਦਿਵਾਉਣ ਤੇ ਅਤਿ ਆਧੁਨਿਕ ਸਿਹਤ ਨਾਲ ਲੈਸ ਕਰਾਉਣ ਲਈ ਭੁੱਖ ਹੜਤਾਲ ਤੇ ਬੈਠੇ ਮਾਰਸ਼ਲ ਗਰੁੱਪ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਗੁਰਨਾਮ ਸਿੰਘ ਚਡੂਨੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ(ਚੜੂਨੀ) ਹਰਿਆਣਾਂ ਨੇ ਮਾਰਸ਼ਲ ਗਰੁੱਪ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਰ ਤਰਾਂ ਦਾ ਸਮਰਥਨ ਦੇਣ ਦਾ ਐਲਾਨ ਕੀਤਾ1 ਇਸ ਮੌਕੇ ਬੋਲਦਿਆਂ ਚਡੂਨੀ ਮੌਜੂਦਾ ਸਮੇਂ ਵਿਚ ਹਸਪਤਾਲ ਡਾਕਟਰ ਤੇ ਦਵਾਈਆਂ ਸਮੇਂ ਦੀ ਮੁੱਖ ਲੋੜ ਹਨ ਪਰ ਸਰਕਾਰਾਂ ਕਾਲਾਬਜ਼ਾਰੀ ਦੇ ਚਲਦਿਆਂ ਪ੍ਰਾਈਵੇਟ ਕਰਨ ਨੂੰ ਤਰਜੀਹ ਦਿੰਦੀਆਂ ਹਨ ਜੋ ਆਮ ਲੋਕਾਂ ਲਈ ਆਰਥਿਕ ਤੇ ਸਮਾਜਿਕ ਰੂਪ ਵਿਚ ਘਾਤਕ ਸਾਬਤ ਹੁੰਦੀਆਂ ਹਨ | ਮਾਰਸ਼ਲ ਗਰੁੱਪ ਨੇ ਜੋ ਦੋ ਮਹੀਨੇ ਤੋਂ ਕੁਰਾਲੀ ਹਸਪਤਾਲ ਲਈ ਆਧੁਨਿਕ ਸਿਹਤ ਸਹੂਲਤਾਂ ਅਤੇ ਸਿਵਲ ਹਸਪਤਾਲ ਦਾ ਦਰਜਾ ਦੇਣ ਲਈ ਜੋ ਸੰਘਰਸ਼ ਵਿੱਢਿਆ ਹੈ ਉਸਨੂੰ ਸਾਡੀ ਭਾਰਤੀ ਕਿਸਾਨ ਯੂਨੀਅਨ (ਚਡੂੰਨੀ) ਹਰਿਆਣਾ ਤੇ ਸੰਯੁਕਤ ਕਿਸਾਨ ਮੋਰਚਾ ਸਿਧੇ ਰੂਪ ਵਿਚ ਇਹਨਾਂ ਨੂੰ ਆਪਣਾ ਸਮਰਥਨ ਦਿੰਦਾ ਹੈ |
ਇਸ ਤੋਂ ਅੱਗੇ ਹਰਿਆਣਾ ਕਿਸਾਨ ਯੂਨੀਅਨ ਪ੍ਰਧਾਨ ਸ. ਗੁਰਨਾਮ ਸਿੰਘ ਚਡੂੰਨੀ ਨੇ ਕਿਹਾ ਕਿ ਇਸ ਪਵਿੱਤਰ ਕਾਰਜ ਵਿਚ ਮਾਰਸ਼ਲ ਗਰੁੱਪ ਜੇਕਰ ਕੋਈ ਸੰਘਰਸ਼ ਵਿਢਦਾ ਹੈ ਤਾਂ ਸੰਯੁਕਤ ਕਿਸਾਨ ਮੋਰਚਾ ਇਸ ਵਿਚ ਸ਼ਾਮਲ ਹੋ ਕੇ ਆਪਣਾ ਸਹਿਯੋਗ ਦੇਵੇਗਾ ਤੇ ਹਸਪਤਾਲ ਨੂੰ ਸਿਵਲ ਹਸਪਤਾਲ ਦਾ ਦਰਜਾ ਦਿਵਾਉਣ ਲਈ ਸਰਕਾਰੇ ਦਰਬਾਰੇ ਵੀ ਪਹੁੰਚ ਕਰਨਗੇ |
ਕੋਰੋਨਾ ਦੇ ਵਧਦੇ ਮਾਮਲਿਆਂ ਤੇ ਉਨ੍ਹਾਂ ਕਿਹਾ ਕਿ ਕੋਰੋਨਾ ਵੀ ਭਾਜਪਾ ਦਾ ਏਜੇਂਟ ਬਣ ਕੇ ਰਹਿ ਗਿਆ ਹੈ ਕਿਉਂਕਿ ਜੇਕਰ ਸਰਕਾਰਾਂ ਰੈਲੀਆਂ ਕਰਦੀਆਂ, ਚੋਣਾਂ ਲੜਦੀਆਂ ਹਨ ਤਾਂ ਕੋਰੋਨਾ ਗਾਇਬ ਹੋ ਜਾਂਦਾ ਹੈ, ਜੇਕਰ ਕੋਈ ਆਪਣੇ ਹੱਕਾਂ ਲਈ ਸੰਘਰਸ਼ ਕਰਦਾ ਹੈ ਜਾਂ ਮੋਰਚਾ ਲਾਉਂਦਾ ਹੈ ਤਾਂ ਕੋਰੋਨਾ ਹਊਆ ਬਣਕੇ ਖੜਾ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਕਿਸਾਨ ਮੋਰਚੇ ਵਿਚ ਹਜਾਰਾਂ ਕਿਸਾਨ ਮੋਰਚਾ ਲੈ ਕੇ ਬੈਠੇ ਹਨ ਪਰ ਅੱਜ ਤਕ ਇਕ ਵੀ ਮੌਤ ਕੋਰੋਨਾ ਨਾਲ ਨਹੀਂ ਹੋਈ| ਉਨ੍ਹਾਂ ਕਿਹਾ ਕਿ ਕੋਰੋਨਾ ਦੇ ਨਾਂ ਤੇ ਕਾਲਾਬਜ਼ਾਰੀ ਚੱਲ ਰਹੀ ਹੈ | ਉਹ ਚਾਹੇ ਆਕਸੀਜਨ ਦੇ ਨਾਂ ਤੇ ਹੋਵੇ ਜਾਂ ਫਿਰ ਬੈਡ ਲੈਣ ਲਈ |
ਸ. ਚਡੂੰਨੀ ਨੇ ਕਿਹਾ ਕਿ ਮੋਦੀ ਸਰਕਾਰ ਕੋਰੋਨਾ ਦਾ ਹਊਆ ਬਣਾ ਕੇ ਕਿਸਾਨ ਸੰਘਰਸ ਨੂੰ ਅਸਫਲ ਬਨਾਉਣ ਦੀਆਂ ਕੋਝੀਆਂ ਸਾਜਿਸਾਂ ਕਰ ਰਹੀ ਹੈ ਜੋ ਕਿਸਾਨ ਕਦੇ ਵੀ ਸਫਲ ਨਹੀਂ ਹੋਣ ਦੇਣਗੇ | ਉਨ੍ਹਾਂ ਕੋਰੋਨਾ ਦੇ ਨਾਂ ਹੇਠ ਚੱਲ ਰਹੇ ਕਲੀਨ ਸਵੀਪ ਅਪ੍ਰੇਸ਼ਨ ਤੇ ਕਿਹਾ ਕਿ ਅਸੀਂ ਸਰਕਾਰਾਂ ਦੇ ਹਰ ਜ਼ੁਲਮ ਨੂੰ ਸਹਾਂਗੇ ਪਰ ਹੱਥ ਨਹੀਂ ਚੁੱਕਣਗੇ ਚਾਹੇ ਸਰਕਾਰ ਲਾਠੀਆਂ ਮਾਰੇ ਗੋਲੀਆਂ ਮਾਰੇ, ਨਾ ਕਿਸਾਨ ਭੱਜੇਗਾ ਨਾ ਮੋਰਚਾ ਛੱਡ ਕੇ ਜਾਵੇਗਾ | ਮੋਰਚੇ ਤੇ ਹੀ ਜ਼ੁਲਮ ਸਹਿੰਦੇ ਹੋਏ ਮਰਨਾ ਮਨਜੂਰ ਕਰੇਗਾ ਪਰ ਮੋਰਚਾ ਫਤਹਿ ਹੋਣ ਤਕ ਮੋਰਚਾ ਛਡਿਆ ਨਹੀਂ ਜਾਵੇਗਾ | ਸ. ਚੜੂਨੀ ਨੇ ਕਿਹਾ ਕਿ ਜਿਸ ਪ੍ਰਕਾਰ ਰਾਵਣ ਤੇ ਦੂਰਯੋਧਨ ਦੇ ਰਾਜ ਭਾਗ ਉਨ੍ਹਾਂ ਦੇ ਹੰਕਾਰ ਕਾਰਨ ਨਸ਼ਟ ਹੋਏ ਸਨ ਠੀਕ ਉਸੇ ਤਰਾਂ ਮੋਦੀ ਦਾ ਹੰਕਾਰ ਭਰਿਆ ਰੱਵਈਆ ਵੀ ਭਾਜਪਾ ਨੂੰ ਲੈ ਡੁੱਬੇਗਾ।
ਦੀਪ ਸਿੱਧੂ ਦੇ ਸੰਯੁਕਤ ਕਿਸਾਨ ਮੋਰਚੇ ਚ ਰਲੇਵੇਂ ਅਤੇ ਸਟੇਜ ਸਾਂਝੀ ਕਰਨ ਦੇ ਸੁਆਲ ਤੇ ਉਨ੍ਹਾਂ ਕਿਹਾ ਕਿ ਇਹ ਫੈਸਲਾ ਪੰਜਾਬ ਦੀਆਂ ਜਥੇਬੰਦੀਆਂ ਲੈਣਗੀਆਂ ਤੇ ਜੋ ਫੈਸਲਾ ਹੋਵੇਗਾ ਉਹ ਸੰਪੂਰਨ ਜਥੇਬੰਦੀਆਂ ਨੂੰ ਮਨਜੂਰ ਹੋਵੇਗਾ |
ਭਵਿੱਖ ਵਿਚ 2022 ਚ ਵਿਧਾਨ ਸਭ ਚੋਣਾਂ ਚ ਸੰਯੁਕਤ ਮੋਰਚੇ ਵੱਲੋਂ ਚੋਣਾਂ ਲੜੇ ਜਾਂ ਦੇ ਸੁਆਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਸਬੰਧੀ ਅਜੇ ਤਕ ਸੰਯੁਕਤ ਕਿਸਾਨ ਮੋਰਚੇ ਨੇ ਕੋਈ ਫੈਸਲਾ ਨਹੀਂ ਲਿਆ ਹੈ |
ਇਸ ਮੌਕੇ ਸ. ਗੁਰਨਾਮ ਸਿੰਘ ਚਡੂੰਨੀ ਦਾ ਮਾਰਸ਼ਲ ਗਰੁੱਪ ਦੇ ਨੌਜਵਾਨ ਆਗੂ ਰਣਜੀਤ ਸਿੰਘ ਕਾਕਾ ਮਾਰਸ਼ਲ ਵੱਲੋਂ ਸਿਰੋਪਾਓ ਪਾ ਕੇ ਸਨਮਾਨ ਕੀਤਾ ਕਾਕਾ ਮਾਰਸ਼ਲ ਨੇ ਸਪੱਸ਼ਟ ਕੀਤਾ ਕਿ ਕੈਬਨਿਟ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਉਨ੍ਹਾਂ ਦਾ ਕੁਰਾਲੀ ਚ ਧੜਾ ਹਸਪਤਾਲ ਨੂੰ ਸਿਵਲ ਹਸਪਤਾਲ ਤੇ ਅਤਿ ਆਧੁਨਿਕ ਸਿਹਤ ਸਹੂਲਤਾਂ ਨਾਲ ਲੈੱਸ ਕਰਨ ਪ੍ਰਤੀ ਸੁਹਿਰਦ ਨਹੀਂ ਹੈ | ਉਨ੍ਹਾਂ ਕਿਹਾ ਕਿ ਹਸਪਤਾਲ ਦੀ 6 ਏਕੜ ਤੋਂ ਵੱਧ ਜ਼ਮੀਨ ਜੋ ਕਿ ਕਿਸੇ ਸਮੇਂ ਟੋਭਾ ਸੀ, ਉਹ ਮਹਾਂਪੁਰਸ਼ ਸਵਾਮੀ ਜੀ ਨਦੀਪਰ ਵਾਲਿਆਂ ਦੀ ਕਿਰਪਾ ਨਾਲ ਸ਼ਾਹਪੁਰ ਪੱਟੀ ਦੇ ਵਸਨੀਕਾਂ ਨੇ ਦਾਨ ਵਿਚ ਸਿਵਲ ਹਸਪਤਾਲ ਲਈ ਸਾਂਝੇ ਕਾਰਜ ਲਈ ਸਾਂਝੇ ਰੂਪ ਚ ਦਾਨ ਦੇ ਦਿੱਤੀ ਸੀ ਤੇ ਬ੍ਰਹਮ ਗਿਆਨੀ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਨੇ ਬੇਅੰਤ ਮਾਇਆ ਦਿੱਤੀ ਸੀ ਤੇ ਕੁਰਾਲੀ ਤੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੇ ਖੁਦ ਮਿੱਟੀ ਪਾ ਕੇ ਟੋਭਾ ਪੂਰਿਆ ਸੀ| ਸਰਕਾਰ ਨੇ ਇਸਤੇ ਸਿਰਫ ਬਿਲਡਿੰਗ ਬਣਾਈ ਹੈ| ਕਾਕਾ ਮਾਰਸ਼ਲ ਨੇ ਕਿਹਾ ਕਿ ਹੁਣ ਸਰਕਾਰ ਉਸ ਪਵਿੱਤਰ ਕਾਰਜ ਨੂੰ ਨਿਭਾਉਣ ਚ ਅਸਫਲ ਹੋ ਕੇ ਰਹਿ ਗਈ ਹੈ ਕਾਕਾ ਮਾਰਸ਼ਲ ਨੇ ਕਿਹਾ ਕਿ ਸੰਤਾਂ ਦਾ ਗਰੀਬ ਲੋਕਾਂ ਲਈ ਸਿਹਤ ਸਹੂਲਤਾਂ ਲਈ ਸੰਜੋਇਆ ਸੁਪਨਾ ਸੀ ਜੋ ਉਹ ਹਰ ਹਾਲ ਵਿਚ ਪੂਰਾ ਕਰਕੇ ਹੀ ਰਹਿਣਗੇ ਚਾਹੇ ਇਸ ਲਈ ਉਨ੍ਹਾਂ ਦੀ ਜਾਨ ਵੀ ਚਲੀ ਜਾਏ ਪਿੱਛੇ ਨਹੀਂ ਹਟਣਗੇ1 ਇਸ ਮੌਕੇ ਬਲਜਿੰਦਰ ਸਿੰਘ ਚੰਡਿਆਲਾ, ਤੇਜਬੀਰ ਸਿੰਘ ਪੰਜੋਖਰਾ ਸਾਹਿਬ, ਜੱਗਾ ਪੂਨੀਆ, ਸਿਮਰਨ ਢੀਂਡਸਾ, ਨਰਿੰਦਰ ਟੋਨੀ ਪ੍ਰਧਾਨ ਪੰਚਕੂਲਾ, ਰਣਜੀਤ ਸਿੰਘ ਕਾਕਾ ਮਾਰਸ਼ਲ, ਮਨਮੋਹਨ ਸਿੰਘ ਮਾਵੀ, ਜਿੰਦ ਬਡਾਲੀ ਸਿੱਖ ਫਿਲਾਸਫਰ, ਸੁਰਿੰਦਰ ਲਹਿਲ ਨੱਗਲਗੜੀਆਂ, ਬਲਜੀਤ ਖੈਰਪੁਰ, ਸਰਪੰਚ ਬਲਜੀਤ ਸਿੰਘ, ਅਮਨਦੀਪ ਗੋਲਡੀ ਸਾਬਕਾ ਸਰਪੰਚ, ਸੋਨੂੰ ਬਠਲਾ ਹੈਪੀ ਵਰਮਾ, ਸੰਜੀਵ ਗੋਗਨਾ, ਰੌਕੀ ਚਰਹੇੜੀ, ਪਿਆਰਾ ਸਿੰਘ ਸਾਬਕਾ ਫੌਜੀ, ਗੋਲਡੀ ਮੁੱਲਾਂਪੁਰ ਹਾਜਰ ਸਨ |