ਮੈਂ ਗੁਰਮੀਤ ਕੌਰ ਭੁੱਲਰ, ਅੱਜ ਤੁਹਾਡੇ ਸਭ ਨਾਲ ਇਕ ਗੱਲ ਸਾਂਝੀ ਕਰਨ ਲੱਗੀ ਹਾਂ। ਅੱਜ 18 ਸਾਲ ਬਾਅਦ ਪਾਪਾ ਦੇ ਕਿਸੇ ਖਾਸ ਦੋਸਤ ਦਾ ਫੋਨ ਆਇਆ। ਮੈਂ ਉਨ੍ਹਾਂ ਨੂੰ ਨਹੀਂ ਜਾਣਦੀ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਪਾਪਾ ਦੇ ਖਾਸ ਦੋਸਤ ਹਨ ਤੇ ਹੁਣੇ-ਹੁਣੇ ਆਰਮੀ ਤੋਂ ਸੂਬੇਦਾਰ ਰਿਟਾਇਰਡ ਹੋਏ ਹਨ ਉਨ੍ਹਾਂ ਆਪਣੇ ਬੇਟੇ ਨੂੰ ਆਸਟ੍ਰੇਲੀਆ ਭੇਜਣ ਬਾਰੇ ਜਾਣਕਾਰੀ ਲਈ ਤੇ ਆਫਿਸ ਦਾ ਪਤਾ ਪੁਛਿਆ। ਉਹ ਗੱਲਾਂ ਵਿਚ ਵਾਰ-ਵਾਰ ਪਾਪਾ ਦਾ ਜ਼ਿਕਰ ਕਰ ਰਹੇ ਸੀ। ਮੈਨੂੰ ਬਹੁਤ ਖ਼ੁਸ਼ੀ ਮਹਿਸੂਸ ਹੋਈ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਪਾਪਾ ਨਾਲ ਹੀ ਗੱਲ ਕਰ ਰਹੀ ਹੋਵਾਂ...ਉਹ ਵੀ ਬਹੁਤ ਖ਼ੁਸ਼ ਹੋ ਕੇ। ਘਰ ਦੇ ਹਾਲਾਤ ਏਨੇ ਖਰਾਬ ਹੋਣ ਦੇ ਬਾਅਦ ਵੀ ਇੱਕ ਲੜਕੀ ਹੋ ਕੇ ਮੈਂ ਜ਼ਿੰਦਗੀ ਵਿਚ ਅੱਗੇ ਵਧਣ ਦੀ ਹਿੰਮਤ ਕੀਤੀ। ਉਨ੍ਹਾਂ ਮੈਨੂੰ ਸਾਬਾਸ਼ ਦਿੱਤੀ। ਬੜਾ ਮਾਣ ਮਹਿਸੂਸ ਕੀਤਾ। ਮੇਰਾ ਮਨ ਬਹੁਤ ਖ਼ੁਸ਼ ਹੋਇਆ ਪਰ ਇਹ ਸੋਚ ਕੇ ਮਨ ਭਰ ਆਇਆ ਕੇ ਅੱਜ ਜੇ ਪਾਪਾ ਜ਼ਿੰਦਾ ਹੁੰਦੇ ਤਾਂ ਬਹੁਤ ਮਾਣ ਮਹਿਸੂਸ ਕਰਦੇ। ਉਨ੍ਹਾਂ ਦੀ ਖ਼ੁਆਇਸ਼ ਸੀ ਕਿ ਮੇਰੀ ਜਗ੍ਹਾ ਅਗਰ ਇਕ ਬੇਟਾ ਹੁੰਦਾ ਤਾਂ ਉਨ੍ਹਾਂ ਦਾ ਨਾਮ ਰੋਸ਼ਨ ਕਰਦਾ ਪਰ ਅੱਜ ਜਦੋਂ ਮੈਂ ਉਨ੍ਹਾਂ ਦੇ ਬੇਟਾ ਬਨਣ ਦੀ ਕੋਸ਼ਿਸ਼ ਕਰ ਰਹੀ ਹਾਂ ਤਾਂ ਪਾਪਾ ਸਾਡੇ ਵਿੱਚ ਨਹੀਂ ਹਨ ਪਰ ਮੈਂ ਹਮੇਸ਼ਾ ਆਪਣੇ ਪਾਪਾ ਨੂੰ ਯਾਦ ਕਰਦੀ ਹਾਂ। 18 ਸਾਲ ਹੋ ਗਏ ਪਾਪਾ ਨੂੰ ਸਾਨੂੰ ਛੱਡ ਕੇ ਗਏ ਹੋਏ। ਕੋਈ ਵੀ ਇਸ ਤਰ੍ਹਾਂ ਦਾ ਦਿਨ ਨਹੀਂ ਜਦੋਂ ਮੈਂ ਆਪਣੇ ਪਾਪਾ ਨੂੰ ਨਾ ਯਾਦ ਕੀਤਾ ਹੋਵੇ। ਸਭ ਕੁਝ ਜ਼ਿੰਦਗੀ ਵਿੱਚ ਹਾਸਲ ਕਰ ਸਕਦੀ ਹਾਂ ਪਰ ਆਪਣੇ ਪਾਪਾ ਨੂੰ ਕਦੀ ਵਾਪਸ ਨਹੀਂ ਲੈ ਕੇ ਆ ਸਕਦੀ।