ਸਮਾਣਾ : ਨਿਰੰਕਾਰੀ ਬਾਬਾ ਗੁਰਬਚਨ ਸਿੰਘ ਜੀ ਨੇ 24 ਅਪ੍ਰੈਲ 1980 ਵਾਲੇ ਦਿਨ ਮਾਨਵਤਾ ਨੂੰ ਬਚਾਉਣ ਲਈ ਆਪਣਾ ਬਲੀਦਾਨ ਦਿੱਤਾ ਸੀ। 27 ਅਪ੍ਰੈਲ 1980 ਨੂੰ ਉਹਨਾਂ ਦੇ ਮ੍ਰਿਤਕ ਸਰੀਰ ਦਾ ਅੰਤਿਮ ਸਸਕਾਰ ਕਰਨ ਉਪਰੰਤ ਉਨਾਂ ਦੀ ਭੋਗ ਰਸਮ ( ਪ੍ਰੇਰਨਾ ਦਿਵਸ) ਨੂੰ ਸਮਰਪਿਤ ਇਕ ਵਿਸ਼ਾਲ ਸਤਿਸੰਗ ਹੋਣ ਤੋਂ ਪਹਿਲਾਂ ਸਾਰਾ ਨਿਰੰਕਾਰੀ ਪਰਿਵਾਰ ਅਵਤਾਰ ਪਾਰਕ ਵਿਚ ਇਕੱਤਰ ਹੋਇਆ ਅਤੇ ਆਪਣੇ ਆਪ ਨੂੰ ਅਨਾਥ ਮਹਿਸੂਸ ਕਰ ਰਿਹਾ ਸੀ ਹਰੇਕ ਭਗਤ ਦੇ ਚਿਹਰੇ ਮੁਰਝਾਏ ਹੋਏ ਸਨ ਅਤੇ ਕਈਆਂ ਦੇ ਚਿਹਰਿਆਂ ਤੇ ਕ੍ਰੋਧ ਝਲਕਦਾ ਨਜ਼ਰ ਆ ਰਿਹਾ ਸੀ ਇਸ ਤਰਾਂ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਆਪਣੇ ਹੱਥੀ ਆਪਣਾ ਸਭ ਕੁਝ ਗਵਾ ਆਏ ਹੋਣ ਕੋਈ ਕਹਿ ਰਿਹਾ ਸੀ "ਜੋ ਤੁਧੁ ਭਾਵੈ ਸਾਈ ਭਲੀ ਕਾਰ ਅਤੇ ਕੋਈ ਖੂਨ ਦਾ ਬਦਲਾ ਖੂਨ ਨਾਲ ਲਵਾਂਗੇ" ਸਹੀ ਮਾਰਗ ਦਰਸ਼ਨ ਨਾ ਹੋਣ ਕਰਕੇ ਭਗਤ ਇਹ ਸੋਚ ਰਹੇ ਸਨ ਕਿ ਉਹ ਕੀ ਕਰਨ ਜਾਂ ਨਾ ਕੀ ਨਾ ਕਰਨ । ਹਰੇਕ ਭਗਤ ਦੇ ਮਨ ਵਿੱਚ ਇਹੋ ਖਿਆਲ ਆ ਰਿਹਾ ਸੀ ਕਿ ਨਿਰੰਕਾਰੀ ਜਗਤ ਦਾ ਮਾਰਗ ਦਰਸ਼ਨ ਹੁਣ ਕੌਣ ਕਰੇਗਾ ? ਸਤਿਗੁਰ ਕਿਸ ਸਰੀਰ ਵਿੱਚ ਪ੍ਰਗਟ ਹੋਵੇਗਾ। ਇਹ ਜਾਨਣ ਲਈ ਭਗਤ ਜਨ ਅਵਤਾਰ ਪਾਰਕ ਵਿਚ ਇਕੱਤਰ ਹੋਣੇ ਸ਼ੁਰੂ ਹੋ ਗਏ ਜਿੱਥੇ ਬਾਬਾ ਗੁਰਬਚਨ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਵਿਸ਼ੇਸ਼ ਸਤਿਸੰਗ ਦਾ ਆਯੋਜਨ ਕੀਤਾ ਗਿਆ । ਸਤਿਸੰਗ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਬੰਧਕਾਂ ਦੀ ਮੀਟਿੰਗ ਹੋਈ ਜਿਸ ਵਿੱਚ ਰਾਜਮਾਤਾ ਕੁਲਵੰਤ ਕੌਰ ਜੀ ਨਾਲ ਪੂਜੇ ਹਰਦੇਵ ਜੀ ਸਟੇਜ ਤੇ ਬੈਠ ਗਏ। ਇਸ ਮੌਕੇ ਬਾਬਾ ਜੀ ਦੇ ਨਿੱਜੀ ਸਕੱਤਰ ਜੇ ਆਰ ਡੀ ਸਚਿਆਰਥੀ ਵੱਲੋਂ ਬਾਬਾ ਗੁਰਬਚਨ ਸਿੰਘ ਜੀ ਦੇ ਆਦੇਸ਼ ਅਨੁਸਾਰ ਘੋਸ਼ਣਾ ਕੀਤੀ ਕਿ ਅੱਜ ਸਟੇਜ ਤੇ ਬਿਰਾਜਮਾਨ ਪੂਜੇ ਹਰਦੇਵ ਜੀ ਨੂੰ ਸਤਿਗੁਰੂ ਮੰਨਣਾ ਹੈ। ਉਸ ਸਮੇਂ ਬਾਬਾ ਜੀ ਦੀ ਜੈ ਜੈ ਜੈਕਾਰ ਦੇ ਨਾਰਿਆਂ ਦੀ ਗੂੰਜ ਨੇ ਹਰਦੇਵ ਸਿੰਘ ਨੂੰ ਸਤਿਗੁਰੂ ਵਜੋਂ ਸਤਿਕਾਰਿਆ । ਸੰਤ ਨਿਰੰਕਾਰੀ ਮੰਡਲ ਦੇ ਪ੍ਰਧਾਨ ਡਾਕਟਰ ਦੇਸ ਰਾਜ ਨੇ ਸੰਗਤਾਂ ਦੀ ਅਗਵਾਈ ਕਰਦਿਆਂ ਬਾਬਾ ਹਰਦੇਵ ਸਿੰਘ ਜੀ ਨੂੰ ਤਿਲਕ ਕਰਨ ਦੀ ਰਸਮ ਅਦਾ ਕੀਤੀ ਨਿਰੰਕਾਰੀ ਰਾਜ ਮਾਤਾ ਕੁਲਵੰਤ ਕੌਰ ਜੀ ਨੇ ਬਾਬਾ ਜੀ ਦੇ ਮੱਥੇ ਤੇ ਕਲਗੀ ਲਗਾਉਣ ਉਪਰੰਤ ਚਰਨਾਂ ਵਿੱਚ ਨਮਸਕਾਰ ਕੀਤੀ ਅਤੇ ਸਤਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਆਪਣੇ ਮੁਖਾਰਬਿਨ ਤੋਂ ਸਾਡਾ ਮਾਰਗ ਦਰਸ਼ਨ ਕਰਨ ਇਸ ਉਪਰੰਤ ਬਾਬਾ ਹਰਦੇਵ ਸਿੰਘ ਜੀ ਨੇ ਸਤਿਗੁਰੂ ਰੂਪ ਵਿੱਚ ਪਹਿਲੀ ਵਾਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਸਾਧ ਸੰਗਤ ਜੀ ਧੰਨ ਨਿਰੰਕਾਰ !" ਦਾਸ ਕੋ ਆਪ ਸਭੀ ਜਾਣਤੇ ਹੈ ਕਿ ਦਾਸ ਕੇ ਪਾਸ ਐਸਾ ਕੋਈ ਗੁਣ ਨਹੀਂ ਜਿਸ ਕੇ ਬਲਬੂਤੇ ਪਰ ਦਾਸ ਇਸ ਮਹਾਨ ਜਿੰਮੇਵਾਰੀ ਕੋ ਨਿਭਾਨੇ ਮੇ ਸਫਲ ਹੋ ਸਕੇ। ਨਿੰਰਾਕਾਰ ਦਾਤਾਰ ਨੇ ਜਿਸ ਤਨ ਸੇ ਜੈਸਾ ਕਾਮ ਲੇਨਾ ਹੋਤਾ ਹੈ ਉਸੇ ਵੈਸੀ ਸ਼ਕਤੀ ਵੀ ਪ੍ਰਦਾਨ ਕਰ ਦੇਤਾ ਹੈ ," ਸਾਰੀ ਸੰਗਤ ਤੋਂ ਅਸ਼ੀਰਵਾਦ ਦੀ ਕਾਮਨਾ ਕਰਦਿਆਂ ਉਹਨਾਂ ਕਿਹਾ ਕਿ "ਆਪ ਰਹਿਮਤ ਕਰੇਗੇ ਤਬੀ ਦਾਸ ਆਨੇ ਵਾਲੇ ਸਮੇਂ ਮੇ ਨਿੰਰਾਕਾਰ ਕੀ ਇੱਛਾ ਅਨੁਸਾਰ ਆਪਕੀ ਸੇਵਾ ਕਰ ਪਾਏਗਾ ਸੰਸਾਰ ਨਫਰਤ ਔਰ ਵੈਰ ਕੀ ਆਗ ਮੇ ਜਲ ਰਹਾ ਹੈ ਦਾਤਾਰ ਬਖਸ਼ਿਸ਼ ਕਰੇ ! ਤਬੀ ਦਾਸ ਸਚਾਈ ਕੇ ਰਸਤੇ ਪਰ ਚਲਤੇ ਹੁਏ , ਅਮਨ ਏਕਤਾ ਕਾ ਪ੍ਰਚਾਰ ਕਰਤੇ ਹੋਏ ਇਸ ਭਿਆਨਕ ਆਗ ਕੋ ਠੰਡਾ ਕਰਨੇ ਮੇ ਸਫਲ ਹੋ ਪਾਏਗਾ।"ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਅਸੀਂ ਸਾਰੇ ਬਾਬਾ ਗੁਰਬਚਨ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇਕੱਠੇ ਹੋਏ ਹਾਂ ਉਹਨਾਂ ਦਾ ਪੂਰਾ ਜੀਵਨ ਇਨਸਾਨੀਅਤ ਦੀ ਸੇਵਾ ਵਿੱਚ ਬੀਤਿਆ ਉਹਨਾਂ ਦੀ ਹੱਤਿਆ ਨਹੀਂ ਹੋਈ ਬਲਕਿ ਜਿਨਾਂ ਪੀਰਾਂ ਪੈਗੰਬਰਾਂ ਨੇ ਕਿਹਾ ਹੈ ਕਿ ਤੇਰੇ ਭਾਣੇ ਸਰਬੱਤ ਦਾ ਭਲਾ ਉਹਨਾਂ ਦੇ ਵਿਚਾਰਾਂ ਦੀ ਹੱਤਿਆ ਹੋਈ ਹੈ , ਭਾਈ ਘਨ੍ਹਈਆ ਜੀ ਦੀ ਭਾਵਨਾ ਦੀ ਹੱਤਿਆ ਹੋਈ ਹੈ ਉਹਨਾਂ ਕਿਹਾ ਕਿ ਬਾਬਾ ਗੁਰਬਚਨ ਸਿੰਘ ਜੀ ਨਾਲ ਉਹਨਾਂ ਦਾ ਦੋਹਰਾ ਰਿਸ਼ਤਾ ਹੈ ਜਿੱਥੇ ਉਹ ਮੇਰੇ ਗੁਰੂ ਸਨ ਉੱਥੇ ਸੰਸਾਰਕ ਤੌਰ ਤੇ ਉਹ ਮੇਰੇ ਪਿਤਾ ਵੀ ਸਨ ਸਭ ਤੋਂ ਪਹਿਲਾਂ ਦਾਸ ਦੇ ਮਨ ਵਿੱਚ ਆਉਣਾ ਚਾਹੀਦਾ ਹੈ ਜੋ ਕੁਝ ਉਹਨਾਂ ਨਾਲ ਹੋਇਆ ਹੈ ਉਸ ਲਈ ਮੈਂ ਕੁਝ ਕਰਨਾ ਹੈ ਪਰ ਉਹਨਾਂ ਦੇ ਆਦੇਸ਼ ਸਨ, ਜੋ ਸਿਖਲਾਈ ਸੀ ਉਸ ਨੇ ਮੇਰੀ ਭਾਵਨਾ ਨੂੰ ਦਬਾ ਦਿੱਤਾ ਹੈ ਉਹਨਾਂ ਦੇ ਦਿਲ ਵਿੱਚ ਦੂਜਿਆਂ ਲਈ ਦਰਦ ਸੀ, ਮਾਫ ਕਰਨ ਦੀ ਭਾਵਨਾ ਪ੍ਰਬਲ ਸੀ ਜੇਕਰ ਕੋਈ ਇਹ ਸੋਚਦਾ ਹੈ ਕਿ ਖੂਨ ਦਾ ਬਦਲਾ ਜਰੂਰ ਲੈਣਾ ਹੈ ਤਾਂ ਦਾਸ ਇਹੋ ਕਹੇਗਾ ਕਿ "ਖੂਨ ਕਾ ਬਦਲਾ ਹਮ ਤਬ ਲੈ ਸਕੇਂਗੇ ਜਬ ਹਮ ਗੁਰਬਚਨ ਸਿੰਘ ਜੀ ਕਾ ਗਿਆਨ ਘਰ ਘਰ ਗਲੀ ਗਲੀ ਪਹੁੰਚਾ ਦੇਗੇ ਜੋ ਸੰਸਾਰ ਵੈਰ ਭਾਵਨਾ ਮੇਂ ਜਲ ਰਿਹਾ ਹੈ ਉਸ ਤਕ ਠੰਡਕ ਪਹੁੰਚਾਏਗੇ। ਬਾਬਾ ਜੀ ਨੇ ਕਿਹਾ , ਵੈਰ ,ਵਿਰੋਧ ਅਤੇ ਈਰਖਾ ਵਰਗੀਆਂ ਭਾਵਨਾਵਾਂ ਨੂੰ ਜੜ ਤੋਂ ਖਤਮ ਕਰਨਾ ਹੈ ਐਸੀ ਦ੍ਰਿਸ਼ਟੀ ਬਣਾਉਣੀ ਹੈ ਕਿ ਹਰ ਪਾਸੇ ਹਰੇਕ ਕਣ ਵਿੱਚ ਬ੍ਰਹਮ ਹੀ ਬ੍ਰਹਮ ਦਿਖਾਈ ਦੇਵੇ ਹਰੇਕ ਇਨਸਾਨ ਵਿੱਚ ਪਰਮਾਤਮਾ ਦਾ ਰੂਪ ਦਿਖਾਈ ਦੇਵੇ ਜਾਤ, ਪਾਤ ,ਧਰਮ ,ਸੰਸਕ੍ਰਿਤੀ ,ਖੇਤਰ, ਖਾਣ ਪਾਣ, ਰਹਿਣ ਸਹਿਣ ਦੇ ਭੇਦ ਭਾਵ ਮਿਟਾ ਦਈਏ ਇਸੇ ਤਰਾਂ ਮਿੱਤਰ ਅਤੇ ਦੁਸ਼ਮਣ ਨੂੰ ਇੱਕ ਨਜ਼ਰ ਨਾਲ ਵੇਖਦੇ ਹੋਏ ਜਗਿਆਸੂਆਂ ਨੂੰ ਬ੍ਰਹਮ ਗਿਆਨ ਪ੍ਰਦਾਨ ਕਰਵਾ ਕੇ ਲੋਕ ਸੁਖੀ ਅਤੇ ਜਨਮ ਮਰਨ ਦੇ ਚੱਕਰ ਤੋਂ ਮੁਕਤ ਕਰਨਾ ਹੈ। ਬ੍ਰਹਮ ਗਿਆਨੀ ਸੰਤਾਂ ਦੀ ਪ੍ਰਤੀਸੋਧ ਵੀ ਕਲਿਆਣਕਾਰੀ ਹੁੰਦਾ ਹੈ ਜਿਸ ਨਾਲ ਪ੍ਰੇਮ ਨਿਮਰਤਾ, ਦਇਆ ਅਤੇ ਸਦਭਾਵਨਾ ਜਨਮ ਲੈਂਦੀ ਹੈ ਗਿਆਨ ਰੂਪੀ ਪ੍ਰਕਾਸ਼ ਅਗਿਆਨਤਾ ਰੂਪੀ ਅਧਿਕਾਰ ਨੂੰ ਖਤਮ ਕਰਕੇ ਗਿਆਨ ਰੂਪੀ ਪ੍ਰਕਾਸ਼ ਵੱਲ ਲੈ ਜਾਂਦਾ ਹੈ ਅੱਜ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ 27 ਅਪ੍ਰੈਲ 1980 ਵਾਲੇ ਦਿਨ ਬਚਨ ਫਰਮਾਏ ਸਨ ਉਹਨਾਂ ਪ੍ਰਤੀ ਅਸੀਂ ਬਚਨਬੱਧ ਹਾਂ ।ਇਸੇ ਕਰਕੇ 24 ਅਪ੍ਰੈਲ ਦਾ ਦਿਹਾੜਾ ਮਾਨਵ ਏਕਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਇਸ ਦਿਨ ਪੂਰੇ ਨਿਰੰਕਾਰੀ ਜਗਤ ਵਿੱਚ ਵੱਖ ਵੱਖ ਥਾਵਾਂ ਤੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਉਹ ਖੂਨ ਇਕੱਤਰ ਕਰਕੇ ਭਾਰਤ ਸਰਕਾਰ ਦੀਆਂ ਰੈਡ ਕ੍ਰਾਸ ਸੋਸਾਇਟੀਆਂ ਨੂੰ ਦਿੱਤਾ ਜਾਂਦਾ ਹੈ ਤਾਂ ਜੋ ਕਿਸੇ ਲੋੜਵੰਦ ਦੀ ਜਾਨ ਨੂੰ ਬਚਾਇਆ ਜਾ ਸਕੇ । 24 ਅਪ੍ਰੈਲ 1980 ਵਾਲੇ ਦਿਨ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਜੀ ਰਹਿਨੁਮਾਈ ਹੇਠ ਪੂਰੇ ਨਿਰੰਕਾਰੀ ਜਗਤ ਵਿੱਚ ਮਾਨਵ ਏਕਤਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅਤੇ ਪੂਰੇ ਦੇਸ਼ ਵਿੱਚ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ।