ਸਮਾਣਾ : 23 ਮਾਰਚ 2024 HMB ਕਾਲਜ ਜਲੰਧਰ ਵਿਖੇ ਹੋਈਆਂ 2nd YSPA ਪੰਜਾਬ ਸਟੇਟ ਚੈਂਪੀਅਨਸ਼ਿਪ 2024-25 ਦੀਆਂ ਖੇਡਾਂ ਵਿੱਚ ਸੇਂਟ ਜੇਵਿਅਰਸ ਇੰਟਰਨੈਸ਼ਨਲ ਸਕੂਲ ਅਤਾਲਾਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਨਾਲ ਹੀ ਹਰ ਵਾਰ ਦੀ ਤਰ੍ਹਾਂ ਸਕੂਲ ਦੇ ਬੱਚਿਆਂ ਸੇਂਟ ਜੇਵਿਅਰਸ ਇੰਟਰਨੈਸ਼ਨਲ ਸਕੂਲ ਅਤਾਲਾਂ ਦੇ ਤਜਰਬੇਕਾਰ ਅਤੇ ਮਿਹਨਤੀ ਕੋਚ ਇੰਦਰ ਕੁਮਾਰ (ਪਟਿਆਲਾ) ਜੀ ਦੀ ਅਗਵਾਈ ਹੇਠ ਗਏ ਬੱਚਿਆਂ ਨੇ ਵੱਖ ਵੱਖ ਰਾਜਾਂ ਨੂੰ ਪਛਾੜਦੇ 10 ਗੋਲਡ ਮੈਡਲ ਅਤੇ 8 ਸਿਲਵਰ ਮੈਡਲ ਹਾਸਿਲ ਕਰਕੇ ਖੇਡ ਦੇ ਮੈਦਾਨ ਵਿੱਚ ਮੱਲਾਂ ਮਾਰੀਆਂ ਹਨ ਅਤੇ ਸਕੂਲ ਅਤੇ ਪੰਜਾਬ ਰਾਜ ਦਾ ਨਾਮ ਰੌਸ਼ਨ ਕੀਤਾ ਹੈ ਜੋ ਕਿ ਸਕੂਲ ਦੀ ਮਨੇਜਮੈਂਟ ਅਤੇ ਕੋਚ ਇੰਦਰ ਕੁਮਾਰ ਜੀ ਦੀ ਮਿਹਨਤ ਅਤੇ ਬੱਚਿਆਂ ਦੀ ਧੁੱਪ ਗਰਮੀ ਦੀ ਪ੍ਰਵਾਹ ਨਾ ਕਰਦੇ ਹੋਏ ਖੇਡਾਂ ਪ੍ਰਤੀ ਪੂਰੀ ਲਗਨ ਦਾ ਸਬੂਤ ਦਿੱਤਾ ਹੈ। ਇਸ ਸਬੰਧ ਵਿਚ ਮੀਡੀਆ ਨਾਲ ਗੱਲ ਕਰਦੇ ਹੋਏ ਸਕੂਲ ਦੇ ਸਤਿਕਾਰ ਯੋਗ ਮੁੱਖੀ ਅਰਨਵ ਸਰਕਾਰ ਜੀ ਨੇ ਦੱਸਿਆ ਕਿ ਇਹਨਾ ਖੇਡਾਂ ਵਿੱਚ ਹਰਜੋਤ ਸਿੰਘ ਪੁੱਤਰ ਪਰਮਜੀਤ ਸਿੰਘ (ਡਰੋਲੀ), ਟੇਰਿਸ਼ ਸ਼ਰਮਾ ਪੁੱਤਰ ਅਸ਼ਵਨੀ ਕੁਮਾਰ (ਬ੍ਰਹਮਨਮਾ ਜਰਾ), ਨਵਦੀਪ ਸਿੰਘ ਪੁੱਤਰ ਸਤਬੀਰ ਸਿੰਘ (ਤੰਬੁਵਾਲਾ), ਗੁਰਬਖਸ਼ ਸਿੰਘ ਪੁੱਤਰ ਸੁਰਜੀਤ ਸਿੰਘ (ਬਰਾਸ), ਖੁਸ਼ਪ੍ਰੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ (ਅਤਾਲਾ), ਅਕਸ਼ਦੀਪ ਸਿੰਘ ਪੁੱਤਰ ਗੁਰਸ਼ਰਨਪਾਲ ਸਿੰਘ (ਬੁਰੜ), ਅੰਸ਼ਪ੍ਰੀਤ ਸਿੰਘ ਪੁੱਤਰ ਹਰਕੰਵਲ ਸਿੰਘ (ਖੇੜੀ), ਸਹਿਲਪ੍ਰੀਤ ਸਿੰਘ ਪੁੱਤਰ ਹਰਵਿੰਦਰ ਸਿੰਘ (ਘੱਗਾ), ਰਣਜੋਤ ਸਿੰਘ ਪੁੱਤਰ ਅਮਰ ਸਿੰਘ (ਦੁਗਾਲ) ਨੇ ਗੋਲਡ ਮੈਡਲ ਹਾਸਿਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗੁਰਵੰਸ ਸਿੰਘ ਪੁੱਤਰ ਸਤਿੰਦਰਪਾਲ ਸਿੰਘ (ਬਰੜ), ਗੁਰਜੋਤ ਸਿੰਘ ਪੁੱਤਰ ਧਰਵਿੰਦਰ ਸਿੰਘ (ਅਤਾਲਾਂ) ਦਮਨਪ੍ਰੀਤ ਸਿੰਘ ਪੁੱਤਰ ਗੁਰਬਖਸ਼ ਸਿੰਘ (ਘੱਗਾ), ਖੁਸ਼ਪ੍ਰੀਤ ਸਿੰਘ ਪੁੱਤਰ ਲੱਖਵਿੰਦਰ ਸਿੰਘ (ਦੁਗਾਲ), ਸੁਖਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ (ਬਰਾਸ), ਨੂਰਦੀਪ ਸਿੰਘ ਪੁੱਤਰ ਨਾਇਬ ਸਿੰਘ (ਦਿੜ੍ਹਬਾ), ਦਿਲਬਰ ਸਿੰਘ ਪੁੱਤਰ ਗੁਰਮੀਤ ਸਿੰਘ (ਮੁੰਸ਼ੀਵਾਲਾ), ਗੁਰਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ (ਅਤਾਲਾਂ) ਨੇ ਵਾਲੀਬਾਲ ਖੇਡ ਵਿੱਚ ਜਿੱਤ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਸਕੂਲ ਪ੍ਰਬੰਧਕ ਅਰਨਬ ਸਰਕਾਰ, ਅਨਿੰਦਆ ਸਰਕਾਰ, ਬੰਦਨਾ ਸਰਕਾਰ ਅਤੇ ਤਨੁਸ਼ਰੀ ਸਰਕਾਰ ਅਤੇ ਸਾਰੇ ਸਕੂਲ ਸਟਾਫ ਨੇ ਬੱਚਿਆਂ ਦਾ ਸਕੂਲ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਬੱਚਿਆਂ ਨੂੰ ਇਸ ਸ਼ਾਨਦਾਰ ਜਿੱਤ ਲਈ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਹੋਰ ਵੀ ਮਿਹਨਤ ਕਰਨ ਅਤੇ ਤਰੱਕੀਆਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਇਹ ਵੀ ਦੱਸਿਆ ਕਿ ਸਕੂਲ ਵਿੱਚ ਖੇਡਾਂ ਦੇ ਨਾਲ ਨਾਲ ਬੱਚਿਆਂ ਦੀ ਸਿੱਖਿਆ ਭਵਿੱਖ ਵਿੱਚ ਸਰਕਾਰੀ ਅਤੇ ਗੈਰਸਰਕਾਰੀ ਸੰਸਥਾਵਾਂ ਵਿੱਚ ਉੱਚੇਰੀ ਸਿੱਖਿਆ ਅਤੇ ਰੋਜ਼ਗਾਰ ਹਾਸਿਲ ਕਰਨ ਵਿਚ ਮਦਦ ਮਿਲ ਸਕੇ ਅਤੇ ਬੱਚੇ ਭਵਿੱਖ ਵਿੱਚ ਵੱਖ ਵੱਖ ਖੇਤਰਾਂ ਵਿੱਚ ਬੁਲੰਦੀਆਂ ਨੂੰ ਛੂਹ ਸਕਣ।