ਸਮਾਣਾ : ਸਿਵਲ ਹਸਪਤਾਲ ਸਮਾਣਾ ਵਿਖੇ ਡਾ. ਜਿਤੇਨ ਡਾਹਰਾ ਮੈਡੀਕਲ ਅਫਸਰ ਦੀ ਅਗਵਾਈ ਹੇਠ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਜਿਸ ਵਿੱਚ ਡਾ.ਜਿਤੇਨ ਨੇ ਮਲੇਰੀਆ ਬੁਖਾਰ, ਡੇਂਗੂ ਬੁਖਾਰ ਦੇ ਸਬੰਧ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਇਹ ਮੱਛਰ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਇਹ ਮੱਛਰ ਰਾਤ ਅਤੇ ਤੜਕੇ ਵੇਲੇ ਹੀ ਕੱਟਦੇ ਹਨ।
ਜਿਸ ਨਾਲ ਮਲੇਰੀਆ ਬੁਖਾਰ ਹੋ ਸਕਦਾ ਹੈ। ਇਹਨਾ ਦੇ ਬਚਾਅ ਅਤੇ ਲੱਛਣਾ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ। ਇਸ ਮੋਕੇ ਡਾ ਅਨਮੋਲ ਨਾਗਪਾਲ, ਐਲ.ਐਚ.ਵੀ ਮੈਡਮ ਗੁਰਜੀਤ ਕੌਰ, ਹੈਲਥ ਵਰਕਰ ਹਰਵਿੰਦਰ ਸਿੰਘ, ਏ.ਐਨ.ਐਮ. ਸਲਮਾ ਰਾਣੀ ਅਤੇ ਆਦਰਸ਼ ਕਾਲਜ ਦੇ ਵਿਦਿਆਰਥੀ ਵੀ ਮੋਜੂਦ ਰਹੇ।