ਸਮਾਣਾ : ਐੱਸ ਆਰ ਐੱਸ ਵਿੱਦਿਆਪੀਠ ਸਮਾਣਾ ਦੇ ਚੇਅਰਮੈਨ ਸੀ ਏ ਅਮਿਤ ਸਿੰਗਲਾ ਨੂੰ ਰੋਟਰੀ ਕਲੱਬ ਦੇ ਡਿਸਟ੍ਰਿਕਟ ਗਵਰਨਰ ਬਣਨ 'ਤੇ ਦਿੱਲੀ ਦੇ ਹੋਟਲ ਲੇ ਮੈਰੀਡੀਅਨ ਵਿੱਚ ਰੋਟਰੀ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਇਲੈਕਟ ਸ੍ਰੀਮਤੀ ਸਟੈਫਨੀ ਉਰਚਿਕ ਅਤੇ ਗੈਸਟ ਆਫ ਆਨਰ ਰੋਟਰੀ ਇੰਟਰਨੈਸ਼ਨਲ ਡਾਇਰੈਕਟਰ ਟੀ ਐਨ ਸੁਬਰਾਮਣੀਅਨ ਵੱਲੋਂ "ਇੱਕ ਪ੍ਰੇਰਣਾਦਾਇਕ ਈਵੈਂਟ" ਦੌਰਾਨ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹਾ -3090 ਦੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਰੋਟਰੀ ਕਲੱਬ ਸ਼ਾਮਲ ਹਨ। ਇਹ ਸਮਾਣਾ ਲਈ ਬੜੇ ਮਾਣ ਵਾਲੀ ਗੱਲ ਹੈ।ਅਮਿਤ ਸਿੰਗਲਾ ਹਰ ਵੇਲੇ ਸੇਵਾ ਕਾਰਜਾਂ ਨੂੰ ਸਮਰਪਿਤ ਹਨ। ਉਹਨਾਂ ਨੇ ਆਪਣੇ ਜੀਵਨ ਵਿੱਚ ਸਮਾਜ ਭਲਾਈ ਦੇ ਅਨੇਕਾਂ ਕੰਮ ਕੀਤੇ ਅਤੇ ਬਹੁਤ ਉੱਚ ਕੋਟੀ ਦੀਆਂ ਪ੍ਰਾਪਤੀਆਂ ਹਾਸਲ ਕੀਤੀਆਂ।
ਪਟਿਆਲਾ, ਸਮਾਣਾ ਸ਼ਹਿਰ ਵਿੱਚ ਇੱਕ ਛੋਟੇ ਜਿਹੇ ਉੱਦਮ ਤੋਂ ਇੱਕ ਸਫਲ ਉਦਯੋਗਪਤੀ ਅਤੇ ਹੁਣ ਇੱਕ ਰੋਟਰੀ ਗਵਰਨਰ ਬਣਨ ਤੱਕ ਦਾ ਉਹਨਾਂ ਦਾ ਸਫਰ ਸਮਾਜ ਭਲਾਈ ਪ੍ਰਤੀ ਆਪਣੇ ਸਮਰਪਣ ਅਤੇ ਸਖਤ ਮਿਹਨਤ ਨੂੰ ਦਰਸਾਉਂਦਾ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਮਿਹਨਤ ਕੀਤੀ ਅਤੇ ਅਤੇ ਆਪਣੇ ਦੁਆਰਾ ਹਾਸਲ ਕੀਤੇ ਤਜਰਬਿਆਂ ਨਾਲ ਅਸਮਾਨ ਦੀਆਂ ਬੁਲੰਦੀਆਂ ਨੂੰ ਛੋਹਿਆ। ਅਮਿਤ ਦੀ ਸੇਵਾ ਨਿਰਸਵਾਰਥ ਸੇਵਾ ਦਾ ਇੱਕ ਪ੍ਰਤੱਖ ਪ੍ਰਮਾਣ ਹੈ ।ਇੱਕ ਪ੍ਰਸਿੱਧ ਸਮਾਜ ਸੇਵਕ ਹੋਣ ਦੇ ਨਾਤੇ ੳਹ ਹਮੇਸ਼ਾਂ ਆਪਣੇ ਭਾਈਚਾਰੇ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਸਭ ਤੋਂ ਮੋਹਰੀ ਰਹੇ ਹਨ।
ਅਗਰਵਾਲ ਗਊਸ਼ਾਲਾ ਦੇ ਖੇਤਰ ਵਿੱਚ ਉਹਨਾਂ ਦਾ ਸਮਰਪਣ ਸਾਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ। ਉਹ "ਦਾ ਬੈਸਟ ਰੋਟੇਰੀਅਨ" ਐਵਾਰਡ ਵੀ ਪ੍ਰਾਪਤ ਕਰ ਚੁੱਕੇ ਹਨ। ਰੋਟਰੀ ਕਲੱਬ ਗਲੋਬਲ ਸੰਸਥਾ ਹੈ ਤੇ ਇੰਟਰਨੈਸ਼ਨਲ ਪੱਧਰ 'ਤੇ ਸੇਵਾ ਦੇ ਵੱਡੇ ਵੱਡੇ ਕਾਰਜ ਕਰ ਰਹੀ ਹੈ। ਰੋਟਰੀ ਵੱਲੋਂ ਸਿਹਤ ਸਿੱਖਿਆ ਅਤੇ ਵਾਤਾਵਰਨ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਸੰਸਾਰ ਭਰ ਵਿੱਚ ਇਸ ਕਲੱਬ ਦੇ ਕਾਰਜਾਂ ਦੀ ਸ਼ਲਾਘਾ ਹੁੰਦੀ ਹੈ। ਰੋਟਰੀ ਕਲੱਬ ਦੇਡਿਸਟ੍ਰਿਕਟ ਗਵਰਨਰ ਚੁਣੇ ਜਾਣ ਤੇ ਸੀ ਏ ਅਮਿਤ ਸਿੰਗਲਾ ਨੇ ਕਿਹਾ ਕਿ ਜ਼ਿਲ੍ਹਾ- 3090 ਦੇ 103 ਕਲੱਬਾਂ ਨੇ ਉਹਨਾਂ 'ਤੇ ਜੋ ਵਿਸ਼ਵਾਸ ਜਤਾਇਆ ਹੈ ਉਹ ਉਸ ਤੇ ਖਰਾ ਉਤਰਨਗੇ ਅਤੇ ਰਮੇਸ਼ ਰੋਟਰੀ ਦੀ ਬੇਹਤਰੀ ਅਤੇ ਸਮਾਜ ਸੇਵਾ ਦੇ ਕਾਰਜ ਕਰਦੇ ਰਹਿਣਗੇ।