ਸਮਾਣਾ : ਐੱਸ ਆਰ ਐੱਸ ਵਿੱਦਿਆਪੀਠ ਸਮਾਣਾ ਹਮੇਸ਼ਾ ਹੀ ਵਿਦਿਆਰਥੀਆਂ ਦੀ ਭਲਾਈ ਲਈ ਅੱਗੇ ਰਿਹਾ ਹੈ। ਇਸ ਵਾਰ ਵਿਦਿਆਰਥੀਆਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ 25 ਅਪਰੈਲ 2024 ਨੂੰ ਐੱਸ ਆਰ ਐੱਸ ਵਿੱਦਿਆਪੀਠ ਸਮਾਣਾ ਵਿੱਚ ਵਿਦਿਆਰਥੀਆਂ ਨੂੰ ਕੁਝ ਨਵਾਂ ਸਿਖਾਉਣ ਲਈ ਘੋੜ ਸਵਾਰੀ ਦੀ ਡੈਮੋ ਕਲਾਸ ਲਗਵਾਈ ਗਈ। ਵਿਦਿਆਰਥੀ ਘੋੜ ਸਵਾਰੀ ਦੀ ਡੈਮੋ ਕਲਾਸ ਲਗਾਉਣ ਲਈ ਬਹੁਤ ਹੀ ਉਤਸੁਕ ਸਨ। ਇਸ ਡੈਮੋ ਕਲਾਸ ਵਿੱਚ ਵਿਦਿਆਰਥੀਆਂ ਨੂੰ ਘੋੜ ਸਵਾਰੀ ਕਰਨ ਲਈ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਇਸ ਬਾਰੇ ਜਾਣਕਾਰੀ ਦਿੱਤੀ ਗਈ ।ਵਿਦਿਆਰਥੀ ਘੋੜ ਸਵਾਰੀ ਕਰਕੇ ਬਹੁਤ ਖੁਸ਼ ਦਿਖਾਈ ਦੇ ਰਹੇ ਸਨ। ਇਸ ਮੌਕੇ 'ਤੇ ਸਕੂਲ ਪ੍ਰਿੰਸੀਪਲ ਮਿਸ ਮਿਲੀ ਬੋਸ, ਚੇਅਰਮੈਨ ਅਮਿਤ ਸਿੰਗਲਾ ਅਤੇ ਸੈਕਟਰੀ ਲਲਿਤ ਸਿੰਗਲਾ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਉਹਨਾਂ ਨੂੰ ਘੋੜ ਸਵਾਰੀ ਸਿੱਖਣ ਲਈ ਪ੍ਰੇਰਿਤ ਕੀਤਾ।