ਪਟਿਆਲਾ : ਕਾਲਜ ਆਫ ਐਜੂਕੇਸ਼ਨ, ਹਰਦਾਸਪੁਰ,ਪਟਿਆਲਾ ਦਾ ਬੀ.ਐਡ. (22-24) ਸਮੈਸਟਰ ਤੀਜਾ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਜਿਸ ਵਿਚ ਕਾਲਜ ਦੀਆਂ ਸਾਰੀਆਂ ਵਿਦਿਆਰਥਣਾਂ ਨੇ ਚੰਗੇ ਅੰਕ ਪ੍ਰਾਪਤ ਕੀਤੇ। ਇਸ ਪ੍ਰੀਖਿਆ ਦੇ ਵਿੱਚ ਵਿਦਿਆਰਥਣ ਪ੍ਰੀਆ ਨੇ ਪਹਿਲਾ ਸਥਾਨ (87%) , ਆਂਚਲ ਗਰਗ ਨੇ ਦੂਸਰਾ ਸਥਾਨ (86%) ਅਤੇ ਦੀਸ਼ਾ ਜਿੰਦਲ ਨੇ ਤੀਸਰਾ ਸਥਾਨ (85%) ਹਾਸਲ ਕੀਤਾ। ਕਾਲਜ ਦੇ ਐਮ.ਡੀ. ਸ਼੍ਰੀ ਰਾਕੇਸ਼ ਗੋਇਲ ਜੀ ਨੇ ਇਸ ਸਫਲਤਾ ਦਾ ਸਿਹਰਾ ਸਟਾਫ ਦੇ ਸਿਰ ਬੰਨਿਆ। ਉਹਨਾਂ ਨੇ ਇਹ ਵੀ ਦੱਸਿਆ ਕਿ ਸਟਾਫ ਨੇ ਭਿੰਨ-ਭਿੰਨ ਪ੍ਰਕਾਰ ਦੀਆਂ ਸਿੱਖਣ ਵਿਧੀਆ ਅਤੇ ਤਕਨੀਕਾਂ ਦੇ ਰਾਹੀ ਵਿਦਿਆਰਥਣਾਂ ਦੀ ਪੜਾਈ ਕਰਵਾਈ। ਅਤੇ ਕਾਲਜ ਵਿੱਚ ਵਿਦਿਆਰਥੀਆਂ ਦੇ ਬਹੁਮੁਖੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੇਂ-ਸਮੇਂ ਤੇ ਸੈਮੀਨਾਰ, ਐਕਸਟੈਂਸ਼ਨ ਲੈਕਚਰ ਅਤੇ ਹੋਰ ਗਤੀਵਿਧੀਆਂ ਕਰਵਾਈਆਂ ਜਾਂਦੀਆ ਹਨ। ਇਹ ਗਤੀਵਿਧੀਆਂ ਵਿਦਿਆਰਥੀਆਂ ਲਈ ਰੁਜਗਾਰ ਵਿੱਚ ਸਹਾਇਕ ਹਨ। ਇਸ ਮੋਕੇ ਤੇ ਸਮੂਹ ਸਟਾਫ ਮੈਂਬਰਾਂ ਨੇ ਵਿਦਿਆਰਥਣਾਂ ਦੀ ਇਸ ਕਾਮਯਾਬੀ ਲਈ ਖੁਸ਼ੀ ਜਾਹਿਰ ਕੀਤੀ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ।