ਖਨੌਰੀ : ਪੰਜਾਬ ਸਰਕਾਰ ਦੁਆਰਾ ਚਲਾਈ ਐਸ. ਪੀ. ਸੀ. ( ਸਟੂਡੈਂਟ ਪੁਲਿਸ ਕੈਡੇਟ ) ਸਕੀਮ ਤਹਿਤ ਐਸਐਸਪੀ ਸ਼੍ਰੀ ਸਰਤਾਜ ਸਿੰਘ ਚਹਿਲ (ਆਈਪੀਐਸ) ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਨਦਾਣਾ ਦੇ ਵਿਦਿਆਰਥੀਆਂ ਨੂੰ ਸਕੂਲ ਇੰਚਾਰਜ ਸ਼੍ਰੀ ਸੀਤਾ ਰਾਮ ਦੇ ਨਿਰਦੇਸ਼ ਅਨੁਸਾਰ ਸੰਗਰੂਰ ਪੁਲਿਸ ਲਾਈਨ ਵਿੱਖੇ ਵਿਜਿਟ ਕਰਵਾਇਆ ਗਿਆ। ਵਿਦਿਆਰਥੀਆਂ ਦੇ ਪਹੁੰਚਣ ਤੇ ਇੰਸਪੈਕਟਰ ਸ਼੍ਰੀ ਸਿਮਰਨਜੋਤ ਸਿੰਘ ਦੁਆਰਾ ਸਵਾਗਤ ਕੀਤਾ ਗਿਆ। ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸਾਈਬਰ ਸੈੱਲ ਵਿਖਾਇਆ ਗਿਆ ਜਿੱਥੇ ਸ਼੍ਰੀਮਤੀ ਹਰਜੀਤ ਕੌਰ ਐਸ.ਐਚ. ਓ. ਦੁਆਰਾ ਆਨਲਾਈਨ ਫਰਾਡ ਅਤੇ ਮਹਿਲਾ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਤੋਂ ਬਚਣ ਦੇ ਗੁਰ ਵੀ ਸਿਖਲਾਏ । ਇਸ ਪਿੱਛੋਂ ਵਿਦਿਆਰਥੀਆਂ ਨੂੰ ਹਵਲਦਾਰ ਜਗਜੀਤ ਸਿੰਘ ਦੁਆਰਾ ਕੰਟਰੋਲ ਰੂਮ ਅਤੇ ਸਾਂਝ ਕੇਂਦਰ ਦਾ ਦੌਰਾ ਕਰਵਾਇਆ ਗਿਆ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਦੁਆਰਾ ਬਣਾਈਆਂ ਗਈਆਂ ਐਪਾਂ (ਪੀ ਪੀ ਸਾਂਝ, ਨਾਓ ਯੂਅਰ ਪੁਲਿਸ ਅਤੇ ਸ਼ਕਤੀ) ਜੋ ਕਿ ਨਾਗਰਿਕਾਂ ਨੂੰ ਸਹੂਲਤ ਦੇਣ ਲਈ ਵਰਤੀਆਂ ਜਾਂਦੀਆਂ ਹਨ ਬਾਰੇ ਜਾਣਕਾਰੀ ਦਿੱਤੀ ਗਈ। ਅੰਤ ਵਿੱਚ ਡੀ.ਐਸ.ਪੀ. ਸ਼੍ਰੀ ਕਰਨੈਲ ਸਿੰਘ (ਪੀ ਪੀ ਐਸ) ਅਤੇ ਡੀ.ਐਸ.ਪੀ ਸ਼੍ਰੀ ਗੁਰਪ੍ਰੀਤ ਸਿੰਘ (ਪੀ ਪੀ ਐਸ) ਦੁਆਰਾ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵ ਅਤੇ ਨਸ਼ਾ ਨਾ ਕਰਨ ਲਈ ਸੌਂਹ ਵੀ ਚੁਕਾਈ। ਇਥੇ ਜਿਕਰਯੋਗ ਹੈ ਕਿ ਐਸ. ਐਸ.ਪੀ ਸ੍ਰੀ ਸਰਤਾਜ ਸਿੰਘ ਚਹਿਲ (ਆਈਪੀਐਸ) ਦੁਆਰਾ ਵਿਦਿਆਰਥੀਆਂ ਲਈ ਪੁਖਤਾ ਪ੍ਰਬੰਧ ਕਰਵਾਏ ਗਏ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਵੀ ਕਿਸਮ ਦੀ ਦਿਕੱਤਾਂ ਜਾ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੋਸ਼ਟਿਕ ਰਿਫਰੈਸ਼ਮੈਂਟ ਦਾ ਵੀ ਇੰਤਜ਼ਾਮ ਕੀਤਾ ਗਿਆ। ਇਸ ਮੌਕੇ ਐਸ.ਪੀ.ਸੀ. ਨੋਡਲ ਇੰਚਾਰਜ ਗੁਰਪ੍ਰੀਤ ਸਿੰਘ ਅਤੇ ਸ਼੍ਰੀਮਤੀ ਅਮਰਜੀਤ ਕੌਰ ਹਾਜ਼ਰ ਸਨ ।