ਭਵਾਨੀਗੜ੍ਹ : ਮਿਆਰੀ ਸਿੱਖਿਆ ਦੇ ਖੇਤਰ ਵਿਚ ਇਲਾਕੇ ਦੇ ਨਾਮਵਰ ਸਕੂਲ ਸਟੀਲਮੈਨਜ਼ ਪਬਲਿਕ ਸਕੂਲ ਚੰਨੋਂ ਦੇ ਗਣਿਤ ਦੀ ਅਧਿਆਪਕਾ ਮੀਨਾਕਸ਼ੀ ਚਾਵਲਾ ਨੂੰ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਆਫ ਪੰਜਾਬ (ਐਫ. ਏ. ਪੀ.) ਨੇ ਬੀਤੇ ਦਿਨ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਰਾਸ਼ਟਰੀ ਪੱਧਰ ਤੇ ਸਰਵੋਤਮ ਅਧਿਆਪਕ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿਚ ਬਲਾਕ ਭਵਾਨੀਗੜ੍ਹ ਜਿਲ੍ਹਾ ਸੰਗਰੂਰ ਦੇ ਸਟੀਲਮੈਨਜ ਸਕੂਲ ਦੀ ਅਧਿਆਪਕਾ ਮੀਨਾਕਸ਼ੀ ਚਾਲਵਾ ਨੂੰ ਬੈਸਟ ਟੀਚਰ ਦੇ ਇਨੈਵੇਟਿਵ ਟੀਚਿੰਗ ਕੈਟੇਗਰੀ ਵਿੱਚ ਬੈਸਟ ਟੀਚਰ ਦੀ ਟਰਾਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਅੰਜਲੀ ਗੌੜ ਨੇ ਦੱਸਿਆ ਕਿ ਇਸ ਸਮਾਗਮ ਵਿਚ ਦੇਸ਼ ਦੇ ਵੱਖ ਵੱਖ ਰਾਜਾਂ ਵਿਚੋਂ ਇਕ ਹਜਾਰ ਤੋਂ ਵੱਧ ਅਧਿਆਪਕਾਂ ਨੇ ਭਾਗ ਲਿਆ ਸੀ, ਜਿਸ ਵਿਚੋਂ 208 ਸਰਵੋਤਮ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਮੈਂਬਰ ਰਾਜ ਸਭਾ ਅਤੇ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਸਤਨਾਮ ਸਿੰਘ ਸੰਧੂ ਅਤੇ ਡਾ. ਕੁਲਵੰਤ ਸਿੰਘ ਧਾਲੀਵਾਲ ਵਿਸ਼ਵ ਕੈਂਸਰ ਕੇਅਰ ਦੇ ਅੰਬੈਸਡਰ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕਰਕੇ ਬੈਸਟ ਟੀਚਰ ਦੀ ਹੌਸਲਾ ਅਫਜਾਈ ਕੀਤੀ ਅਤੇ ਅੱਗੇ ਵੀ ਇਸੇ ਤਰ੍ਹਾਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਮੁਖੀ ਜਸਬੀਰ ਸਿੰਘ ਢੀਂਡਸਾ ਨੇ ਸਕੂਲ ਪ੍ਰਿੰਸੀਪਲ ਅੰਜਲੀ ਗੌੜ ਅਤੇ ਗਣਿਤ ਦੀ ਅਧਿਆਪਕਾ ਮੀਨਾਕਸ਼ੀ ਚਾਵਲਾ ਨੂੰ ਸਫਲਤਾ ਦੀ ਵਧਾਈ ਦਿੱਤੀ।