ਪਟਿਆਲਾ : ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪ੍ਰਨੀਤ ਕੋਰ ਨੂੰ ਘੇਰਦਿਆਂ ਕਿਹਾ ਕੇ ਦਿੱਲੀ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਅਸਤੀਫਾ ਮੰਗਣ ਤੋਂ ਪਹਿਲਾਂ ਖੁਦ ਆਪਣੀ ਪੀੜੀ ਹੇਠਾਂ ਸੋਟਾ ਫੇਰਨਾ ਚਾਹੀਦਾ ਹੈ। ਅਜੀਤਪਾਲ ਨੇ ਕਿਹਾ ਕੇ ਪਿਛਲੇ ਲੰਬੇ ਸਮੇਂ ਤੋਂ ਪ੍ਰਨੀਤ ਕੋਰ ਅਤੇ ਸਾਰਾ ਪ੍ਰਵਿਾਰ ਭਾਜਪਾ ਲਈ ਕੰਮ ਕਰਦੇ ਰਹੇ, ਪਰ ਫਿਰ ਵੀ ਸੱਤਾ ਵਿਚ ਬਣ ਰਹਿਣ ਲਈ ਸਾਂਸਦਸਿਪ ਤੋਂ ਅਸਤੀਫਾ ਨਹੀਂ ਦਿੱਤਾ ਸੀ। ਉਨਾ ਕਿਹਾ ਕੇ ਪਾਰਟੀ ਨੇ ਕੱਢ ਵੀ ਦਿੱਤਾ ਸੀ ਅਤੇ ਕਾਰਨ ਦੱਸੋ ਨੋਟਿਸ ਵੀ ਭੇਜ ਦਿੱਤਾ ਸੀ ਪਰ ਫਿਰ ਵੀ ਪਾਰਟੀ ਅਤੇ ਲੋਕਾਂ ਨੂੰ ਗੁ੍ਰੰਮਰਾਹ ਕਰਕੇ ਕਾਂਗਰਸ ਪਾਰਟੀ ਤੋਂ ਹੀ ਸਾਂਸਦ ਬਣੇ ਰਹੇ। ਅੱਜ ਇਥੇ ਪ੍ਰਨੀਤ ਕੌਰ ਨੇ ਪ੍ਰੈਸ ਕਾਨਫਰੰਸ ਦੋਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਅਸਤੀਫਾ ਮੰਗਿਆ ਸੀ, ਜਿਸ ਤੇ ਤੰਜ ਕਸਦਿਆਂ ਵਿਧਾਇਕ ਅਜੀਤਪਾਲ ਕੋਹਲੀ ਨੇ ਵੀ ਠੋਕਵਾਂ ਜਵਾਬ ਦਿੱਤਾ।
ਵਿਧਾਇਕ ਅਜੀਤਪਾਲ ਕੋਹਲੀ ਨੇ ਕਿਹਾ ਕੇ ਦਿੱਲੀ ਅਤੇ ਪੰਜਾਬ ਦੇ ਸਕੂਲ ਜਾ ਕੇ ਵੇਖੋ ਦੇਸ ਦੇ ਕਿਸੇ ਵੀ ਭਾਜਪਾ ਸਰਕਾਰ ਨੇ ਆਪਣੇ ਰਾਜ ਵਿਚ ਅਜਿਹੇ ਸਕੂਲ ਨਹੀਂ ਬਣਾਏ। ਉਨਾ ਕਿਹਾ ਕੇ ਪ੍ਰਨੀਤ ਕੌਰ ਜੀ ਤੁਸੀ ਖੁਦ ਆਪਣੇ ਹਲਕੇ ਅਤੇ ਆਪਣੇ ਸਹਿਰ ਪਟਿਆਲਾ ਦੇ ਸਕੂਲ ਆਫ ਅੇਮੀਨੇਸ ਵਿਚ ਜਾ ਕੇ ਦੌਰਾ ਕਰੋ ਅਤੇ ਵੇਖੋ ਕੇ ਨਿੱਜੀ ਸਕੂਲਾਂ ਤੋਂ ਵੱਧ ਸਹੂਲਤਾਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਲੋਕਾਂ ਦੇ ਕੰਮ ਕਰ ਰਹੀ ਹੈ, ਜੋ ਭਾਜਪਾ ਤੋਂ ਹਜਮ ਨਹੀਂ ਹੋ ਰਿਹਾ। ਉਨਾ ਕਿਹਾ ਕੇ ਇਨਾ ਹੀ ਨਹੀਂ ਜਦੋਂ ਕਾਂਗਰਸ ਦੇ ਮੇਅਰ ਨੇ ਭਾਜਪਾ ਦਾ ਪੱਲਾ ਫੜਿਆ ਸੀ ਤਾਂ ਤੁਸੀ ਉਨਾ ਦੀ ਕੁਰਸੀ ਬਚਾਉਣ ਲਈ ਅਦਾਲਤ ਤੱਕ ਗਏ ਸੀ ਅਤੇ ਕੌਂਸਲਰਾ ਨੂੰ ਕਈ ਦਿਨ ਆਪਣੇ ਮਹਿਲ ਵਿਚ ਹੀ ਬੰਦ ਕਰਕੇ ਰੱਖਿਆ ਸੀ। ਇਸ ਲਈ ਸੱਤਾ ਦਾ ਲਾਲਚ ਤੁਹਾਡੇ ਦਿਲ ‘ਚ ਹੋ ਸਕਦਾ ਹੈ, ਆਮ ਆਦਮੀ ਪਾਰਟੀ ਕਿਸੇ ਤਰਾਂ ਦੇ ਲਾਲਚ ‘ਚ ਨਹੀਂ ਆਉਦੀਂ।
ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਨੇ ਕਿਹਾ ਕਿ ਅੱਜ ਭਾਰਤ ਵਿੱਚ ਲੋਕਤੰਤਰ ਲਈ ਸਭ ਤੋਂ ਵੱਡਾ ਖਤਰਾ ਭਾਜਪਾ ਹੈ। ਲੋਕਾਂ ਵੱਲੋਂ ਚੁਣੀ ਸਰਕਾਰ ਨੂੰ ਡੇਗਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ, ਦਿੱਲੀ ਅਤੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਕੁਰਬਾਨੀਆਂ ਤੋਂ ਬਾਅਦ ਇਹ ਆਜ਼ਾਦੀ ਹਾਸਲ ਕੀਤੀ ਅਤੇ ਅਸੀਂ ਲੋਕਤੰਤਰੀ ਦੇਸ਼ ਬਣੇ। ਡਾ ਬੀ ਆਰ ਅੰਬੇਡਕਰ ਨੇ ਇਹ ਯਕੀਨੀ ਬਣਾਉਣ ਲਈ ਇੱਕ ਸੰਵਿਧਾਨ ਲਿਖਿਆ ਕਿ ਹਰ ਕਿਸੇ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ। ਸਰਕਾਰ ਦੇ ਕੰਮਕਾਜ ਅਤੇ ਇਸ ਦੀਆਂ ਸ਼ਕਤੀਆਂ ਨੂੰ ਸਪਸ਼ਟ ਰੂਪ ਵਿੱਚ ਦਰਸਾਇਆ ਗਿਆ ਹੈ। ਸਾਡੇ ਦੇਸ਼ ਦੇ ਲੋਕ ਆਪਣੀਆਂ ਸਰਕਾਰਾਂ ਚੁਣਦੇ ਹਨ। ਚੁਣੇ ਹੋਏ ਵਿਧਾਇਕਾਂ ਨੂੰ ਆਪਣੇ ਮੁੱਖ ਮੰਤਰੀ ਦੀ ਚੋਣ ਦਾ ਅਧਿਕਾਰ ਹੈ। ਮੁੱਖ ਮੰਤਰੀ ਆਪਣੀ ਮੰਤਰੀ ਮੰਡਲ ਦੀ ਚੋਣ ਕਰਦੇ ਹਨ ਅਤੇ ਇੱਕ ਸਰਕਾਰ ਅਤੇ ਲੋਕਾਂ ਦੁਆਰਾ ਚੁਣਿਆ ਗਿਆ ਮੁੱਖ ਮੰਤਰੀ ਲੋਕਾਂ ਦੀ ਸੇਵਾ ਕਰਦਾ ਹੈ। ਪਰ, ਬਦਕਿਸਮਤੀ ਨਾਲ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਭਾਰਤ ਵਿੱਚ ਗੈਰ-ਭਾਜਪਾ ਚੁਣੀਆਂ ਗਈਆਂ ਸਰਕਾਰਾਂ ਨੂੰ ਲਗਾਤਾਰ ਤੰਗ ਕਰ ਰਹੀ ਹੈ।ਇਸ ਮੋਕੇ ਸੁਸੀਲ ਮਿੱਡਾ, ਸਿਮਰਨ ਮਿੱਡਾ, ਗੁਰਜੀਤ ਸਿੰਘ ਕੋਹਲੀ, ਪੁਨੀਤ ਬੁਧੀ ਰਾਜਾ, ਗੁਰਮੁੱਖ ਸਿੰੰਘ ਸਮੇਤ ਹੋਰ ਅੁਹਦੇਦਾਰ ਵੀ ਮੌਜੂਦ ਸਨ।