ਪਟਿਆਲਾ : ਸਵੀਪ ਪਟਿਆਲਾ ਵੱਲੋਂ ਪਟਿਆਲਾ ਸ਼ਹਿਰ ਵਿੱਚ ਵੱਖ-ਵੱਖ ਥਾਂਵਾਂ ਤੇ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਪਹਿਲਾ ਪ੍ਰੋਗਰਾਮ ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਕਰਵਾਇਆ ਗਿਆ ਜਿਥੇ ਸਵੀਪ ਨੋਡਲ ਅਫ਼ਸਰ ਡਾ. ਸਵਿੰਦਰ ਰੇਖੀ ਨੇ ਸ਼ਹਿਰ ਦੇ ਸੀਨੀਅਰ ਸਿਟੀਜ਼ਨ ਨੂੰ ਆਉਣ ਵਾਲੀਆਂ ਲੋਕ ਸਭਾ ਵੋਟਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ ਅਤੇ ਹਾਜ਼ਰੀਨ ਮੈਂਬਰ ਸਾਹਿਬਾਨ ਨੂੰ ਲੋਕ ਸਭਾ ਚੋਣਾ ਵਿੱਚ ਭਾਗ ਲੈਣ ਲਈ ਵੋਟ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ 4 ਮਈ 2024, ਇਲੈੱਕਸ਼ਨ ਦੀਆਂ ਐਪਸ ਵੋਟਰ ਹੈਲਪਲਾਈਨ, ਸ਼ਕਸਨ ਐਪ, ਸੀ ਵਿਜਨ ਅਤੇ ਉਮੀਦਵਾਰ ਨੂੰ ਜਾਣੂ ਬਾਰੇ ਦੱਸਿਆ। ਵੋਟਰ ਰਜਿਸਟ੍ਰੇਸ਼ਨ ਦੀ ਆਨਲਾਈਨ ਅਤੇ ਆਫ਼ ਲਾਈਨ ਵਿਧੀ ਅਤੇ ਇਸ ਤੇ ਉਪਲਬਧ ਫਾਰਮਾਂ ਦਾ ਵਿਸਤਾਰ ਵਿੱਚ ਉੱਲੇਖ ਕੀਤਾ। ਡਾ. ਰੇਖੀ ਵੱਲੋਂ ਹਾਜ਼ਰ ਮੈਂਬਰ ਸਾਹਿਬਾਨ ਦੇ ਵੋਟਰ ਰਜਿਸਟ੍ਰੇਸ਼ਨ ਸਬੰਧੀ ਪ੍ਰਸ਼ਨਾਂ ਦੇ ਉੱਤਰ ਵੀ ਦਿੱਤੇ। ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ਼ ਗੁਰਦੀਪ ਸਿੰਘ ਵਾਲੀਆ ਨੇ ਵੀ ਪੈਨਸ਼ਨਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਕਿਹਾ।
ਇਸ ਸਮੇਂ ਸੰਸਥਾ ਦੇ ਕਨਵੀਨਰ ਸ. ਜਗਜੀਤ ਸਿੰਘ ਦੁਆ, ਜਰਨਲ ਸਕੱਤਰ ਬਲਵੀਰ ਸਿੰਘ ਟਿਵਾਣਾ, ਰਿ. ਪ੍ਰਿੰਸੀਪਲ ਸ. ਸਰਵਜੀਤ ਸਿੰਘ ਗਿੱਲ ਅਤੇ ਸ. ਅਜੀਤ ਸਿੰਘ ਸੈਣੀ ਸਮੇਤ ਲਗਭਗ 250 ਪੈਨਸ਼ਨਰਜ਼ ਮੌਜੂਦ ਸਨ। ਸਵੀਪ ਟੀਮ ਵੱਲੋਂ ਦੂਜਾ ਪ੍ਰੋਗਰਾਮ ਨਵੇਂ ਬੱਸ ਸਟੈਂਡ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ ਜਿਥੇ ਵੋਟਰ ਜਾਗਰੂਕਤਾ ਲਈ ਇੱਕ ਨੁੱਕੜ-ਨਾਟਕ ਪੇਸ਼ ਕੀਤਾ ਗਿਆ। ਬੱਸ ਸਟੈਂਡ ਦੇ ਪਬਲਿਕ ਐਡਰੈੱਸ ਸਿਸਟਮ ਰਾਹੀ ਚਲਾਈਆਂ ਗਿਆ ਅਤੇ ਮੌਕੇ ਦੇ ਵੋਟਰ ਰਜਿਸਟ੍ਰੇਸ਼ਨ ਦੀ ਆਨ ਲਾਈਨ ਵਿਧੀ ਰਾਹੀ ਕੀਤੀ ਗਈ। ਇਸ ਮੌਕੇ ਤੇ ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਸ੍ਰੀ ਮੋਹਿਤ ਕੌਸ਼ਲ, ਬਰਿੰਦਰ ਸਿੰਘ ਅਤੇ ਅਵਤਾਰ ਸਿੰਘ ਵੀ ਮੌਜੂਦ ਰਹੇ।