ਪਟਿਆਲਾ : ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਡਾ ਬਲਬੀਰ ਸਿੰਘ ਦੇ ਹੱਕ ਚ ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦਰਜਨਾਂ ਚੋਣ ਮੀਟਿੰਗਾਂ ਕੀਤੀਆਂ। ਇਸ ਮੌਕੇ ਉਨ੍ਹਾਂ ਨਾਲ ਡਾ ਬਲਵੀਰ ਸਿੰਘ ਖੁੱਦ ਤੇ ਪਟਿਆਲ਼ਾ ਸ਼ਹਿਰੀ ਦੇ ਵੱਡੀ ਗਿਣਤੀ ਚ ਅਹੁਦੇਦਾਰ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਨਾ ਚੋਣ ਮੀਟਿੰਗਾਂ ਦੌਰਾਨ ਡੋਗਰਾ ਮੁਹੱਲਾ, ਕੇਸਰ ਬਾਗ, ਸੱਤਿਆ ਇਨਕਲੇਵ, ਵਿਕਾਸ ਕਾਲੋਨੀ, ਕ੍ਰਿਸ਼ਨਾ ਕਾਲੋਨੀ, ਘਾਸ ਮੰਡੀ ਨੇੜੇ ਡਵੀਜ਼ਨ ਨੰ 2, ਪੁਰੀ ਮਾਰਕਿਟ, ਗੁੜ ਮੰਡੀ, ਕੁਲਰ ਕਾਲੋਨੀ, ਦਾਰੂ ਕੁਟੀਆਂ, ਗਰੀਨ ਵਿਊ ਕਾਲੋਨੀ, ਜੱਟਾ ਵਾਲਾ ਚੌਤਰਾਂ, ਰਘਬੀਰ ਨਗਰ, ਲਾਹੌਰੀ ਗੇਟ ਚ ਚੋਣ ਮੀਟਿੰਗਾਂ ਮੌਕੇ ਸੈਕੜੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਲੋਕਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਨੂੰ ਚੰਗੀ ਲੀਡ ਨਾਲ ਜਿਤਾਉਣਗੇ।
ਇਸ ਮੌਕੇ ਵੱਖ ਵੱਖ ਮੰਚਾਂ ਤੋਂ ਬੋਲਦਿਆਂ ਕੈਬਿਨਟ ਮੰਤਰੀ ਡਾ ਬਲਬੀਰ ਨੇ ਸੰਬੋਧਨ ਕਰਦਿਆ ਕਿਹਾ ਕਿ ਲੋਕ ਪੱਖੀ ਨੀਤੀਆਂ ਨਾਲ ਹੀ ਮਾਨ ਸਰਕਾਰ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ। ਜਿਸ ਦਾ ਨਤੀਜਾਂ ਸੈਕੜੇਂ ਲੋਕ ਆਮ ਆਦਮੀ ਪਾਰਟੀ ਨੂੰ 13^0 ਵਾਲੀ ਭਗਵੰਤ ਸਿੰਘ ਮਾਨ ਵਾਲੇ ਅਖਾਨ ਨੂੰ ਜਰੂਰ ਸਿਰੇ ਚੜਾਉਣਗੇ। ਉਧਰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰਾਂ ਨੂੰ ਸ਼ਹਿਰਾਂ ਵਿੱਚ ਤਾਂ ਕਿ ਪਿੰਡਾਂ ਦੀ ਫਿਰਨੀ ਵਿੱਚ ਵੀ ਆਣ ਨਹੀ ਦਿੱਤਾ ਜਾ ਰਿਹਾ। ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਮੋਦੀ ਸਰਕਾਰ ਦਾ ਤਖਤਾ ਪਲਟ ਕਰਨ ਵਿੱਚ ਅਹਿਮ ਰੋਲ ਅਦਾ ਕਰਨਗੀਆਂ।
ਵਿਧਾਇਕ ਕੋਹਲੀ ਨੇ ਕਿਹਾ ਕਿ ਦੂਜੀਆਂ ਕੁਝ ਪਾਰਟੀਆਂ ਦੇ ਉਮੀਦਵਾਰ ਪੈਰਾਸ਼ੂਟ ਰਾਹੀ ਆ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ। ਉਨਾਂ ਕਿਹਾ ਕਿ ਪੁਰਾਣੇ ਤੇ ਟਕਸਾਲੀ ਆਗੂਆਂ ਨੂੰ ਪਛਾੜ ਕੇ ਪੈਰਾਸ਼ੂਟ ਰਾਹੀ ਕੀਤੀ ਐਂਟਰੀ ਹੀ ਗਲੇ ਦੀ ਹੱਡੀ ਬਣ ਕੇ ਰੜਕੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਲੋਕਪ੍ਰਿਅਤਾ ਅਤੇ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਨੇਕ ਸੋਚ ਸਦਕਾ ਆਮ ਆਦਮੀ ਪਾਰਟੀ 10 ਸਾਲ ਵਿੱਚ ਹੀ ਨੈਸ਼ਨਲ ਪਾਰਟੀ ਬਣ ਗਈ। ਹੁਣ ਲੋਕਾਂ ਨੂੰ ਜੇਕਰ ਲੋਕਤੰਤਰ ਦਾ ਘਾਣ ਕਰਨ ਵਾਲੀ ਮੋਦੀ ਸਰਕਾਰ ਤੋਂ ਪਿੱਛਾ ਛਡਾਉਣਾ ਹੈ ਤਾਂ ਝਾੜੂ ਦਾ ਬਟਨ ਦਬਾਉਣਾ ਹੋਵੇਗਾ। ਜਿਸ ਨਾਲ ਦੇਸ਼ ਵਿੱਚ ਇੱਕ ਵੱਡਾ ਬਦਲਾਅ ਆਵੇਗਾ। ਅਜੀਤਪਾਲ ਕੋਹਲੀ ਨੇ ਕਿਹਾ ਆਪ ਸਰਕਾਰ ਮੁੱਦਿਆਂ ਤੇ ਕੰਮ ਕਰਦੀ ਹੈ। ਮਾਨ ਸਰਕਾਰ ਵੱਲੋਂ ਮੁਫਤ ਬਿਜਲੀ, ਘਰ ਘਰ ਰਾਸ਼ਨ, ਟੇਲਾ ਤੱਕ ਨਹਿਰੀ ਪਾਣੀ, ਬਿਨਾਂ ਸਿਫਾਰਸ਼ ਸਰਕਾਰੀ ਨੌਕਰੀ, ਖਿਡਾਰੀਆਂ ਨੂੰ ਕੈਸ਼ ਇਨਾਮ, ਮੁੱਹਲਾਂ ਕਲੀਨਿਕ ਅਤੇ ਹੋਰ ਲੋਕ ਪੱਖੀ ਸਹੂਲਤਾਂ ਲੋਕਾਂ ਦੀ ਜੁਬਾਨੇ ਚੜ ਕੇ ਤਾਰੀਫ ਦਾ ਪਾਤਰ ਬਣਦੀਆਂ ਹਨ।