ਮੁੰਬਈ : 2024 ਟੀ-20 ਵਿਸ਼ਵ ਕੱਪ ਅਮਰੀਕਾ ਅਤੇ ਵੈਸਟਇੰਡੀਜ਼ ਵਿੱਚ 2 ਤੋਂ 29 ਜੂਨ ਤੱਕ ਖੇਡਿਆ ਜਾਵੇਗਾ। ਟੀਮ ਇੰਡੀਆ 5 ਜੂਨ ਨੂੰ ਆਇਰਲੈਂਡ ਦੇ ਖਿਆਫ਼ ਮੈਚ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਬੀਸੀਸੀਆਈ ਸਕੱਤਰ ਜੈ ਸ਼ਾਹ ਅਤੇ ਮੁੱਖ ਚੋਣਕਾਰ ਅਜੀਤ ਅਗਰਕਰ ਟੀ 20 ਵਿਸ਼ਵ ਕੱਪ 2024 ਦੀ ਚੋਣ ਲਈਅਹਿਮਦਾਬਾਦ ਪਹੁੰਚ ਗਏ ਹਨ। ਸੂਤਰਾਂ ਮੁਤਾਬਕ ਚੋਣ ਲਈ ਮੀਟਿੰਗ ਸ਼ੁਰੂ ਹੋ ਗਈ ਹੈ। ਟੂਰਨਾਮੈਂਟ ਲਈ ਟੀਮ ਇੰਡੀਆ ਦਾ ਐਲਾਨ ਅੱਜ ਹੋ ਸਕਦਾ ਹੈ। ਆਈਸੀਸੀ ਵੱਲੋਂ ਵਿਸ਼ਵ ਕੱਪ ਲਈ ਟੀਮ ਦੇ ਐਲਾਨ ਦੀ ਆਖਰੀ ਮਿਤੀ ਵੀ1 ਮਈ ਹੈ। ਇੰਡੀਆ ਆਪਣਾ ਪਹਿਲਾ ਮੈਚ 5 ਜੂਨ ਨੂੰ ਆਇਰਲੈਂਡ ਖਿਆਫ਼ ਖੇਡੇਗੀ। ਟੀਮ ਦਾ ਦੂਜਾ ਮੈਚ 9 ਜੂਨ ਨੂੰ ਪਾਕਿਸਤਾਨ ਨਾਲ ਤੀਜਾ ਮੈਚ 12 ਜੂਨ ਨੂੰ ਅਮਰੀਕਾ ਨਾਲ ਅਤੇ ਚੌਥਾ ਮੈਚ 15 ਜੂਨ ਨੂੰ ਕੈਨੇਡਾ ਨਾਲ ਹੋਵੇਗਾ। ਇਸ ਵਾਰ ਟੀ20 ਵਿਸ਼ਵ ਕੱਪ ਦਾ 9 ਵਾਂ ਸੈਸ਼ਨ ਖੇਡੀਆ ਜਾਵੇਗਾ। ਇੰਗਲੈਂਡ ਡਿਫੈਂਡਿਗ ਚੈਂਪੀਅਨ ਹੈ, ਟੀਮ ਨੇ 2022 ’ਚ ਪਾਕਿਸਤਾਨ ਨੂੰ ਹਰਾ ਕੇ ਦੂਜੀ ਵਾਰ ਖਿਤਾਬ ਜਿੱਤੀਆਂ ਸੀ। ਇਸ ਤੋਂ ਪਹਿਲਾਂ 2010 ਵਿੱਚ ਟੀਮ ਨੇ ਆਸਟ੍ਰੇਲੀਆ ਨੂੰ ਹਰਾ ਕੇ ਪਹਿਲੀ ਵਾਰ ਟਰਾਫੀ ਜਿੱਤੀ ਸੀ। ਵੈਸਟਇੰਡੀਜ਼ ਨੇ ਵੀ 2012 ਅਤੇ 2016 ਵਿੱਚ ਦੋ ਵਾਰ ਖਿਤਾਬ ਜਿੱਤਿਆ ਹੈ। ਭਾਰਤ, ਪਾਕਿਸਤਾਨ, ਆਸਟ੍ਰੇਲੀਆ, ਅਤੇ ਸ਼੍ਰੀਲੰਕਾ ਨੇ ਇੱਕ ਇੱਕ ਵਾਰ ਜੇਤੂ ਟਰਾਫੀ ’ਤੇ ਕਬਜ਼ਾ ਕੀਤਾ ਹੈ।