ਸੰਦੌੜ : ਧਰਮ ਪ੍ਰਚਾਰ ਕਮੇਟੀ ਸ਼ੇਰਗੜ੍ਹ ਚੀਮਾ ਵੱਲੋ ਸਲਾਨਾ ਗੁਰਬਾਣੀ ਕੰਠ, ਲੰਮੇ ਕੇਸ ਅਤੇ ਦਸਤਾਰ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ 125 ਦੇ ਕਰੀਬ ਬੱਚਿਆ ਨੇ ਭਾਗ ਲਿਆ। ਜੇਤੂ ਬੱਚਿਆਂ ਨੂੰ ਮੈਡਲ, ਟਰਾਫੀਆਂ ਅਤੇ ਨਗਦ ਇਨਾਮ ਦੇ ਸਨਮਾਨਿਤ ਕੀਤਾ।
ਕੈਪਟਨ ਹਰਜਿੰਦਰ ਸਿੰਘ ਅਤੇ ਮੁਕੰਦ ਸਿੰਘ ਚੀਮਾਂ ਨੇ ਬੱਚਿਆ ਨੂੰ ਸੰਬੋਧਨ ਕਰਦਿਆ ਕਿਹਾ ਅਜੋਕੇ ਸਮੇਂ ਵਿਚ ਬੱਚਿਆ ਨੂੰ ਆਪਣੇ ਵਿਰਸੇ ਬਾਣੀ ਤੇ ਬਾਣੇ ਦੇ ਧਾਰਨੀ ਬਨਣ ਦੀ ਲੋੜ ਹੈ। ਦਸਤਾਰ ਦੀ ਮਹੱਤਤਾ ਬਾਰੇ ਬੋਲਦਿਆਂ ਕਿਹਾ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਪੱਗ ਦੀ ਦਾਤ ਦਿੱਤੀ ਜੋ ਸਿੱਖਾਂ ਦੀ ਵੱਖਰੀ ਪਹਿਚਾਣ ਦੀ ਪ੍ਰਤੀਕ ਹੈ।ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਪ੍ਰਧਾਨ ਭਾਈ ਖੁਰਦ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਹਾਜਰ ਹੋਏ। ਜੱਜ ਸਾਹਿਬਾਨ ਦੀ ਸੇਵਾ ਭਾਈ ਅਮਰਜੀਤ ਸਿੰਘ ਲੋਹਟਬੱਦੀ, ਸੁਖਚੈਨ ਸਿੰਘ ਭੈਣੀ ਨੇ ਹਾਜਰੀ ਲਵਾਈ। ਇਸ ਮੌਕੇ ਭਾਈ ਸੁਰਜੀਤ ਸਿੰਘ ਚੀਮਾ, ਸੂਬੇਦਾਰ ਧਰਮਿੰਦਰ ਸਿੰਘ ,ਅਜਮੇਰ ਸਿੰਘ ,ਜਸਵੀਰ ਸਿੰਘ, ਸ਼ੀਰਾ,ਹਰਵਿੰਦਰ ਸਿੰਘ ਚੀਮਾ, ਸਰਵਨ ਸਿੰਘ ਕਨੇਡਾ, ਗੱਜਣ ਸਿੰਘ ਪੰਧੇਰ, ਮਨਜੀਤ ਸਿੰਘ ਰਾਹੀ, ਲਛਮਣ ਸਿੰਘ, ਕੁਲਦੀਪ ਸਿੰਘ ਦੁਬਈ ਵਾਲੇ, ਗਿਆਨੀ ਕਰਤਾਰ ਸਿੰਘ, ਬਲਵਿੰਦਰ ਸਿੰਘ ਬਾਰੀਆ, ਡਰਾਈਵਰ ਬਲਵੀਰ ਸਿੰਘ, ਜਗਰੂਪ ਸਿੰਘ ਭੋਲੀ, ਗੁਰੂ ਘਰ ਦੇ ਗ੍ਰੰਥੀ ਭਾਈ ਸਤਨਾਮ ਸਿੰਘ ਨੇ ਹਾਜਰੀ ਭਰੀ।