ਸਮਾਣਾ : ਜੰਗਲਾਤ ਮਹਿਕਮੇ ਵਿੱਚ ਸਮੂਹ ਦੀ ਫੋਰਥ ਕਲਾਸ ਗੋਰਮਿੰਟ ਇੰਮਲਾਈ ਯੂਨੀਅਨ ਵੱਲੋਂ ਮਜਦੂਰ ਦਿਵਸ ਨੂੰ ਸਮਰਪਿਤ ਲਾਲ ਝੰਡੇ ਨੂੰ ਸਲਾਮੀ ਦੇ ਰੂਪ ਵਿੱਚ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਜਗਤਾਰ ਲਾਲ ਪ੍ਰਧਾਨ ਵੱਲੋਂ ਕੀਤੀ ਗਈ। ਜਿਸ ਵਿੱਚ ਵਿਸੇਸ਼ ਤੋਰ ਤੇ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੋੜਮਾਜਰਾ ਨੇ ਨਾਲ ਸੁਰਜੀਤ ਸਿੰਘ ਫੌਜੀ ਵਿਸੇਸ਼ ਤੋਰ ਤੇ ਸ਼ਿਰਕਤ ਕੀਤੀ ਅਤੇ ਲਾਲ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਸਲਾਮੀ ਦਿੱਤੀ। ਜਿਸ ਵਿੱਚ ਅਸ਼ੋਕ ਕੁਮਾਰ, ਦਰਸ਼ਨ ਸਿੰਘ ਘੱਗਾ, ਗੁਰਮੇਲ ਸਿੰਘ ਬੰਮਣਾ, ਪਾਲਾ ਸਿੰਘ ਪ੍ਰਧਾਨ, ਸ਼ਬਦਲ ਸਿੰਘ, ਮੰਗਤ ਸਿੰਘ, ਪ੍ਰਦੀਪ ਕੁਮਾਰ, ਪ੍ਰਵੀਨ ਕੁਮਾਰ, ਬਸੰਤ ਕੁਮਾਰ, ਦੇਸ ਰਾਜ, ਹਰਜੀਵਨ ਸਿੰਘ, ਭੁਪਿੰਦਰ ਘੱਗਾ, ਵੀਰਪਾਲ ਸਿੰਘ, ਜਸਵਿੰਦਰ ਸਿੰਘ, ਪਾਲੀ ਕੌਰ, ਅਮਰਜੀਤ ਕੌਰ, ਇੰਦਰਜੀਤ ਕੌਰ ਅਤੇ ਸਮੂਹ ਵਿਭਾਗਾ ਦੇ ਮੁਲਾਜਮ ਅਤੇ ਮਜਦੂਰਾ ਨਾਲ ਰੱਲ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਲਾਮੀ ਦਿੱਤੀ ਅਤੇ ਪੰਜਾਬ ਸਰਕਾਰ ਨੂੰ ਕੈਬਨਿਟ ਮੰਤਰੀ ਰਾਹੀਂ ਅਪੀਲ ਕੀਤੀ ਕੀ ਮੁਲਾਜਮਾ ਦੀਆਂ ਰਹਿੰਦੀਆਂ ਮੰਗਾ ਜਿਨਾ ਵਿੱਚ 2004 ਤੋਂ ਬਾਅਦ ਬੰਦ ਕੀਤੀ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ, ਕੱਚੇ ਮੁਲਾਜਮਾ ਨੂੰ ਪੱਕਾ ਕਰਨਾ, ਏਰੀਅਰ ਦੇ ਬਕਾਏ, ਡੀ.ਏ ਦੀਆਂ ਕਿਸ਼ਤਾ ਅਤੇ ਚੋਥਾ ਦਰਜਾ ਮੁਲਾਜਮਾ ਦੀ ਭਰਤੀ ਨੂੰ ਚਾਲੂ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ। ਜਿਸ ਵਿੱਚ ਮੰਤਰੀ ਸਾਹਿਬ ਵੱਲੋਂ ਅਸਾਵਸ਼ਨ ਦਿੱਤਾ ਗਿਆ ਕੀ ਜਲਦੀ ਹੀ ਮੁਲਾਜਮਾ ਦੀਆਂ ਇਹਨਾ ਮੰਗਾ ਨੂੰ ਸਰਕਾਰ ਤੋਂ ਹੱਲ ਕਰਵਾ ਕੇ ਦਵਾਂਗਾ।