ਮਾਲੇਰਕੋਟਲਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਤੇ ਅੱਠਵੀਂ ਜਮਾਤ ਦੇ ਨਤੀਜੀਆਂ 'ਚ ਸਥਾਨਕ ਇਸਲਾਮੀਆ ਕੰਬੋਜ ਸੀਨੀਅਰ ਸੈਕੰਡਰੀ ਸਕੂਲ ਦਾ ਬਾਰ੍ਹਵੀਂ ਕਾਮਰਸ, ਆਰਟਸ ਅਤੇ ਅੱਠਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 100 ਫੀਸਦ ਰਿਹਾ। ਸਕੂਲ ਪ੍ਰਿੰਸੀਪਲ ਮੁਹੰਮਦ ਅਸਰਾਰ ਨਿਜ਼ਾਮੀ ਨੇ ਨਤੀਜਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ ਬਾਰ੍ਹਵੀਂ ਆਰਟਸ ਅਤੇ ਕਾਮਰਸ ਦੇ ਕੁੱਲ 134 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਵਿਦਿਆਰਥੀ ਪਾਸ ਹੋਣ ਦੇ ਨਾਲ ਨਾਲ 130 ਵਿਦਿਆਰਥੀ ਪਹਿਲੇ ਦਰਜ਼ੇ 'ਚ ਪਾਸ ਹੋਏ। ਇਨ੍ਹਾਂ ਵਿਚੋਂ ਮੁਕੱਦਸ ਪੁੱਤਰੀ ਮੁਹੰਮਦ ਨਜ਼ੀਰ ਨੇ 459/500 ਅੰਕ ਪ੍ਰਾਪਤ ਕਰਕੇ ਪਹਿਲਾ, ਮਹਿਰੀਨ ਪੁੱਤਰੀ ਅਬਬਦੁਲ ਰਹਿਮਾਨ ਨੇ 455/500 ਅੰਕ ਪ੍ਰਾਪਤ ਕਰਕੇ ਦੂਜਾ ਅਤੇ ਮੁਹੰਮਦ ਬਿਹਾਨ ਪੁੱਤਰ ਖੁਰਸ਼ੀਦ ਅਹਿਮਦ ਨੇ 454/500 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੱਠਵੀਂ ਜਮਾਤ ਦੇ ਕੁੱਲ 85 ਵਿਦਿਆਰਥੀ ਪ੍ਰੀਖਿਆ 'ਚ ਬੈਠੇ ਅਤੇ ਸਾਰੇ ਦੇ ਸਾਰੇ ਵਧੀਆ ਅੰਕਾਂ ਨਾਲ ਪਾਸ ਹੋਏ ਅਤੇ ਨਤੀਜਾ 100 ਫੀਸਦ ਰਿਹਾ। ਇਨ੍ਹਾਂ ਵਿੱਚੋਂ ਮੁਹੰਮਦ ਰਿਹਾਨ ਪੁੱਤਰ ਮੁਹੰਮਦ ਰਮਜ਼ਾਨ ਨੇ 579/600 ਅੰਕ ਪ੍ਰਾਪਤ ਕਰਕੇ ਪਹਿਲਾ, ਆਮਨਾ ਪ੍ਰਵੀਨ ਪੁੱਤਰੀ ਸਮਸ਼ੇਰ ਨੇ 550/600 ਅੰਕ ਪ੍ਰਾਪਤ ਕਰਕੇ ਦੂਜਾ ਅਤੇ ਮੁਹੰਮਦ ਸਾਹਿਲ ਪੁੱਤਰ ਮੁਹੰਮਦ ਇਰਫਾਨ ਨੇ 492/600 ਅੰਕ ਪ੍ਰਾਪਤ ਕਰਕੇ ਤੀਜ਼ਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਰੀ ਦੇ ਪ੍ਰਧਾਨ ਐਡਵੋਕੇਟ ਮੁਹੰਮਦ ਸਲੀਮ, ਮੈਨੇਜਰ ਹਾਜੀ ਅਬਦੁੱਲ ਲਤੀਫ ਥਿੰਦ, ਸਕੱਤਰ ਹਾਜੀ ਸ਼ਮਸ਼ਾਦ ਅਲੀ ਨੇ ਵੀ ਸਕੂਲ ਦੀ ਇਸ ਸ਼ਾਨਦਾਰ ਕਾਰਗੁਜ਼ਾਰੀ ਲਈ ਸਕੂਲ ਪ੍ਰਿੰਸੀਪਲ, ਸਮੂਹ ਸਟਾਫ, ਬਾਰ੍ਹਵੀਂ ਅਤੇ ਅੱਠਵੀਂ ਜਮਾਤ ਦੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਅਤੇ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਸਮੂਹ ਸਕੂਲ ਸਟਾਫ ਨੂੰ ਅੱਗੇ ਲਈ ਵੀ ਵੱਧ ਤੋਂ ਵੱਧ ਮੇਹਨਤ ਕਰਨ ਲਈ ਪ੍ਰੇਰਿਤ ਅਤੇ ਵਾਅਦਾ ਕੀਤਾ ਕਿ ਜਲਦ ਹੀ ਇੱਕ ਵੱਡਾ ਇਨਾਮ ਵੰਡ ਸਮਾਰੋਹ ਕਰਵਾਕੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਮਿਹਨਤੀ ਅਧਿਆਪਕਾਂ ਦਾ ਮਾਣ ਸਨਮਾਨ ਕੀਤਾ ਜਾਵੇਗਾ।