ਪਟਿਆਲਾ : ਆਪ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵਕੀਲ ਨੇ 5 ਜੂਨ ਤੱਕ ਅੰਤਰਿਮ ਜ਼ਮਾਨਤ ਮੰਗੀ ਸੀ ਪਰ ਅਦਾਲਤ ਨੇ ਇਸ ਨੂੰ ਰੱਦ ਕਰ ਦਿੱਤਾ। ਪਰ ਇਸ ਦੇ ਉਲਟ ਸੁਪਰੀਮ ਕੋਰਟ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ। ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦੀਪਾਂਕਰ ਦੱਤਾ ਦੇ ਬੈਂਚ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ 2 ਜੂਨ ਨੂੰ ਜੇਲ੍ਹ ਅਧਿਕਾਰੀਆਂ ਕੋਲ ਆਤਮ ਸਮਰਪਣ ਕਰ ਦੇਣ। ਜਿਸ ਦੇ ਹਾਂ ਪੱਖੀ ਜਵਾਬ ਨਾਲ ਸੁਪਰੀਮ ਕੋਰਟ ਨੇ ਕੇਜਰੀਵਾਲ ਦੇ ਹੱਕ ਵਿੱਚ ਫੈਸਲਾਂ ਸੁਣਾਉੰਦਿਆਂ ਇਹ ਜਮਾਨਤ ਅਰਜੀ ਮਨਜੂਰ ਕਰ ਲਈ। ਇਹ ਪ੍ਰਗਟਾਵਾ ਅਰਵਿੰਦ ਕੇਜਰੀਵਾਲ ਦੀ ਜਮਾਨਤ ਦੀ ਖੁਸ਼ੀ *ਚ ਜਿਲ੍ਹਾਂ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਉਨਾਂ ਦੀ ਟੀਮ ਨੇ ਲੱਡੂ ਵੰਡਣ ਲੱਗੇ ਪ੍ਰਗਟ ਕੀਤੇ
ਤੇਜਿੰਦਰ ਮਹਿਤ ਜਿਲ੍ਹਾਂ ਸ਼ਹਿਰੀ ਪ੍ਰਧਾਨ ਨੇ ਕਿਹਾ ਕਿ ਇਸ ਜਮਾਨਤ ਨਾਲ ਮੋਦੀ ਸਰਕਾਰ ਦੀ ਤਾਨਾਸ਼ਾਹੀ ਨੂੰ ਕਰਾਰਾ ਜਵਾਬ ਮਿਲਆ ਹੈ। ਉਨ੍ਹਾਂ ਕਿਹਾ ਕਿ ਅੱਜ ਹਿੰਦੁਸਤਾਨ ਵਿੱਚ ਵੀ ਚੀਨ ਤੇ ਕੋਰੀਆ ਵਰਗੇ ਹਾਲਾਤ ਬਣ ਗਏ ਹਨ ਜਿੱਥੇ ਕਿਸੇ ਵਿਰੋਧੀ ਨੂੰ ਬੋਲਣ ਦੀ ਇਜਾਜ਼ਤ ਨਹੀਂ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਭਾਜਪਾ ਦੀਆਂ ਕੋਜੀਆ ਚਾਲਾ ਵੇਖ ਲਗਦੇ ਕਿ ਹੋਣ ਵਾਲੀਆਂ ਲੋਕ ਸਭਾ ਚੋਣਾਂ ਆਖਰੀ ਚੋਣਾਂ ਹੋਣ ਅਤੇ ਦੇਸ਼ ਵਿੱਚ ਮੁਕੰਮਲ ਕੌਰ ’ਤੇ ਡਿਕਟੇਟਰਸ਼ਿਪ ਲਾਗੂ ਹੋ ਜਾਵੇ। ਉਨ੍ਹਾ ਕਿਹਾ ਕਿ ਭਾਜਪਾ ਸਰਕਾਰ ਡਾ ਭੀਮ ਰਾਓ ਅੰਬੇਡਕਰ ਵੱਲੋਂ ਬਣਾਏ ਸੰਵਿਧਾਨ ਨੂੰ ਖਤਮ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਹੀ ਨਾ ਰਿਹਾ ਤਾਂ ਦੇਸ਼ ਨੂੰ ਬਚਾਉਣਾ ਔਖਾ ਹੋ ਜਾਵੇਗਾ। ਉਨਾਂ ਕਿਹਾ ਕਿ ਨਰਿੰਦਰ ਮੋਦੀ ਵੱਲੋਂ ਪਿਛਲੇ ਦਸ ਸਾਲ ਤੋਂ ਜਿਵੇਂ ਤਾਨਾਸ਼ਾਹੀ ਕੀਤੀ ਗਈ ਹੈ, ਉਸ ਨੂੰ ਖਤਮ ਕਰਨ ਲਈ ਆਪ ਨੂੰ ਮਜ਼ਬੂੁਤ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੁੱਝ ਕੁ ਸਰਮਾਏਦਾਰ ਘਰਾਣਿਆਂ ਨੂੰ ਫ਼ਾਇਦਾ ਦੇਣ ਲਈ ਪੂਰੇ ਦੇਸ਼ ਦੇ ਲੋਕਾਂ ਨੂੰ ਬੇਰੁਜ਼ਗਾਰੀ, ਮਹਿੰਗਾਈ, ਭੁੱਖਮਰੀ ਅਤੇ ਕਿਸਾਨਾਂ ਨੂੰ ਤਰਸਯੋਗ ਹਾਲਤ ਵਿੱਚ ਜ਼ਿੰਦਗੀ ਜਿਊਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ‘‘ਦੇਸ਼ ਅੰਦਰ ਸਥਾਪਤ ਕੀਤੀ ਜਾ ਰਹੀ ਤਾਨਾਸ਼ਾਹੀ ਨੂੰ ਖ਼ਤਮ ਕਰਨ ਲਈ ਵੋਟਰਾਂ ਕੋਲ ਇਹ ਸੁਨਹਿਰੀ ਮੌਕਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਵਿੱਚ ਸੰਘੀ ਪ੍ਰਣਾਲੀ ਦੇ ਖ਼ਿਲਾਫ਼ ਹੈ ਅਤੇ ਕਿਸਾਨ ਵਿਰੋਧੀ ਹੈ। ਇਸੇ ਪਾਰਟੀ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕਰਕੇ ਸਾਰੀ ਖੇਤੀ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਖੇਤੀ ਤੇ ਨਿਰਭਰ ਹੈ ਅਤੇ ਭਾਜਪਾ ਕਿਸਾਨਾਂ ਦੇ ਹੱਥੋਂ ਖੇਤੀ ਨੂੰ ਖੋਹ ਕੇ ਕਾਰਪੋਰੇਟਾਂ ਦੇ ਹੱਥਾਂ ਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਲਈ ਮੋਦੀ ਸਰਕਾਰ ਦਾ ਤਖਤਾ ਪਲਟ ਕਰਨਾ ਹੀ ਹੋਵੇਗਾ ਅਤੇ ਇਸ ਦੀ ਸ਼ੁਭ ਸ਼ੁਰੂਆਤ ਵੀ ਦੇਸ਼ ਦਾ ਹਰ ਇੱਕ ਇੱਕ ਆਮ ਵਿਅਕਤੀ ਕਰੇਗਾ। ਇਸ ਮੋਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਬਲਾਕ ਪ੍ਰਧਾਨ ਮਹਿਲਾਂ ਵਿੰਗ, ਨੋਜਵਾਨ ਆਗੂਆਂ ਨੇ ਹਿੱਸਾ ਲਿਆ।ਇਸ ਮੋਕੇ ਮਹਿਲਾਂ ਵਿੰਗ ਦੇ ਸੁੱਬਾ ਪ੍ਰਧਾਨ ਪ੍ਰੀਤੀ ਮਲਹੋਤਰਾ, ਸੀਨੀਅਰ ਆਗੂ ਆਪ ਬਲਜਿੰਦਰ ਢਿੱਲੋਂ , ਮੁੱਖਤਿਆਰ ਗਿੱਲ,ਜੀ.ਏਸ. ਓਬਰਾਏ, ਰਮੇਸ਼ ਸਿੰਗਲਾ, ਬਲਾਕ ਪ੍ਰਧਾਨ ਵਿਜੇ ਕਨੌਜੀਆ ,ਅਮਨ ਬਾਂਸਲ, ਰਵੇਲ ਸਿੱਧੂ , ਜਗਤਾਰ ਸਿੰਘ ਜੱਗੀ, ਅਮਰਜੀਤ ਸਿੰਘ, ਸੁਸ਼ੀਲ ਮਿੱਡਾ, ਸੋਨੀਆ ਸ਼ਰਮਾ, ਮਿਨਾਕਸ਼ੀ ਕਸਯਪ, ਸਿਮਰਨ ਮਿੱਡਾ,ਨੰਦ ਕਿਸ਼ੋਰ ਜੋਨੀ,ਰਾਜੇਸ਼ ਮਿੰਟੂ,ਨਿਰਮਲ ਝਨੇਹੜੀ, ਰਜਿੰਦਰ ਮੋਹਨ ,ਜਸਵਿੰਦਰ ਰਿੰਪਾ, ਰਿਸ਼ਵ ਬਗੇਰੀਆ, ਗੁਰਨੇਕ ਭੱਟੀ , ਦਰਸ਼ਨ ਸਿੰਗ, ਭੁੱਪਿੰਦਰ ਵੜੈਚ, ਆਦਿ ਹਾਜਰ ਸਨ