ਜੀਰਕਪੁਰ/ਐਸ.ਏ.ਐਸ ਨਗਰ, 5 ਮਈ: ਸਕਾਈਨੈਟ ਇਨਕਲੇਵ, ਸਬ ਤਹਿਸੀਲ, ਜੀਰਕਪੁਰ ਵਿਖੇ ਕੋਵਿਡ-19 ਦੇ 36 ਪੋਜਟਿਵ ਕੇਸ ਹੋਰ ਆਏ ਹਨ। ਕੁਲ ਪਾਜਿਟਿਵ ਕੇਸਾਂ ਦੀ ਗਿਣਤੀ 47 ਹੋ ਗਈ ਹੈ। ਇਸ ਨੂੰ ਮੁੱਖ ਰੱਖਦੇ ਹੋਏ ਸਕਾਈਨੈਟ ਇਨਕਲੇਵ, ਜੀਰਕਪੁਰ ਦੇ ਏਰੀਆ ਨੂੰ ਕੰਟੇਨਮੈਂਟ ਜ਼ੋਨ ਬਣਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਇਕ ਸਰਕਾਰੀ ਬੁਲਾਰੇ ਨੇ ਦਿੱਤੀ।ਹੁਕਮਾਂ ਦੇ ਨਾਲ ਇਹ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਕਿ ਸਿਵਲ ਸਰਜਨ ਇਸ ਏਰੀਏ ਵਿੱਚ ਇਸ ਬਿਮਾਰੀ ਤੋਂ ਪ੍ਰਭਾਵਿਤ ਵਿਅਕਤੀਆਂ ਦਾ ਸਮੇਂ - ਸਮੇਂ ਤੇ ਚੈੱਕਅਪ ਕਰਨਗੇ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਅਡਵਾਈਜਰੀ ਅਨੁਸਾਰ ਕਾਰਵਾਈ ਕਰਨਗੇ।
ਇਸ ਤੋਂ ਇਲਾਵਾ ਜਿਹੜੇ ਵਿਅਕਤੀ ਇਸ ਏਰੀਆ ਵਿੱਚ ਜਰੂਰੀ ਵਸਤਾਂ ਦਾ ਸਪਲਾਈ ਕਰਨਗੇ, ਉਹ ਆਪਣਾ ਸਨਾਖਤੀ ਕਾਰਡ ਦਿਖਾਕੇ ਇਸ ਏਰੀਆ ਵਿੱਚ ਆ ਸਕਦੇ ਹਨ ਅਤੇ ਪੁਲਿਸ ਵਿਭਾਗ ਇਸ ਏਰੀਆ ਵਿੱਚ ਬਣਦੇ ਸੁਰੱਖਿਆ ਦਾ ਪ੍ਰਬੰਧ ਕਰਨਗੇ।
ਉਪ ਮੰਡਲ ਮੈਜਿਸਟਰੇਟ, ਡੇਰਾਬੱਸੀ ਇਸ ਏਰੀਆ ਵਿੱਚ ਓਪਰਆਲ ਸੁਪਰਵੀਜਨ ਕਰਨਗੇ ਅਤੇ ਕਾਰਜ ਸਾਧਕ ਅਫਸਰ, ਨਗਰ ਕੋਂਸਲ, ਡੇਰਾਬੱਸੀ ਇਸ ਏਰੀਆ ਵਿੱਚ ਫੋਗਿੰਗ ਕਰਵਾਉਣਾ ਯਕੀਨੀ ਬਣਾਉਣਗੇ।