ਪਟਿਆਲਾ : ਅੱਜ ਸ੍ਰੀ ਵਰੁਣ ਸ਼ਰਮਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਜਿਲਾ ਪਟਿਆਲਾ ਨੇ ਪ੍ਰੈੱਸ ਨੂੰ ਬਰੀਫ ਕਰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਵੱਲੋ ਸਮਾਜ ਵਿਰੋਧੀ ਅਨਸਰਾਂ ਅਤੇ ਗੈਗਸਟਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਸ੍ਰੀ ਮੁਹੰਮਦ ਸਰਫਰਾਜ਼ ਆਲਮ, ਆਈ.ਪੀ.ਐਸ. ਕਪਤਾਨ ਪੁਲਿਸ (ਸਿਟੀ) ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਮਤੀ ਮਨਦੀਪ ਕੌਰ, ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਿਟੀ-1, ਪਟਿਆਲਾ ਦੀ ਨਿਗਰਾਨੀ ਹੇਠ ਕਾਰਵਾਈ ਕਰਦੇ ਹੋਏ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ, ਮੁੱਖ ਅਫਸਰ ਥਾਣਾ ਕੋਤਵਾਲੀ, ਪਟਿਆਲਾ ਨੇ 01 ਦੋਸ਼ੀ ਨੂੰ 01 ਦੇਸੀ ਪਿਸਟਲ .32 ਬੋਰ ਸਮੇਤ 08 ਜ਼ਿੰਦਾ ਕਾਰਤੂਸ ਅਤੇ ਇੱਕ ਦੇਸੀ ਕੱਟਾ 12 ਬੋਰ ਸਮੇਤ 04 ਰੌਂਦ ਜਿੰਦਾ ਸਮੇਤ ਕਾਬੂ ਕੀਤਾ ਗਿਆ ਹੈ। ਦੋਸ਼ੀ ਦਾ ਨਾਮ ਰੋਹਿਤ ਉਰਫ ਚੀਕੂ ਪੁੱਤਰ ਮੇਵਾ ਰਾਮ ਵਾਸੀ ਕਿਰਾਏਦਾਰ #19, ਨਿਊ ਮਾਲਵਾ ਕਾਲੋਨੀ, ਸਨੌਰੀ ਅੱਡਾ, ਪਟਿਆਲਾ ਹੈ।
8 ਗ੍ਰਿਫਤਾਰੀ ਅਤੇ ਬ੍ਰਾਮਦਗੀ: ਸ੍ਰੀ ਵਰੁਣ ਸ਼ਰਮਾ,ਆਈ.ਪੀ.ਐਸ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਨੇ ਪ੍ਰੈੱਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸ: ਹਰਜਿੰਦਰ ਸਿੰਘ ਢਿੱਲੋ, ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਦੀ ਟੀਮ ਵੱਲੋ ਕਾਰਵਾਈ ਕਰਦੇ ਹੋਏ, ਸ:ਥ: ਗੁਰਬਿੰਦਰ ਸਿੰਘ, ਥਾਣਾ ਕੋਤਵਾਲੀ ਪਟਿਆਲਾ ਸਮੇਤ ਸਾਥੀ ਕਰਮਚਾਰੀਆਂ ਦੇ 11 ਮਈ 24 ਨੂੰ ਨੇੜੇ ਸ਼ਮਸਾਨ ਘਾਟ ਘਲੋੜੀ ਗੇਟ ਪਟਿਆਲਾ ਮੋਜੂਦ ਸੀ ਤਾਂ ਮੁਖਬਰ ਖਾਸ ਨੇ ਅਲਹਿਦਗੀ ਵਿੱਚ ਇਤਲਾਹ ਦਿੱਤੀ ਕਿ ਰੋਹਿਤ ਕੁਮਾਰ ਉਰਫ ਚੀਕੂ ਪੁੱਤਰ ਮੇਵਾ ਰਾਮ ਵਾਸੀ ਕਿਰਾਏਦਾਰ #19, ਨਿਊ ਮਾਲਵਾ ਕਾਲੋਨੀ, ਸਨੌਰੀ ਅੱਡਾ ਪਟਿਆਲਾ ਜੋ ਗੈਂਗਸਟਰ ਗਤੀਵਿਧੀਆਂ ਨਾਲ ਸਬੰਧ ਰੱਖਦਾ ਹੈ। ਜਿਸਦੇ ਕਰੀਬੀ ਦੋਸਤ ਤੇਜਪਾਲ ਵਾਸੀ ਨਿਊ ਮਾਲਵਾ ਕਾਲੋਨੀ, ਪਟਿਆਲਾ ਦਾ ਇਸਦੀ ਵਿਰੋਧੀ ਪਾਰਟੀ ਵੱਲੋ ਕਤਲ ਕਰ ਦਿੱਤਾ ਗਿਆ ਸੀ। ਹੁਣ ਇਹ ਰੋਹਿਤ ਕੁਮਾਰ ਉਰਫ ਚੀਕੂ ਵਿਰੋਧੀ ਧਿਰ ਦੇ ਗਰੁੱਪ ਮੈਂਬਰਾਂ ਨੂੰ ਮਾਰ ਦੇਣ ਲਈ ਪਿਸਟਲ ਲੈ ਕਰ ਉਹਨਾਂ ਦੀ ਭਾਲ ਵਿਚ ਬੈਠਾ ਹੈ। ਜਿਸਦੇ ਆਧਾਰ ਤੇ ਅਧੀਨ ਧਾਰਾ 25/54/59 ਮੁਕਦਮਾ ਰਜਿਸਟਰ ਕੀਤਾ ਗਿਆ ਸੀ। ਜਿਸਦੇ ਆਧਾਰ ਤੇ ਸ:ਥ: ਗੁਰਬਿੰਦਰ ਸਿੰਘ ਥਾਣਾ ਕੋਤਵਾਲੀ ਪਟਿਆਲਾ ਨੇ ਰੋਹਿਤ ਕੁਮਾਰ ਉਰਫ ਚੀਕੂ ਪੁੱਤਰ ਮੇਵਾ ਰਾਮ ਵਾਸੀ ਕਿਰਾਏਦਾਰ #19, ਨਿਊ ਮਾਲਵਾ ਕਾਲੋਨੀ, ਸਨੌਰੀ ਅੱਡਾ ਪਟਿਆਲਾ ਨੂੰ ਛੋਟੀ ਨਦੀ ਦੇ ਬੰਨੇ ਪਰ ਪੀਰ ਦੀ ਦਰਗਾਹ, ਸਾਹਮਣੇ ਨਿਊ ਮਹਿੰਦਰਾ ਕਾਲੋਨੀ, ਪਟਿਆਲਾ ਤੋ ਸਮੇਤ 01 ਦੇਸੀ ਪਿਸਟਲ .32 ਬੋਰ ਸਮੇਤ 08 ਰੌਂਦ ਜ਼ਿੰਦਾ ਬ੍ਰਾਮਦ ਕੀਤੇ ਗਏ ਅਤੇ ਮਿਤੀ 12 ਮਈ 24 ਨੂੰ ਦੋਸ਼ੀ ਰੋਹਿਤ ਉਰਫ ਚੀਕੂ ਉਕਤ ਵੱਲੋ ਇੰਕਸ਼ਾਫ ਬਿਆਨ ਕਰਨ ਤੇ ਇਸ ਪਾਸੋ ਇਸਦੀ ਨਿਸ਼ਾਨਦੇਹੀ ਪਰ ਇੱਕ ਦੇਸੀ ਕੱਟਾ 12 ਬੋਰ ਸਮੇਤ 04 ਰੌਂਦ ਜ਼ਿੰਦਾ ਬ੍ਰਾਮਦ ਕੀਤੇ ਗਏ।
ਆਪਸੀ ਗੈਂਗਵਾਰ ਸਬੰਧੀ :-
ਦੋਸ਼ੀ ਰੋਹਿਤ ਉਰਫ ਚੀਕੂ ਆਪਣੇ ਆਪ ਨੂੰ ਨਵ ਲਾਹੌਰੀਆ ਗਰੁੱਪ ਨਾਲ ਸਬੰਧਤ ਦੱਸਦਾ ਹੈ। ਦੋਸ਼ੀ ਰੋਹਿਤ ਕੁਮਾਰ ਉਰਫ ਚੀਕੂ ਖਿਲਾਫ 07 ਮੁੱਕਦਮੇ ਲੜਾਈ ਝਗੜੇ ਅਤੇ ਹੋਰ ਜੁਰਮਾਂ ਅਧੀਨ ਦਰਜ ਹਨ ਅਤੇ ਨਵ ਲਾਹੌਰੀਆ ਖਿਲਾਫ ਕਰੀਬ 20 ਮੁੱਕਦਮੇ ਦਰਜ ਹਨ। ਨਵ ਲਾਹੌਰੀਆ ਦਾ ਨਜ਼ਦੀਕੀ ਸਬੰਧ ਅੱਗੇ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਹੈ। ਜੋ ਅੱਜ ਕੱਲ ਗੋਇੰਦਵਾਲ ਸਾਹਿਬ ਜੇਲ ਵਿੱਚ ਬੰਦ ਹੈ। ਲੇਟ ਤੇਜਪਾਲ ਵੀ ਇਹਨਾ ਦੇ ਗਰੁੱਪ ਦਾ ਐਕਟਿਵ ਮੈਂਬਰ ਸੀ।
ਐਂਟੀ ਗਰੁੱਪ(ਭੂਪੀ ਰਾਣਾ ਗਰੁੱਪ) :-ਦੋਸ਼ੀ ਦੀ ਪੁੱਛਗਿੱਛ ਅਨੁਸਾਰ ਇਸਦੇ ਐਂਟੀ ਗਰੁੱਪ ਦੇ ਮੈਂਬਰ ਪੀਯੂਸ਼ (ਜੁਡੀਸ਼ੀਅਲ),
ਪੁਨੀਤ ਉਰਫ ਗੋਲਾ(ਫਰਾਰ), ਸ਼ੰਮੀ (ਮੁ ਨੰ 39/2021 ਅ/ਧ 21,29/61/85 ਐਨ.ਡੀ.ਪੀ.ਐਸ ਐਕਟ ਥਾਣਾ ਲਾਹੌਰੀ ਗੇਟ ਪਟਿਆਲਾ ਵਿਚ ਬੰਦ ਜੁਡੀਸ਼ੀਅਲ ਹੈ), ਇਸਤੋ ਇਲਾਵਾ ਇਸਦੇ ਹੋਰ ਗਰੁੱਪ ਮੈਂਬਰ ਅਮਨਦੀਪ ਸਿੰਘ ਉਰਫ ਜੱਟ(ਜੁਡੀਸੀਅਲ), ਸਾਗਰ ਉਰਫ ਜੱਗੂ(ਜੁਡੀਸ਼ੀਅਲ), ਰਵੀ(ਜੁਡੀਸ਼ੀਅਲ), ਇਹ ਤਿੰਨੋ ਦੋਸ਼ੀਆਨ ਮੁੱਕਦਮਾ ਨੰਬਰ 65 ਮਿਤੀ 02-04-2024 भ/प 302,307,323,324,148, 149,506 ਖਿਲਾਫ ਤੇਜਪਾਲ ਦਾ ਕਤਲ ਕਰਨ ਸਬੰਧੀ ਦਰਜ ਹੋਇਆ ਹੈ। ਇਸ ਮੁੱਕਦਮੇ ਵਿਚ ਬੰਦ ਜੁਡੀਸ਼ੀਅਲ ਹਨ। ਅਪਰਾਧੀ ਦਾ ਕਰੀਮੀਨਲ ਪਿਛੋਕੜ: ਦੋਸ਼ੀ ਰੋਹਿਤ ਕੁਮਾਰ ਉਰਫ ਚੀਕੂ ਖਿਲਾਫ ਪਹਿਲਾ ਵੀ ਲੜਾਈ ਝਗੜੇ ਦੇ 04 ਮੁੱਕਦਮੇ ਥਾਣਾ ਕੋਤਵਾਲੀ ਪਟਿਆਲਾ ਤੇ ਥਾਣਾ ਤ੍ਰਿਪੜੀ ਪਟਿਆਲਾ ਵਿਖੇ ਦਰਜ ਹਨ, ਇਸਤੋ ਇਲਾਵਾ ਇੱਕ ਮੁੱਕਦਮਾ ਐਕਸਾਈਜ਼ ਐਕਟ ਥਾਣਾ ਸਨੌਰ ਪਟਿਆਲਾ, ਇੱਕ ਮੁੱਕਦਮਾ ਲੁੱਟ-ਖੋਹ ਕਰਨ ਸਬੰਧੀ ਥਾਣਾ ਕੋਤਵਾਲੀ ਪਟਿਆਲਾ ਅਤੇ ਇੱਕ ਮੁੱਕਦਮਾ ਜੇਲ ਵਿੱਚੋ ਮੋਬਾਇਲ ਬ੍ਰਾਮਦਗੀ ਸਬੰਧੀ ਥਾਣਾ ਤ੍ਰਿਪੜੀ ਪਟਿਆਲਾ ਵਿਖੇ ਦਰਜ ਹੈ। ਦੋਸ਼ੀ ਰੋਹਿਤ ਕੁਮਾਰ ਉਰਫ ਚੀਕੂ ਪਾਸੋ ਪੁਲਿਸ ਰਿਮਾਂਡ ਹਾਸਲ ਕਰਕੇ ਕਾਫੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਪਾਸੋ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।