ਸਮਾਣਾ : ਐੱਸ ਆਰ ਐੱਸ ਵਿੱਦਿਆਪੀਠ ਸਮਾਣਾ ਵਿੱਚ ਸੀ ਬੀ ਐੱਸ ਈ ਦਿੱਲੀ ਵੱਲੋਂ ਐਲਾਨੇ ਗਏ ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ- ਪਿਤਾ ਨੂੰ ਸਨਮਾਨਿਤ ਕੀਤਾ ਗਿਆ। ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।
ਦਸਵੀਂ ਜਮਾਤ ਵਿੱਚ ਪਹਿਲਾ ਸਥਾਨ ਕ੍ਰਿਸ਼ ਗਰਗ (96%),ਦੂਜਾ ਸਥਾਨ ਪ੍ਰਾਚੀ ਗੋਇਲ (93.6%)ਅਤੇ ਤੀਜਾ ਸਥਾਨ ਹਰਨੂਰ ਕੌਰ (90.2%)ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਮਿਸ ਮਿਲੀ ਬੋਸ ਦੁਆਰਾ ਤਗਮੇ, ਸਰਟੀਫਿਕੇਟ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
80% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਗੁਰਸ਼ਰਨਪ੍ਰੀਤ ਸਿੰਘ (88.2% ) ,ਕਨਵ ਬਾਂਸਲ (86.4%) ਦਿਵਾਂਸ਼ੂ ਸ਼ਰਮਾ ( 86%) ਜੈਸਮੀਨ ਕੌਰ( 85.5% ),ਰਿਦਮ (84% )ਕੇਸ਼ਵ ਸਿੰਗਲਾ (83.2%) ਪਰਾਂਜਲ (80.2%) ਰਿਸ਼ਵ ਸ਼ਰਮਾ (80 %) ਨੂੰ ਸਰਟੀਫਿਕੇਟ ਅਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ।
ਬਾਰ੍ਹਵੀਂ ਜਮਾਤ ਵਿੱਚ ਆਰਟਸ ਗਰੁੱਪ ਵਿੱਚ ਫਰਿਆਦ ਸ਼ਰਮਾ (92.40%) , ਮੈਡੀਕਲ ਵਿੱਚ ਵੈਦਹੀ (89%) ਨਾਨ ਮੈਡੀਕਲ ਵਿੱਚ ਸ਼ੈਫੀ ਸਿੰਗਲਾ (90.80%) ਅਤੇ ਕਾਮਰਸ ਗਰੁੱਪ ਵਿੱਚ ਹਰਲੀਨਪ੍ਰੀਤ ਕੌਰ (87.60%) ਨੂੰ ਟਾਪ ਕਰਨ 'ਤੇ ਤਗਮੇ ,ਸਰਟੀਫਿਕੇਟ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। 80% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਆਰਟਸ ਗਰੁੱਪ ਵਿੱਚ ਤਮਨਜੋਤ ਖਹਿਰਾ (86.80%) ਮਹਿਕਪ੍ਰੀਤ ਕੌਰ (86.80% ) ਨਾਨ ਮੈਡੀਕਲ ਵਿੱਚ ਪ੍ਰਿੰਸਪਾਲ ਸਿੰਘ (86% ) ਮੈਡੀਕਲ ਵਿੱਚ ਅਕਸ਼ਿਤਾ ਗੁਪਤਾ (82.60%) ਚਿਰਾਗ ਗੋਇਲ (81.60%) ਮੰਨਤ ਸਿੰਗਲਾ (81.20% ) ਮੁਕੁਲ( 80.60% ) ਕਾਮਰਸ ਗਰੁੱਪ ਵਿੱਚ ਸੁਖਮਨਜੋਤ ਕੌਰ (84% )ਹਰਮਨਪ੍ਰੀਤ ਕੌਰ (83.60%) ਨੂੰ ਸਰਟੀਫਿਕੇਟ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਅਵਸਰ 'ਤੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ- ਪਿਤਾ ਲਈ ਖਾਣ-ਪੀਣ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ 'ਤੇ ਸਕੂਲ ਪ੍ਰਿੰਸੀਪਲ ਮਿਸ ਮਿਲੀ ਬੋਸ ਚੇਅਰਮੈਨ ਅਮਿਤ ਸਿੰਗਲਾ ਅਤੇ ਸੈਕਟਰੀ ਲਲਿਤ ਸਿੰਗਲਾ ਨੇ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।