ਫਤਹਿਗੜ੍ਹ ਸਾਹਿਬ : ਡਿਪਟੀ ਕਮਿਸ਼ਨਰ-ਕਮ-ਲਾਇਸੈਂਸਿੰਗ ਅਥਾਰਟੀ ਫਤਹਿਗੜ੍ਹ ਸਾਹਿਬ ਸ੍ਰੀਮਤੀ ਪਰਨੀਤ ਸ਼ੇਰਗਿੱਲ, ਨੇ ਪੰਜਾਬ ਪ੍ਰੀਵੈਨਸਨ ਆਫ ਹਿਊਮਨ ਸਮੱਗਲਿੰਗ ਐਕਟ,2012(ਪੰਜਾਬ ਐਕਟ, ਨੰ2 ਆਫ 2013) ਦੇ ਸੈਕਸ਼ਨ 6(ਆਈ)(ਜੀ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੇਏਸੀਐਸ ਅਕੈਡਮੀ, ਨੇੜੇ ਚੁੰਗੀ ਨੰ.04,ਬਸੀ ਰੋਡ ਸਰਹਿੰਦ,ਫਤਹਿਗੜ੍ਹ ਸਾਹਿਬ ਦਾ ਆਇਲੈਟਸ ਇੰਸਟੀਚਿਊਟ ਅਤੇ ਵੀਜ਼ਾ ਕੰਸਲਟੈਂਸੀ ਦਾ ਲਾਇਸੰਸ ਨੰ.24/ਐਮ.ਸੀ-1 ਮਿਤੀ 27.11.2018 ਰੱਦ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਸ੍ਰੀ ਅਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਮਕਾਨ ਨੰ: 50, ਮਾਡਰਨ ਵੈਲੀ ਸਰਹਿੰਦ, ਤਹਿਸੀਲ ਵਾ: ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਨਾਮ ਤੇ ਇਸ ਦਫਤਰ ਵੱਲੋਂ ਪੇਏਸੀਐਸ ਅਕੈਡਮੀ, ਨੇੜੇ ਚੁੰਗੀ ਨੰ.04,ਬਸੀ ਰੋਡ ਸਰਹਿੰਦ,ਫਤਹਿਗੜ੍ਹ ਸਾਹਿਬ ਦਾ ਆਇਲੈਟਸ ਇੰਸਟੀਚਿਊਟ ਅਤੇ ਵੀਜ਼ਾ ਕੰਸਲਟੈਂਸੀ ਦਾ ਲਾਇਸੰਸ 25.11.2023 ਤੱਕ ਵੈਲਿਡ ਸੀ। ਜਿਸਦੀ ਮਿਆਦ ਖਤਮ ਹੋ ਚੁੱਕੀ ਹੈ। ਅਜੀਤ ਸਿੰਘ ਨੂੰ 15 ਦਿਨਾਂਦੇ ਅੰਦਰ ਅੰਦਰ ਲਾਇਸੰਸ ਰੀਨਿਊ ਕਰਨ ਲਈ ਅਪਲਾਈ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਸੀ। ਪਰ ਪ੍ਰਾਰਥੀ ਨੇ ਡਿਪਟੀ ਕਮਿਸ਼ਨਰ ਦਫਤਰ ਨੂੰ ਸੂਚਿਤ ਕੀਤਾ,ਕਿ ਉਹ 31.01.2023 ਤੋਂ ਆਇਲੈਟਸ ਇੰਸਟੀਚਿਊਟ ਅਤੇ ਵੀਜ਼ਾ ਕੰਸਲਟੈਂਸੀ ਦਾ ਕੋਈ ਵੀ ਕੰਮ ਨਹੀਂ ਕਰ ਰਿਹਾ ਹੈ, ਇਸ ਲਈ ਉਸਦਾ ਇਹ ਲਾਇਸੰਸ ਰੱਦ ਕਰ ਦਿੱਤਾ ਜਾਵੇ। ਇਸ ਤੋਂ ਇਲਾਵਾ ਐਕਟ/ਰੂਲਜ ਮੁਤਾਬਿਕ ਕਿਸੇ ਵੀ ਕਿਸਮ ਦੀ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦਾ ਵੀ ਜਿੰਮੇਵਾਰ ਹੋਵੇਗਾ।