ਫਤਹਿਗੜ੍ਹ ਸਾਹਿਬ : ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਵੱਲੋਂ ਦੱਸਿਆ ਗਿਆ ਕਿ ਸਵੀਪ ਟੀਮ ਵੱਲੋਂ ਸਵੀਪ ਗਤੀਵਿਧੀਆਂ ਤਹਿਤ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਪੁੱਜੀਆਂ ਸੰਗਤਾਂ ਨੂੰ ਦਰਸ਼ਨੀ ਡਿਊਢੀ ਤੋਂ ਬਾਹਰ ਲੋਕ ਸਭਾ ਚੋਣਾਂ 2024 ਸਬੰਧੀ ਜਾਗਰੂਕ ਕੀਤਾ ਗਿਆ। ਸਵੀਪ ਟੀਮ ਵੱਲੋਂ ਸੰਦੇਸ਼ ਦਿੱਤਾ ਗਿਆ ਕਿ ਕੋਈ ਵੀ ਵੋਟਰ ਵੋਟ ਵਾਲੇ ਦਿਨ ਘਰੇ ਨਾ ਰਹੇ ਉਹ ਆਪਣੀ ਕੀਮਤੀ ਵੋਟ ਸਮੇਂ ਸਿਰ ਆਪਣੇ ਪੋਲਿੰਗ ਸਟੇਸ਼ਨਾਂ ਤੇ ਪਾਉਣ ਜਰੂਰ ਜਾਵੇ।
ਇਸ ਤੋਂ ਇਲਾਵਾ ਸਵੀਪ ਟੀਮ ਵੱਲੋਂ ਪਹੁੰਚੀਆਂ ਸੰਗਤਾਂ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਮੋਬਾਇਲ ਐਪਸ ਸਬੰਧੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਸਵੀਪ ਉਹਨਾਂ ਵੱਲੋਂ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਵੀਪ ਨੋਡਲ ਅਫਸਰਾਂ ਅਤੇ ਉਹਨਾਂ ਦੀਆਂ ਸਵੀਪ ਟੀਮਾਂ ਦੁਆਰਾ ਲਗਾਤਾਰ ਹਰ ਪਿੰਡ/ਸ਼ਹਿਰ, ਡੋਰ ਟੂ ਡੋਰ ਜਾ ਕੇ ਸਵੀਪ ਗਤੀਵਿਧੀਆਂ ਰਾਹੀਂ ਨੌਜਵਾਨਾਂ, ਬਜ਼ੁਰਗਾਂ , ਔਰਤਾਂ, ਦਿਵਿਆਂਗਜਨਾਂ ਆਦਿ ਹਰ ਵਰਗ ਦੇ ਵੋਟਰਾਂ ਨੂੰ ਵੋਟਾਂ ਪ੍ਰਤੀ ਪ੍ਰੇਰਿਤ ਕਰਨ ਲਈ ਜਾਗਰੂਕਤਾ ਕੀਤੀ ਜਾ ਰਹੀ ਹੈ ਤਾਂ ਜੋ ਇਸ ਵਾਰ ਦੀਆਂ ਲੋਕ ਸਭਾ 2024 ਦੀਆਂ ਚੋਣਾਂ ਵਿੱਚ ਕੋਈ ਵੀ ਵੋਟਰ ਆਪਣੀ ਵੋਟ ਪਾਉਣ ਤੋਂ ਵਾਂਝਾ ਨਾ ਰਹਿ ਜਾਵੇ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਵਿੱਚ ਇਲਕੈਟ੍ਰੋਰਲ ਲਿਟਰੇਸੀ ਕਲੱਬ ਅਧੀਨ ਦੇ ਸਕੂਲੀ ਵਿਦਿਆਰਥੀਆਂ ਵੱਲੋਂ ਵੱਖ ਵੱਖ ਤਰ੍ਹਾਂ ਦੀਆਂ ਸਵੀਪ ਗਤੀਵਿਧੀਆਂ ਰਾਹੀਂ ਜਿਵੇਂ ਕਿ ਵੋਟਰ ਜਾਗਰੂਕਤਾਂ ਰੈਲੀਆਂ, ਪੇਟਿੰਗ ਮੁਕਾਬਲੇ, ਮਹਿੰਦੀ ਮੁਕਾਬਲੇ, ਰੰਗੋਲੀ ਮੁਕਾਬਲੇ, ਪੋਸਟਰ ਮੇਕਿੰਗ ਆਦਿ ਰਾਹੀਆਂ ਵੋਟਾਂ ਦੀ ਮਹੱਤਤਾ ਨੂੰ ਲੈ ਕੇ ਜਾਗਰੂਕਤਾ ਕੀਤੀ ਜਾ ਰਹੀ ਹੈ।