ਮਾਲੇਰੋਕਟਲਾ ਜ਼ਿਲ੍ਹੇ ਵਿਚ 85 ਸਾਲ ਤੋਂ ਵੱਡੀ ਉਮਰ ਦੇ 83 ਅਤੇ ਪੀ.ਡਬਲਯੂ.ਡੀ.ਵੋਟਰ ਕੈਟਾਗਰੀ ਦੇ 46 ਵੋਟਰਾਂ ਨੇ ਘਰ ਤੋਂ ਮਤਦਾਨ ਕਰਨ ਦੇ ਵਿਕਲਪ ਦੀ ਕੀਤੀ ਚੋਣ
ਮਾਲੇਰਕੋਟਲਾ : ਲੋਕ ਸਭਾ ਚੋਣਾਂ-2024 ਦੇ ਮੱਦੇਨਜਰ ਚੋਣ ਕਮਿਸ਼ਨ ਵੱਲੋਂ 85 ਸਾਲ ਤੋਂ ਵੱਡੀ ਉਮਰ ਦੇ ਬਜੁਰਗਾਂ ਅਤੇ ਦਿਵਿਆਂਗਜਨਾਂ ਨੂੰ ਘਰ ਤੋਂ ਹੀ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ ਜਿਸ ਤਹਿਤ ਮਾਲੇਰਕੋਟਲਾ ਜ਼ਿਲ੍ਹੇ ਵਿਚ ਦੋਵੇਂ ਵਰਗਾਂ ਦੀ ਯੋਗ ਵੋਟਰਾਂ ਲਈ ਪੋਸਟਲ ਬੈਲਟ ਨਾਲ ਘਰ ਤੋਂ ਵੋਟ ਪਵਾਉਣ ਦੀ ਪ੍ਰਕਿਆ ਆਰੰਭੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁਲ 2796 ਮਤਦਾਤਾ 85 ਸਾਲ ਤੋਂ ਵੱਡੀ ਉਮਰ ਦੇ ਅਤੇ 2013 ਦਿਵਿਆਂਗਜਨ (ਪੀ.ਡਬਲਯੂ.ਡੀ.ਵੋਟਰ) ਹਨ, ਜ਼ਿਨ੍ਹਾਂ ਵਿੱਚੋਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ ਅਤੇ 106 ਅਮਰਗੜ੍ਹ ਦੇ 85 ਸਾਲ ਤੋਂ ਵੱਧ ਉਮਰ ਵਾਲੇ ਅਤੇ ਪੀ.ਡਬਲਯੂ.ਡੀ. ਕੈਟਾਗਰੀ ਦੇ ਕੁਲ 129 ਵੋਟਰਾਂ ਵਲੋਂ ਘਰ ਤੋਂ ਹੀ ਵੋਟ ਪਾਉਣ ਦਾ ਅਧਿਕਾਰ ਦੀ ਵਰਤੋਂ ਕਰਨ ਲਈ 12-ਡੀ ਫਾਰਮ ਸਮੇਂ ਸਿਰ ਜਮ੍ਹਾਂ ਕਰਵਾਏ ਗਏ ਅਤੇ ਸਹੀ ਪਾਏ ਗਏ ਸਨ, ਉਨ੍ਹਾਂ ਵੋਟਰਾਂ ਦੇ ਘਰ ਜਾ ਕੇ ਨਿਯੁਕਤ ਕੀਤੇ ਗਏ ਚੋਣ ਅਮਲੇ ਵੱਲੋਂ ਪੋਸਟਲ ਬੈਲਟ ਰਾਹੀਂ ਵੋਟ ਪਵਾਈ ਜਾ ਰਹੀ ਹੈ। ਮਾਲੇਰੋਕਟਲਾ ਜ਼ਿਲ੍ਹੇ ਵਿਚ 85 ਸਾਲ ਤੋਂ ਵੱਡੀ ਉਮਰ ਦੇ 83 ਅਤੇ ਦਿਵਿਆਂਗਜਨਾਂ ਵਿਚੋਂ 46 ਨੇ ਘਰ ਤੋਂ ਮਤਦਾਨ ਕਰਨ ਦੇ ਵਿਕਲਪ ਦੀ ਚੋਣ ਕੀਤੀ ਸੀ। ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ ਦੇ 51 ਵੋਟਰਾਂ ਵਿੱਚੋਂ 49 ਵੋਟਰਾਂ ਨੇ ਘਰ ਤੋਂ ਵੋਟ ਪਾਉਣ ਦੀ ਸਹੂਲਤ ਦਾ ਲਾਭ ਲਿਆ ਹੈ, ਜਿਸ ਵਿੱਚੋਂ ਇੱਕ ਵੋਟਰ ਦੀ ਫੋਤ ਹੋ ਚੁੱਕਾ ਹੈ ਅਤੇ ਇੱਕ ਬਹਾਰ ਹੋਣ ਕਾਰਨ ਆਪਣੀ ਵੋਟ ਕਾਸਟ ਨਹੀਂ ਕਰ ਸਕਿਆ। ਇਸੇ ਤਰ੍ਹਾਂ ਅਸੈਂਬਲੀ ਸੈਗਮੈਂਟ 106 ਅਮਰਗੜ੍ਹ ਦੇ 78 ਵੋਟਰਾਂ ਨੇ ਆਪਣੀ ਵੋਟ ਘਰੋਂ ਪਾਉਣ ਦੇ ਵਿਕਲਪ ਦੀ ਚੋਣ ਕੀਤੀ ਹੈ। ਜਿਸ ਵਿੱਚ 55 ਵੋਟਰ 85 ਸਾਲ ਤੋਂ ਵੱਡੀ ਉਮਰ ਦੇ ਅਤੇ 23 ਵੋਟਰ ਦਿਗਿਆਂਗਜਨ ਦਰਜ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਘਰ ਤੋਂ ਮਤਦਾਨ ਕਰਵਾਉਣ ਲਈ ਇੱਕ ਟੀਮ ਘਰ ਭੇਜੀ ਜਾਂਦੀ ਹੈ। ਇਸ ਪ੍ਰਕ੍ਰਿਆ ਦੌਰਾਨ ਵੋਟ ਦੀ ਗੋਪਨੀਅਤਾ ਦੇ ਨਿਯਮ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਂਦਾ ਹੈ। ਉਨ੍ਹਾਂ ਹੋਰ ਦੱਸਿਆ ਜ਼ਿਨ੍ਹਾਂ ਵੱਡੀ ਉਮਰ ਦੇ ਬਜੁਰਗਾਂ ਅਤੇ ਦਿਵਿਆਂਗਜਨਾਂ ਨੇ ਘਰ ਤੋਂ ਹੀ ਵੋਟ ਪਾਉਣ ਦੇ ਵਿਕਲਪ ਦੀ ਚੋਣ ਨਹੀਂ ਕੀਤੀ ਅਤੇ ਉਹ ਖੁਦ ਪੋਲਿੰਗ ਬੂਥ ਤੇ ਜਾ ਕੇ ਖੁਦ ਵੋਟ ਦੇਣਾਂ ਚਾਹੁੰਦਾ ਹਨ। ਉਨ੍ਹਾਂ ਦੀ ਸਹੁਲਤ ਲਈ ਚੋਣ ਕਮਿਸ਼ਨ ਵਲੋਂ ਸਕਸ਼ਮ ਐਪ ਜਾਰੀ ਕੀਤੀ ਗਈ ਹੈ ਜਿਸ ਤੇ ਤੁਸੀਂ ਮਤਦਾਨ ਵਾਲੇ ਦਿਨ ਜੇਕਰ ਤੁਹਾਨੂੰ ਬੂਥ ਤੇ ਵੀਲ੍ਹ ਚੇਅਰ ਚਾਹੀਦੀ ਹੋਵੇ ਜਾਂ ਘਰ ਤੋਂ ਪੋਲਿੰਗ ਬੂਥ ਤੱਕ ਆਉਣ ਲਈ ਵਾਹਨ ਦੀ ਸੁਵਿਧਾ ਦੀ ਜਰੂਰਤ ਹੋਵੇ ਤਾਂ ਤੁਸੀਂ ਇਸ ਐਪ ਤੇ ਇਹ ਦਰਜ ਕਰਵਾ ਸਕਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਹਰੇਕ ਵੋਟਰ ਨੂੰ 1 ਜੂਨ ਨੂੰ ਆਪਣੀ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ, ਤਾਂ ਜੋ ਲੋਕਤੰਤਰ ਦੀ ਮਜ਼ਬੂਤੀ ਵਿੱਚ ਹਰੇਕ ਨਾਗਰਿਕ ਆਪਣਾ ਯੋਗਦਾਨ ਪਾਵੇ। ਉਨ੍ਹਾਂ ਕਿਹਾ ਕਿ ਵੋਟਾਂ ਵਾਲੇ ਦਿਨ ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਅਤੇ ਦਿਵਿਆਂਗਜਨਾਂ ਦੀ ਸਹੂਲਤ ਲਈ ਵਹੀਲਚੇਅਰ, ਆਵਾਜਾਈ ਅਤੇ ਵਲੰਟੀਅਰ ਵਰਗੀਆਂ ਸਹੂਲਤਾਂ ਮੌਜੂਦ ਰਹਿਣਗੀਆਂ। ਉਨ੍ਹਾਂ ਕਿਹਾ ਕਿ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਪੋਲਿੰਗ ਸਟੇਸ਼ਨਾਂ 'ਤੇ ਪੀਣ ਵਾਲੇ ਸਾਫ ਸੁਥਰੇ ਠੰਡੇ ਮਿੱਠੇ ਪਾਣੀ, ਸਾਫ਼-ਸਫ਼ਾਈ, ਵਹੀਲਚੇਅਰ, ਰੈਂਪ ਆਦਿ ਦੇ ਪੁਖਤਾ ਪ੍ਰਬੰਧ ਕਰਨ ਤਾਂ ਜੋ ਵੋਟਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।