Friday, November 22, 2024

Malwa

ਗੁਰਦੁਆਰਾ ਜੀਵਨਸਰ ਸਾਹਿਬ ਗਰੰਥੀ ਸੰਤ ਬਾਬਾ ਅਵਤਾਰ ਸਿੰਘ ਜੀ ਕਲਿਆਣ ਨਹੀਂ ਰਹੇਂ

May 28, 2024 06:24 PM
ਤਰਸੇਮ ਸਿੰਘ ਕਲਿਆਣੀ

ਸੰਦੌੜ : ਪਿਛਲੇ ਲੰਮੇ ਸਮੇਂ ਤੋਂ ਪਿੰਡ ਕਲਿਆਣ ਦੇ ਗੁਰਦੁਆਰਾ ਜੀਵਨਸਰ ਸਾਹਿਬ ਜੀ ਦੇ ਹੈੱਡ ਗਰੰਥੀ ਸੰਤ ਬਾਬਾ ਅਵਤਾਰ ਸਿੰਘ ਜੀ ਕਲਿਆਣ ਬੀਤੀ ਰਾਤ ਅਕਾਲ ਚਲਾਣਾ ਕਰ ਗਏ ਸਨ। ਸਤਿਕਾਰਯੋਗ ਸ਼ਖ਼ਸੀਅਤ ਸੰਤ ਬਾਬਾ ਅਵਤਾਰ ਸਿੰਘ ਜੀ ਕਲਿਆਣ ਬਹੁਤ ਹੀ ਛੋਟੀ ਉਮਰ ਵਿੱਚ ਅਚਾਨਕ ਹੀ ਪੰਜ ਭੂਤਕ ਚੋਲਾ ਤਿਆਗ ਕੇ ਅਕਾਲ ਪੁਰਖ ਪਿਤਾ ਪਰਮੇਸ਼ਰ ਜੀ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਜਿਨ੍ਹਾਂ ਦੇ ਅਚਾਨਕ ਹੋਏ ਵਿਛੋੜੇ ਦਾ ਸਮੁੱਚੇ ਕਲਿਆਣ ਨਗਰ ਦੀ ਸੰਗਤ ਅਤੇ ਇਲਾਕਾ ਨਿਵਾਸੀਆਂ ਨੂੰ ਬਹੁਤ ਗਹਿਰਾ ਦੁੱਖ ਪਹੁੰਚਿਆ ਹੈ। ਸੰਤ ਬਾਬਾ ਅਵਤਾਰ ਸਿੰਘ ਕਲਿਆਣ ਦੀ ਹੋਈ ਅਚਨਚੇਤ ਮੌਤ ਤੇ ਦੁੱਖ ਸਾਂਝਾਂ ਕਰਨ ਵਾਲਿਆਂ ਵਿੱਚ ਪੱਤਰਕਾਰ ਤਰਸੇਮ ਸਿੰਘ ਕਲਿਆਣ,ਭਾਈ ਹਰਦੇਵ ਸਿੰਘ ਜੀ ਪੱਪੂ ਕਲਿਆਣ ,ਸੰਤ ਬਾਬਾ ਗੁਰਸੇਵਕ ਸਿੰਘ ਸੰਪਰਦਾਇ ਰਾੜਾ ਸਾਹਿਬ ਸੰਦੌੜ ਵਾਲੇ,ਡਾ. ਬਹਾਦਰ ਸਿੰਘ ਦੁੱਲਮਾ,ਸਾਬਕਾ ਸਰਪੰਚ ਮਨਜੀਤ ਸਿੰਘ ਕਲਿਆਣ,ਅਮਰੀਕ ਸਿੰਘ ਯੂ ਪੀ ਵਾਲੇ,ਚਰਨ ਸਿੰਘ,ਸਾਬਕਾ ਸਰਪੰਚ ਨਿਸਾਨ ਸਿੰਘ ਕਲਿਆਣ,ਸਾਬਕਾ ਸਰਪੰਚ ਸੁਖਦੇਵ ਸਿੰਘ,ਸੇਰਵਾਨੀਕੋਟ ਡੇਰੇ ਦੇ ਮੁਖੀ ਬਾਬਾ ਤ੍ਰਿਵੇਣੀ ਦਾਸ ਜੀ ਸਮੇਤ ਧਾਰਮਿਕ,ਰਾਜਨੀਤਿਕ,ਸਮਾਜਿਕ ਸਖਸੀਅਤਾਂ ਤੇ ਸਮੂਹ ਪੱਤਰਕਾਰ ਭਾਈਚਾਰੇ ਨੇ ਗਹਿਰੇ ਦੁੱਖ ਦਾ ਪ੍ਗਟਾਵਾ ਕੀਤਾ, ਬਾਬਾ ਅਵਤਾਰ ਜੀ ਦੀ ਅੰਤਿਮ ਅਰਦਾਸ ਤੇ ਸਹਿਜ ਪਾਠ ਦਾ ਭੋਗ 5 ਜੂਨ ਦਿਨ ਬੁਧਵਾਰ ਨੂੰ ਦੁਪਿਹਰੇ 1 ਵਜੇ ਗੁਰਦੁਆਰਾ ਜੀਵਨਸਰ ਸਾਹਿਬ ਵਿਖੇ ਪਾਇਆ ਜਾਵੇਗਾ।

Have something to say? Post your comment

Readers' Comments

Manpreet Singh Kalyan 5/29/2024 12:12:47 PM

Wmk 🙏🏻🙏🏻

 

More in Malwa

ਡੀਟੀਐੱਫ ਦੇ ਸੱਦੇ ਤੇ ਸੈਂਕੜੇ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਦੇ ਦਫ਼ਤਰ ਦੇ ਅੱਗੇ ਲਗਾਇਆ ਧਰਨਾ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ

ਪਿੰਡ ਮੰਡੋਫਲ ਦੇ ਕਿਸਾਨ ਜਸਵਿੰਦਰ ਸਿੰਘ ਨੇ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ ਵਰਤਕੇ ਕੀਤੀ ਕਣਕ ਦੀ ਬਿਜਾਈ

ਊੜਾ ਅਤੇ ਜੂੜਾ ਬਚਾਉ ਲਹਿਰ’ ਵਲੋਂ ਕਰਵਾਏ ਕੁਇਜ ਮੁਕਾਬਲਿਆਂ ਵਿਚ ਬਾਬਾ ਸਾਹਿਬ ਦਾਸ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ

ਕਰਜ਼ਾ ਵਸੂਲੀ ਬਦਲੇ ਕਿਸੇ ਦੀ ਜਾਇਦਾਦ ਕੁਰਕ ਨਹੀਂ ਹੋਣ ਦੇਵਾਂਗੇ : ਉਗਰਾਹਾਂ

ਸੰਤ ਰਤਨ ਸਿੰਘ ਜੀ ਗੁ: ਅਤਰਸਰ (ਰਾੜਾ ਸਾਹਿਬ) ਵਾਲਿਆਂ ਦੀ ਤੀਸਰੀ ਬਰਸੀ ਮਨਾਈ 

ਸੁਨਾਮ ਵਿਖੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਾ ਦਫ਼ਤਰ  ਘੇਰਿਆ 

ਸਵਰਗੀ ਹਰਭਜਨ ਸਿੰਘ ਥਿੰਦ ਨੂੰ ਸ਼ਰਧਾਂਜਲੀਆਂ ਭੇਟ 

ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋ

ਸੁਨਾਮ ਪੁਲਿਸ ਵੱਲੋਂ ਸੱਤ ਮੈਂਬਰੀ ਲੁਟੇਰਾ ਗਿਰੋਹ ਕਾਬੂ