ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਦੇ ਵਿਦਿਆਰਥੀਆਂ ਨੇ ਅੱਜ ਵੋਟਰ ਜਾਗਰੂਕਤਾ ਮੁਹਿੰਮ ਵਿੱਚ ਹਿੱਸਾ ਲਿਆ। ਉਪ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਆਈਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਵੋਟਰ ਜਾਗਰੂਕਤਾ 'ਯੂਥ ਚਲਿਆ ਬੂਥ' ਮੁਹਿੰਮ ਤਹਿਤ ਅੱਜ ਸਵੇਰੇ 6 ਵਜੇ ਤੋਂ 7 ਵਜੇ ਤੱਕ ਡੀ ਸੀ ਦਫਤਰ ਤੋਂ ਮਲਟੀ ਪਰਪਜ਼ ਸਕੂਲ ਪਟਿਆਲਾ ਤੱਕ ਪੈਦਲ ਯਾਤਰਾ ਦਾ ਆਯੋਜਨ ਕੀਤਾ ਗਿਆ ਸੀ।
ਇਸ ਨੂੰ ਏਡੀਸੀ ਪਟਿਆਲਾ ਵਲੋਂ ਹਰੀ ਝੰਡੀ ਦਿੱਤੀ ਗਈ। ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਡਾ. ਸੰਦੀਪ ਸਿੰਘ ਅਤੇ ਡਾ. ਲਖਵੀਰ ਸਿੰਘ ਦੇ ਨਾਲ ਐੱਨ. ਐੱਸ. ਐੱਸ. ਵਲੰਟੀਅਰਜ਼ ਨੇ ਬੜੇ ਉਤਸ਼ਾਹ ਨਾਲ ਇਸ ਵਿੱਚ ਭਾਗ ਲਿਆ।
ਇਸ ਤੋਂ ਇਲਾਵਾ ਡਾਕਟਰ ਸੰਦੀਪ ਦੀ ਬੋਰਨ ਰਨਰ ਟੀਮ ਦੇ ਸੰਦੀਪ ਕੁਮਾਰ ਵਰਮਾ, ਜਾਣਵੀ, ਪ੍ਰਣਵ ਤੇ ਗੁਰਮੀਤ ਸਿੰਘ ਨੇ ਵੀ ਭਾਗ ਲਿਆ। ਇਸ ਪੈਦਲ ਯਾਤਰਾ ਦਾ ਮੰਤਵ ਫਸਟ ਟਾਈਮ ਵੋਟਰ ਅਤੇ ਬਾਕੀ ਯੂਥ ਨੂੰ ਪ੍ਰੇਰਿਤ ਕਰਨਾ ਸੀ ਤਾਂਜੋ ਹਰ ਯੂਥ ਆਪਣੇ ਜਮਹੂਰੀ ਹੱਕ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਆਪਣਾ ਫਰਜ਼ ਨਿਭਾ ਸਕੇ।